X
X

Fact Check : ਮੀਟਰ ਦੀ ਤਾਰ ਲਗਾਉਂਦੇ CM ਭਗਵੰਤ ਮਾਨ ਦਾ ਇਹ ਵੀਡੀਓ ਹੈ ਪੁਰਾਣਾ, ਗੁੰਮਰਾਹਕੁੰਨ ਦਾਅਵਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਮੀਟਰ ਦੀ ਤਾਰਾ ਜੋੜਦੇ ਸੀਐਮ ਭਗਵੰਤ ਮਾਨ ਦਾ ਵਾਇਰਲ ਵੀਡੀਓ ਸਾਲ 2019 ਦਾ ਹੈ, ਜਦੋਂ ਸੰਗਰੂਰ ਦੇ ਪਿੰਡ ਜਾਗੋਵਾਲ ਵਿਚ ਗਰੀਬ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਕੱਟ ਦਿੱਤੇ ਸਨ ਅਤੇ ਭਗਵੰਤ ਮਾਨ ਨੇ ਆਪ ਮੀਟਰ ਦੀਆਂ ਤਾਰਾਂ ਨੂੰ ਜੋੜਿਆ ਸੀ। ਉਸ ਸਮੇਂ ਭਗਵੰਤ ਮਾਨ ਮੁਖ ਮੰਤਰੀ ਨਹੀਂ, ਲੋਕਸਭਾ ਸਾਂਸਦ ਸੀ। ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਬਿਜਲੀ ਦੇ ਮੀਟਰ ਦੀ ਤਾਰ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਆਪ ਹੀ ਮੀਟਰ ਦੀ ਤਾਰ ਲਗਾ ਰਹੇ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ ਸਾਲ 2019 ਦਾ ਹੈ, ਜਦੋਂ ਸਂਗਰੂਰ ਹਲਕੇ ਦੇ ਪਿੰਡ ਜਾਗੋਵਾਲ ਵਿੱਚ ਗਰੀਬ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਗਏ ਸਨ ਅਤੇ ਭਗਵੰਤ ਮਾਨ ਨੇ ਆਪ ਕੁਨੈਕਸ਼ਨ ਜੋੜੇ ਸੀ। ਉਸ ਸਮੇਂ ਭਗਵੰਤ ਮਾਨ ਮੁਖ ਮੰਤਰੀ ਨਹੀਂ,ਬਲਕਿ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕਸਭਾ ਸਾਂਸਦ ਸੀ।ਕੁਝ ਲੋਕ ਕਈ ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਖ਼ਬਰ ਪੰਜਾਬ ਨੇ (ਆਰਕਾਈਵ ਲਿੰਕ) 12 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”CM ਸਾਬ ਆਪ ਹੀ ਮੀਟਰ ਦੀਆਂ ਤਾਰਾਂ ਲੈ ਜਾ ਰਹੇ ਨੇ”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸੱਚ ਮੰਨ ਕੇ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਇਹ ਵੀਡੀਓ ਸੀਐਮ ਭਗਵੰਤ ਮਾਨ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 14 ਫਰਵਰੀ 2019 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “Bhagwant Mann ਨੇ ਪਿੰਡ ਜਾਗੋਵਾਲ ਚ ਨਜ਼ਾਇਜ ਤਰੀਕੇ ਨਾਲ ਕੱਟੇ ਬਿਜਲੀ ਦੇ ਕੁਨੈਕਸ਼ਨ ਜੋੜੇ”

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਡੀ5 ਚੈਨਲ ਪੰਜਾਬੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। 15 ਫਰਵਰੀ 2019 ਨੂੰ ਅਪਲੋਡ ਵੀਡੀਓ ਨਾਲ ਦੱਸਿਆ ਗਿਆ, “ਇਹ ਵੀਡੀਓ ਸੰਗਰੂਰ ਦੇ ਪਿੰਡ ਜਾਗੋਵਾਲ ਦਾ ਹੈ, ਜਿਥੇ ਗਰੀਬ ਪਰਿਵਾਰਾਂ ਦੇ 59 ਹਜ਼ਾਰ, 41 ਹਜ਼ਾਰ ਅਤੇ 21 ਹਜ਼ਾਰ ਬਿਜਲੀ ਦਾ ਬਿਲ ਆਇਆ ਸੀ। ਬਿਜਲੀ ਮੁਲਾਜਮਾਂ ਨੇ ਨਾਜਾਇਜ ਤਰੀਕੇ ਨਾਲ ਇਹਨਾਂ ਦੇ ਘਰਾਂ ਦਾ ਕੁਨੈਕਸ਼ਨ ਕੱਟ ਦਿੱਤਾ ਸੀ, ਜਿਸਨੂੰ ਬਾਅਦ ਵਿਚ ਭਗਵੰਤ ਮਾਨ ਨੇ ਆਪਣੀ ਹੱਥੀ ਜੋੜਿਆ।”

ਸਾਨੂੰ ਵਾਇਰਲ ਵੀਡੀਓ ਭਗਵੰਤ ਮਾਨ ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਮਿਲਾ। 14 ਫਰਵਰੀ 2019 ਨੂੰ ਸ਼ੇਅਰ ਕੀਤੀ ਪੋਸਟ ਨਾਲ ਕੈਪਸ਼ਨ ਲਿਖਿਆ ਗਿਆ,”ਪਿੰਡ – ਜਾਗੋਵਾਲ ਚ ਗਰੀਬ ਘਰਾਂ ਦੇ ਜਿਨ੍ਹਾਂ ਨੂੰ 59 ਹਜ਼ਾਰ, 41 ਹਜ਼ਾਰ ਅਤੇ 21 ਹਜ਼ਾਰ ਦੇ ਬਿਜਲੀ ਦੇ ਬਿਲ ਆਏ ਸੀ…ਬਿਜਲੀ ਮੁਲਾਜ਼ਮਾਂ ਦੁਆਰਾ ਨਜ਼ਾਇਜ ਤਰੀਕੇ ਨਾਲ ਕੱਟੇ ਕੁਨੈਕਸ਼ਨਾਂ ਨੂੰ ਆਪਣੇ ਹੱਥੀਂ ਜੋੜਿਆ…ਭਗਵੰਤ ਮਾਨ”

ਵਾਇਰਲ ਵੀਡੀਓ ਨਾਲ ਜੁੜੀ ਹੋਰ ਨਿਊਜ ਰਿਪੋਰਟ ਇੱਥੇ ਵੇਖੀ ਜਾ ਸਕਦੀ ਹੈ।

ਕਈ ਨਿਊਜ ਰਿਪੋਰਟਸ ਤੋਂ ਪਤਾ ਲੱਗਿਆ ਕਿ 2019 ਵਿੱਚ ਭਗਵੰਤ ਮਾਨ ਪੰਜਾਬ ਦੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸੀ। 2022 ਵਿੱਚ ਜਿੱਤਣ ਤੋਂ ਬਾਅਦ,16 ਮਾਰਚ 2022 ਨੂੰ ਪੰਜਾਬ ਦੇ ਮੁਖ ਮੰਤਰੀ ਵਜੋਂ ਸੋਂਹ ਚੁਕੀ ਸੀ।

ਅਸੀਂ ਵੀਡੀਓ ਨੂੰ ਲੈ ਕੇ ਅਸੀਂ ਪੰਜਾਬੀ ਜਾਗਰਣ,ਸੰਗਰੂਰ ਦੇ ਇੰਨਚਾਰਜ ਬਲਜੀਤ ਸਿੰਘ ਟਿੱਬਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ। ਹਾਲ ਹੀ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ। ਪਤਾ ਲੱਗਿਆ ਕਿ ਯੂਜ਼ਰ ਨੂੰ 1 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਮੀਟਰ ਦੀ ਤਾਰਾ ਜੋੜਦੇ ਸੀਐਮ ਭਗਵੰਤ ਮਾਨ ਦਾ ਵਾਇਰਲ ਵੀਡੀਓ ਸਾਲ 2019 ਦਾ ਹੈ, ਜਦੋਂ ਸੰਗਰੂਰ ਦੇ ਪਿੰਡ ਜਾਗੋਵਾਲ ਵਿਚ ਗਰੀਬ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਕੱਟ ਦਿੱਤੇ ਸਨ ਅਤੇ ਭਗਵੰਤ ਮਾਨ ਨੇ ਆਪ ਮੀਟਰ ਦੀਆਂ ਤਾਰਾਂ ਨੂੰ ਜੋੜਿਆ ਸੀ। ਉਸ ਸਮੇਂ ਭਗਵੰਤ ਮਾਨ ਮੁਖ ਮੰਤਰੀ ਨਹੀਂ, ਲੋਕਸਭਾ ਸਾਂਸਦ ਸੀ। ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।

  • Claim Review : CM ਸਾਬ ਆਪ ਹੀ ਮੀਟਰ ਦੀਆਂ ਤਾਰਾਂ ਲੈ ਜਾ ਰਹੇ ਨੇ
  • Claimed By : FB User-ਖ਼ਬਰ ਪੰਜਾਬ
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later