X

Fact Check: ਸਾਬਕਾ ਅਕਾਲੀ ਆਗੂ ਦੀ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਕੀਤਾ ਜਾ ਰਿਹਾ ਹੈ ਵਾਇਰਲ, ਕਿਸਾਨ ਅੰਦੋਲਨ ਨਾਲ ਇਸਦਾ ਕੋਈ ਸੰਬੰਧ ਨਹੀਂ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਤਸਵੀਰ ਨੂੰ ਐਡਿਟ ਕਰ ਉਨ੍ਹਾਂ ਦੀ ਜੇਬ ਵਿੱਚ ਕੰਡੋਮ ਦਿਖਾਇਆ ਗਿਆ ਹੈ। ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।

  • By Vishvas News
  • Updated: July 22, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਆਦਮੀ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਿਸਾਨ ਅੰਦੋਲਨ ਨਾਲ ਜੁੜਿਆ ਸਿੱਖ ਆਗੂ ਹੈ, ਜਿਨ੍ਹਾਂ ਦੀ ਜੇਬ ਵਿੱਚ ਕੰਡੋਮ ਰੱਖਿਆ ਹੋਇਆ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਸਿੱਖ ਕਿਸਾਨ ਦੀ ਜੇਬ ਵਿੱਚ ਕੰਡੋਮ ਹੋਣ ਦੀ ਵਾਇਰਲ ਤਸਵੀਰ ਦਾ ਦਾਅਵਾ ਝੂਠਾ ਨਿਕਲਿਆ ਹੈ। ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਸਵੀਰ ਵਿੱਚ ਵੇਖਿਆ ਗਿਆ ਵਿਅਕਤੀ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਹੈ, ਜਿਨ੍ਹਾਂ ਦੀ ਪੁਰਾਣੀ ਤਸਵੀਰ ਨੂੰ ਐਡਿਟ ਕਰ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ Adv Anup Singh ਨੇ 20 ਜੁਲਾਈ ਨੂੰ ਫੇਸਬੁੱਕ ਤੇ ਇੱਕ ਸਿੱਖ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਆਦਮੀ ਨੂੰ ਕਿਸਾਨ ਦੱਸਿਆ ਜਾ ਰਿਹਾ ਹੈ। ਉਸ ਦੀ ਕਮੀਜ਼ ਦੀ ਜੇਬ ਵਿੱਚ ਕੰਡੋਮ ਰੱਖਿਆ ਹੋਇਆ ਦਿਸ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਗਿਆ ਹੈ ਕਿ ‘ਜੇਬ ਵਿੱਚ ਅੰਦੋਲਨ ਦੇ ਕਾਗਜ਼ਾਤ ਲੈ ਕੇ ਘੁੰਮਦਾ ਹੋਇਆ ਕਿਸਾਨ.. 👇👇 Zoom ਕਰਕੇ ਦੇਖਣਾ😀😀’। ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਸਰਚ ਟੂਲ ਦੀ ਵਰਤੋਂ ਕਰਦੇ ਹੋਏ ਇਸ ਤਸਵੀਰ ਨੂੰ ਇੰਟਰਨੈੱਟ ਤੇ ਸਰਚ ਕੀਤਾ। ਸਾਨੂੰ ਇਸ ਨਾਲ ਮਿਲਦੀ ਜੁਲਦੀ ਤਸਵੀਰ www.kaumimarg.com ਦੀ ਇੱਕ ਖ਼ਬਰ ਵਿੱਚ ਮਿਲੀ। ਪਤਾ ਲੱਗਿਆ ਕਿ ਤਸਵੀਰ ਵਿੱਚ ਦਿੱਖ ਰਹੇ ਆਦਮੀ ਦਾ ਨਾਮ ਸੁੱਚਾ ਸਿੰਘ ਲੰਗਾਹ ਹੈ। ਇਹ ਪੰਜਾਬ ਦੇ ਗੁਰਦਾਸਪੁਰ ਨਾਲ ਸੰਬੰਧ ਰੱਖਦੇ ਹਨ। ਇਹ ਪੰਜਾਬ ਦੀ ਇੱਕ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਹੈ। ਤਸਵੀਰ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕਮੀਜ਼ ਦੀ ਜੇਬ ਵਿੱਚ ਕੁਝ ਨਹੀਂ ਰੱਖਿਆ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਤਸਵੀਰ ਨਾਲ ਜੁੜੀ ਜਾਣਕਾਰੀ ਦੀ ਹੋਰ ਭਾਲ ਕਰਨ ਤੇ ਸਾਨੂੰ ਦਿ ਟ੍ਰਿਬਿਊਨ ਦੀ ਇੱਕ ਖ਼ਬਰ ਮਿਲੀ। ਉਸ ਵਿੱਚ ਵੀ ਇਹ ਹੀ ਤਸਵੀਰ ਲਗਾਈ ਗਈ ਸੀ। ਇਸ ਤਸਵੀਰ ਵਿੱਚ ਵੀ ਕਮੀਜ਼ ਦੀ ਜੇਬ ਵਿੱਚ ਅਜਿਹਾ ਕੁਝ ਨਹੀਂ ਰੱਖਿਆ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਸੁੱਚਾ ਸਿੰਘ ਲੰਗਾਹ ਦੀ ਫੋਟੋ ਐਡਿਟ ਕੀਤੀ ਗਈ ਹੈ।

ਆਪਣੇ ਨਤੀਜੇ ਦੀ ਹੋਰ ਪੁਸ਼ਟੀ ਕਰਨ ਲਈ ਅਸੀਂ ਇਸ ਤਸਵੀਰ ਨੂੰ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਗੁਰਦਾਸਪੁਰ ਬਿਊਰੋ ਦੇ ਸੁਨੀਲ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਤਸਵੀਰ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਹੈ, ਜੋ ਪਿਛਲੇ 85 ਦਿਨਾਂ ਤੋਂ ਲਗਾਤਾਰ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਹੇ ਹਨ, ਤਾਂ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਤੋਂ ਮੁਆਫੀ ਮਿਲ ਸਕੇ ਅਤੇ ਪੰਥ ਵਿੱਚ ਵਾਪਸੀ ਹੋ ਸਕੇ। ਤੁਹਾਨੂੰ ਦੱਸ ਦੇਈਏ ਕਿ ਇੱਕ ਨਿੱਜੀ ਵਿਵਾਦ ਕਾਰਨ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪੰਚ ਸਿੰਘ ਸਾਹਿਬ ਨੇ ਪੰਥ ਵਿਚੋਂ ਕੱਢ ਦਿੱਤਾ ਸੀ।

ਅਸੀਂ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ Adv Anup Singh ਦੇ ਸੋਸ਼ਲ ਮੀਡਿਆ ਅਕਾਊਂਟ ਨੂੰ ਖੰਗਾਲੀਆਂ। ਪਤਾ ਲੱਗਿਆ ਕਿ ਇਨ੍ਹਾਂ ਦੇ 624 ਫੋਲੋਵਰਸ ਹਨ। ਇਹ ਲਖਨਊ ਦੇ ਰਹਿਣ ਵਾਲੇ ਹਨ।

(With inputs from Vivek Tiwari)

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਤਸਵੀਰ ਨੂੰ ਐਡਿਟ ਕਰ ਉਨ੍ਹਾਂ ਦੀ ਜੇਬ ਵਿੱਚ ਕੰਡੋਮ ਦਿਖਾਇਆ ਗਿਆ ਹੈ। ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।

  • Claim Review : ਇਹ ਕਿਸਾਨ ਅੰਦੋਲਨ ਨਾਲ ਸੰਬੰਧਿਤ ਸਿੱਖ ਆਗੂ ਹੈ, ਜਿਨ੍ਹਾਂ ਦੀ ਜੇਬ ਵਿੱਚ ਕੰਡੋਮ ਰੱਖਿਆ ਹੋਇਆ ਹੈ।
  • Claimed By : ਫੇਸਬੁੱਕ ਯੂਜ਼ਰ Adv Anup Singh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later