X

Fact Check: AAP ਸਾਂਸਦ ਭਗਵੰਤ ਮਾਨ ਦੀ ਐਡੀਟੇਡ ਤਸਵੀਰ ਵਾਇਰਲ, ਫਰਜੀ ਹੈ ਪੋਸਟ

  • By Vishvas News
  • Updated: September 18, 2020

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਪ੍ਰਕਾਰ ਦੇ ਝੂਠ ਵਾਇਰਲ ਹੁੰਦੇ ਰਹਿੰਦੇ ਹਨ। ਇਸੇ ਕ੍ਰਮ ਵਿਚ ਹੁਣ ਉਨ੍ਹਾਂ ਦੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਇਸਦੇ ਵਿਚ ਭਗਵੰਤ ਮਾਨ ਦੇ ਹੱਥ ਨੇੜੇ ਕਥਿਤ ਸ਼ਰਾਬ ਦਾ ਇੱਕ ਗਿਲਾਸ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪੜਤਾਲ ਵਿਚ ਪਤਾ ਚਲਿਆ ਕਿ ਭਗਵੰਤ ਮਾਨ ਦੀ ਅਸਲੀ ਤਸਵੀਰ ਨਾਲ ਛੇੜਛਾੜ ਕਰਕੇ ਉਨ੍ਹਾਂ ਦੇ ਹੱਥਾਂ ਕੋਲ ਗਿਲਾਸ ਰੱਖਿਆ ਗਿਆ ਹੈ। ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Sardar Tejbir Singh Ajnala” ਨੇ 16 ਸਿਤੰਬਰ ਨੂੰ ਇਸ ਐਡੀਟੇਡ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਰੱਜਿਆ ਪਿਆ….ਕਹਿੰਦੇ ਕੰਮ ਸਵੇਰ ਦਾ ਈ ਸ਼ੁਰੂ ਆ…. ਤੇ ਹੁਣ… 4 ਵੱਜਦੇ ਨੂੰ ਆਲਮ ਇਹ ਹੈ ਕਿ ਮੁਬਾਇਲ ਵੀ ਮਾਊਸ ਜਾਪਦਾ”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਅਸੀਂ ਗੂਗਲ ਰਿਵਰਸ ਇਮੇਜ ਤੋਂ ਕੀਤੀ। ਇਸ ਤਸਵੀਰ ਦਾ ਰਿਵਰਸ ਇਮੇਜ ਕਰਨ ‘ਤੇ ਸਾਡੇ ਹੱਥ ਅਸਲ ਤਸਵੀਰ ਲਗ ਗਈ। ਭਗਵੰਤ ਮਾਨ ਦੇ ਅਧਿਕਾਰਿਕ ਫੇਸਬੁੱਕ ਪ੍ਰੋਫ਼ਾਈਲ ਤੋਂ ਅਪਲੋਡ ਇੱਕ ਪੋਸਟ ਵਿਚ ਸਾਨੂੰ ਅਸਲ ਤਸਵੀਰ ਮਿਲੀ। ਇਹ ਪੋਸਟ 16 ਸਿਤੰਬਰ ਨੂੰ ਅਪਲੋਡ ਕੀਤਾ ਗਿਆ ਸੀ ਅਤੇ ਅਸਲ ਤਸਵੀਰ ਵਿਚ ਕੀਤੇ ਵੀ ਗਿਲਾਸ ਨਹੀਂ ਸੀ। ਇਹ ਫੇਸਬੁੱਕ ਪੋਸਟ ਤੁਸੀਂ ਹੇਠਾਂ ਵੇਖ ਸਕਦੇ ਹੋ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਵੀ ਹੇਠਾਂ ਵੇਖਿਆ ਜਾ ਸਕਦਾ ਹੈ, ਜਿਸਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਐਡੀਟੇਡ ਹੈ।

ਹੁਣ ਅੱਗੇ ਵੱਧਦੇ ਹੋਏ ਅਸੀਂ ਇਸ ਤਸਵੀਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਗੈਰੀ ਵੜਿੰਗ ਨਾਲ ਸੰਪਰਕ ਕੀਤਾ। ਗੈਰੀ ਨੇ ਸਾਡੇ ਨਾਲ ਗੱਲ ਕਰਦੇ ਹੋਏ ਸਾਫ ਕੀਤਾ ਕਿ ਇਹ ਤਸਵੀਰ ਐਡੀਟੇਡ ਹੈ।

ਇਸੇ ਤਰ੍ਹਾਂ ਕੁਝ ਦਿਨਾਂ ਪਹਿਲਾਂ ਇੱਕ ਹੋਰ ਅਜਿਹਾ ਹੀ ਫਰਜੀ ਪੋਸਟ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਹੋਇਆ ਸੀ। ਉਸ ਪੋਸਟ ਵਿਚ ਵੀ ਭਗਵੰਤ ਮਾਨ ਦੀ ਐਡੀਟੇਡ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਭਗਵੰਤ ਮਾਨ ਸ਼ਰਾਬ ਪੀ ਰਹੇ ਹਨ। ਵਿਸ਼ਵਾਸ ਟੀਮ ਨੇ ਉਸਦੀ ਵੀ ਪੜਤਾਲ ਕੀਤੀ ਸੀ, ਜਿਸਨੂੰ ਤੁਸੀਂ ਇਥੇ ਕਲਿਕ ਕਰ ਪੜ੍ਹ ਸਕਦੇ ਹੋ।

ਹੁਣ ਵਾਰੀ ਸੀ ਇਸ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ “Sardar Tejbir Singh Ajnala” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦੀ। ਇਹ ਯੂਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੁਲਾਰਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਭਗਵੰਤ ਮਾਨ ਦੀ ਇਹ ਵਾਇਰਲ ਤਸਵੀਰ ਐਡੀਟੇਡ ਹੈ। ਤਸਵੀਰ ਨੂੰ ਐਡਿਟ ਕਰਕੇ ਗਿਲਾਸ ਨੂੰ ਲਾਇਆ ਗਿਆ ਹੈ।

  • Claim Review : ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਇਸਦੇ ਵਿਚ ਭਗਵੰਤ ਮਾਨ ਦੇ ਹੱਥ ਨੇੜੇ ਕਥਿਤ ਸ਼ਰਾਬ ਦਾ ਇੱਕ ਗਿਲਾਸ ਵੇਖਿਆ ਜਾ ਸਕਦਾ ਹੈ।
  • Claimed By : FB User- Sardar Tejbir Singh Ajnala
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later