Fact Check : ਮਲਿਕਾਰਜੁਨ ਖੜਗੇ ਨੂੰ ਰਾਹੁਲ ਗਾਂਧੀ ਨੇ ਕੁਰਸੀ ਤੋਂ ਨਹੀਂ ਹਟਾਇਆ, ਐਡੀਟੇਡ ਕਲਿੱਪ ਗਲਤ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਜਾਂਚ ਵਿੱਚ ਪਤਾ ਲੱਗਿਆ ਕਿ ਰਾਹੁਲ ਗਾਂਧੀ ਮਲਿਕਾਰੁਜਨ ਖੜਗੇ ਦੀ ਮਦਦ ਕਰ ਰਹੇ ਸਨ। ਅਸਲ ਵੀਡੀਓ ਵਿਚੋਂ ਕੁਝ ਸਕਿੰਟਾਂ ਦੀ ਕਲਿੱਪ ਐਡਿਟ ਕਰਕੇ ਝੂਠਾ ਦਾਅਵਾ ਕੀਤਾ ਗਿਆ।
- By: Ashish Maharishi
- Published: Feb 5, 2025 at 04:38 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਂਸਦ ਰਾਹੁਲ ਗਾਂਧੀ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ। ਇਸ ਵਿੱਚ ਰਾਹੁਲ ਗਾਂਧੀ ਨੂੰ ਖੜਗੇ ਨੂੰ ਕੁਰਸੀ ਤੋਂ ਉਠਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਕਲਿੱਪ ਰਾਹੀਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਜ਼ਬਰਦਸਤੀ ਕਾਂਗਰਸ ਪ੍ਰਧਾਨ ਨੂੰ ਉਨ੍ਹਾਂ ਦੀ ਕੁਰਸੀ ਤੋਂ ਉਠਾ ਦਿੱਤਾ ਸੀ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜੀ ਸਾਬਤ ਹੋਈ। ਅਸਲ ਵੀਡੀਓ ਨਾਲ ਛੇੜਛਾੜ ਕਰਕੇ ਅਧੂਰੀ ਕਲਿੱਪ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ ਜਦੋਂ ਮਲਿਕਾਰਜੁਨ ਖੜਗੇ ਭਾਸ਼ਣ ਦੇਣ ਲਈ ਖੜ੍ਹੇ ਹੋਏ ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਮਦਦ ਲਈ ਆਪਣੀ ਕੁਰਸੀ ਨੂੰ ਪਿੱਛੇ ਕੀਤਾ ਸੀ। ਭਾਸ਼ਣ ਦੇਣ ਤੋਂ ਬਾਅਦ ਫਿਰ ਤੋਂ ਖੜਗੇ ਆਪਣੀ ਸੀਟ ‘ਤੇ ਬੈਠ ਗਏ ਸੀ।
ਕੀ ਹੋ ਰਿਹਾ ਹੈ ਵਾਇਰਲ ?
ਕੁੰਵਰ ਪ੍ਰਸ਼ਾਂਤ ਪ੍ਰਤਾਪ ਸਿੰਘ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਨੇ ਇੱਕ ਕਲਿੱਪ ਪੋਸਟ ਕੀਤੀ ਅਤੇ ਲਿਖਿਆ, “ਇੰਨੀ ਘੋਰ ਬੇਇੱਜ਼ਤੀ। ਅਰੇ ਉੱਠੋ, ਸੀਟ ਖਾਲੀ ਕਰੋ। ਨਾ ਜਾਣੇ ਕਿਥੋਂ ਕਿਥੋਂ ਆ ਕੇ ਬੈਠ ਜਾਂਦੇ ਹਨ ਇੱਥੇ। ਸਾਡੇ ਦੋਵਾਂ ਤੋਂ ਇਲਾਵਾ ਕੋਈ ਨਹੀਂ ਬੈਠ ਸਕਦਾ ਇੱਥੇ।”
ਬਹੁਤ ਸਾਰੇ ਯੂਜ਼ਰ ਵਾਇਰਲ ਪੋਸਟ ਨੂੰ ਸੱਚ ਮੰਨ ਕੇ ਸਾਂਝਾ ਕਰ ਰਹੇ ਹਨ। ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖੋ।
ਪੜਤਾਲ
ਵਾਇਰਲ ਕਲਿੱਪ ਦੀ ਸੱਚਾਈ ਜਾਣਨ ਲਈ, ਵਿਸ਼ਵਾਸ ਨੇ ਪਹਿਲਾਂ ਇਸਦੇ ਕਈ ਕੀਫਰੇਮ ਕੱਢੇ। ਸਾਨੂੰ ਕਾਂਗਰਸ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਇੱਕ ਲਾਈਵ ਵੀਡੀਓ ਮਿਲਿਆ। ਇਸਨੂੰ 15 ਜਨਵਰੀ 2025 ਨੂੰ ਲਾਈਵ ਕੀਤਾ ਗਿਆ ਸੀ। ਪੂਰੀ ਵੀਡੀਓ ਦੇਖਣ ਤੋਂ ਬਾਅਦ, ਸਾਨੂੰ ਵਾਇਰਲ ਕਲਿੱਪ ਦੀ ਸੱਚਾਈ ਸਮਝ ਆਈ।
ਅਸਲ ਵੀਡੀਓ ਵਿੱਚ, 46:30 ਮਿੰਟ ਦੀ ਟਾਈਮਲਾਈਨ ‘ਤੇ ਉਹੀ ਹਿੱਸਾ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੀ ਮਦਦ ਕਰ ਰਹੇ ਹਨ। ਦਰਅਸਲ, ਜਦੋਂ ਕਾਂਗਰਸ ਦੇ ਨਵੇਂ ਦਫ਼ਤਰ ਦੇ ਉਦਘਾਟਨ ਦੇ ਮੌਕੇ ‘ਤੇ ਮਲਿਕਾਰਜੁਨ ਖੜਗੇ ਨੂੰ ਭਾਸ਼ਣ ਦੇਣ ਲਈ ਬੁਲਾਇਆ ਗਿਆ, ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖੜ੍ਹੇ ਹੋਣ ਵਿੱਚ ਮਦਦ ਕੀਤੀ ਸੀ। ਇਹ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਭਾਸ਼ਣ ਤੋਂ ਬਾਅਦ ਵੀਡੀਓ ਵਿੱਚ 1 ਘੰਟਾ 16 ਮਿੰਟ ਬਾਅਦ ਵੀਡੀਓ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਲਿਕਾਰਜੁਨ ਖੜਗੇ ਵਾਪਸ ਆ ਕੇ ਆਪਣੀ ਸੀਟ ‘ਤੇ ਬੈਠ ਗਏ ਸਨ। ਅਜਿਹੇ ਵਿੱਚ, ਵਾਇਰਲ ਕਲਿੱਪ ਐਡੀਟੇਡ ਅਤੇ ਦਾਅਵਾ ਫਰਜੀ ਸਾਬਤ ਹੋਇਆ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਇਆ ਅਤੇ ਕਾਂਗਰਸ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਗਿਰੀਸ਼ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਕਲਿੱਪ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਕਲਿੱਪ ਐਡੀਟੇਡ ਹੈ। ਦਰਅਸਲ, ਅਸਲ ਵੀਡੀਓ ਵਿੱਚ, ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮਦਦ ਕਰ ਰਹੇ ਸਨ। ਅਸਲ ਵੀਡੀਓ ਨਾਲ ਛੇੜਛਾੜ ਕਰਕੇ ਛੋਟੀ ਕਲਿੱਪ ਗਲਤ ਦਾਅਵੇ ਨਾਲ ਵਾਇਰਲ ਕੀਤੀ ਗਈ ਹੈ।
ਜਾਂਚ ਦੇ ਅੰਤ ‘ਤੇ, ਫਰਜ਼ੀ ਪੋਸਟ ਕਰਨੇ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਕੁੰਵਰ ਪ੍ਰਸ਼ਾਂਤ ਪ੍ਰਤਾਪ ਸਿੰਘ ਨਾਮ ਦੇ ਇਸ ਯੂਜ਼ਰ ਦੇ 4.9 ਹਜ਼ਾਰ ਫੇਸਬੁੱਕ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਜਾਂਚ ਵਿੱਚ ਪਤਾ ਲੱਗਿਆ ਕਿ ਰਾਹੁਲ ਗਾਂਧੀ ਮਲਿਕਾਰੁਜਨ ਖੜਗੇ ਦੀ ਮਦਦ ਕਰ ਰਹੇ ਸਨ। ਅਸਲ ਵੀਡੀਓ ਵਿਚੋਂ ਕੁਝ ਸਕਿੰਟਾਂ ਦੀ ਕਲਿੱਪ ਐਡਿਟ ਕਰਕੇ ਝੂਠਾ ਦਾਅਵਾ ਕੀਤਾ ਗਿਆ।
- Claim Review : ਰਾਹੁਲ ਗਾਂਧੀ ਨੇ ਮਲਿਕਾਰਜੁਨ ਖੜਗੇ ਨੂੰ ਕੁਰਸੀ ਤੋਂ ਹਟਾਇਆ
- Claimed By : ਫੇਸਬੁੱਕ ਯੂਜ਼ਰ- ਕੁੰਵਰ ਪ੍ਰਸ਼ਾਂਤ ਪ੍ਰਤਾਪ ਸਿੰਘ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











