X
X

Fact Check: ਪੰਜਾਬ ਦੇ CM ਭਗਵੰਤ ਮਾਨ ਨੂੰ ਮੁਹਾਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਇਹ ਫੋਟੋ 2018 ਦੀ ਹੈ

ਸੀਐਮ ਭਗਵੰਤ ਮਾਨ ਨੂੰ ਹਾਲ ਹੀ ਵਿੱਚ ਸਿਹਤ ਵਿਗੜਨ ਕਾਰਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਵਾਇਰਲ ਤਸਵੀਰ ਕਰੀਬ ਸੱਤ ਸਾਲ ਪੁਰਾਣੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਖਰਾਬ ਹੋਣ ਕਾਰਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸੇ ਵਿਚਕਾਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਉਨ੍ਹਾਂ ਨੂੰ ਹਸਪਤਾਲ ਦੇ ਬੈਡ ‘ਤੇ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਫੋਟੋ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਮੁਹਾਲੀ ਦੇ ਫੋਰਟਿਸ ਹਸਪਤਾਲ ਦੀ ਹੈ।

ਸੀਐਮ ਭਗਵੰਤ ਮਾਨ ਨੂੰ ਹਾਲ ਹੀ ਵਿੱਚ ਸਿਹਤ ਵਿਗੜਨ ਕਾਰਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਵਾਇਰਲ ਤਸਵੀਰ ਕਰੀਬ ਸੱਤ ਸਾਲ ਪੁਰਾਣੀ ਹੈ। ਕੁਝ ਲੋਕ ਪੁਰਾਣੀ ਫੋਟੋ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਇੰਸਟਾਗ੍ਰਾਮ ਯੂਜ਼ਰ ‘rbindiatvnews’ ਨੇ 6 ਸਤੰਬਰ 2025 ਨੂੰ ਵਾਇਰਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, “ਮਾਨ ਸਾਬ ਦੀ ਸਿਹਤ ਵਿਗੜੀ ਫੋਰਟਿਸ ਵਿੱਚ ਦਾਖਲ ਅਰਦਾਸ ਕਰੋ ਅਤੇ ਆਪਣੇ ਦੋ ਦਿਲੀ ਬੋਲ ਜਰੂਰ ਲਿਖੋ”

ਫੇਸਬੁੱਕ ਪੇਜ ਦਾਦਾ ਜੀ ਦੇ ਨੁਸਖੇ ਨੇ ਇਸ ਫੋਟੋ ਨੂੰ 5 ਸਤੰਬਰ 2025 ਨੂੰ ਸ਼ੇਅਰ ਕਰ ਲਿਖਿਆ ਹੈ,”ਵਾਹਿਗੁਰੂ ਜਲਦੀ ਤੰਦਰੁਸਤੀ ਬਖਸ਼ਿਸ਼ ਕਰਣ”

ਪੜਤਾਲ

ਮੁਖ ਮੰਤਰੀ ਭਗਵੰਤ ਮਾਨ ਦੀ ਇਹ ਫੋਟੋ ਵੱਖ-ਵੱਖ ਮੌਕਿਆਂ ‘ਤੇ ਪਹਿਲਾ ਵੀ ਵਾਇਰਲ ਹੋਈ ਹੈ। ਉਸ ਸਮੇਂ ਇਸ ਫੋਟੋ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਦੀ ਦੱਸ ਕੇ ਸ਼ੇਅਰ ਕੀਤਾ ਗਿਆ ਸੀ। ਅਸੀਂ ਫੋਟੋ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਵਕਤਾ ਨੀਲ ਗਰਗ ਨਾਲ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਫੋਟੋ ਬਹੁਤ ਪੁਰਾਣੀ ਹੈ। ਫੋਟੋ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।

ਸਾਨੂੰ ਫੋਟੋ ਨਾਲ ਜੁੜੀ ਖਬਰ ਪੀਟੀਸੀ ਦੀ ਇੱਕ ਖਬਰ ਵਿੱਚ ਮਿਲੀ। 1 ਅਗਸਤ 2018 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ, “ਸੀਐਮ ਭਗਵੰਤ ਮਾਨ ਨੂੰ ਗੁਰਦੇ ‘ਚ ਪਥਰੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।” ਉਸੇ ਤਸਵੀਰ ਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੀਐਮ ਭਗਵੰਤ ਮਾਨ ਨੂੰ ਲੈ ਕੇ ਗੂਗਲ ‘ਤੇ ਸਰਚ ਕੀਤਾ। ਸਾਨੂੰ ਪੰਜਾਬੀ ਜਾਗਰਣ ਦੀ ਵੈਬਸਾਈਟ ‘ਤੇ ਇੱਕ ਖਬਰ ਮਿਲੀ। 8 ਸਤੰਬਰ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ,”ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਸ਼ਾਮ ਤੋਂ ਹੀ ਸਿਹਤ ਖਰਾਬ ਹੋਣ ਕਾਰਨ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ। ਇਸ ਵੇਲੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।”

ਪੀਟੀਆਈ ਦੇ ਅਧਿਕਾਰਕ ਐਕਸ ਹੰਡਲੇ ‘ਤੇ ਸੀਐਮ ਭਗਵੰਤ ਮਾਨ ਦਾ ਇੱਕ ਵੀਡੀਓ ਮਿਲਿਆ। 8 ਸਤੰਬਰ 2025 ਨੂੰ ਸ਼ੇਅਰ ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,”ਅੱਜ ਦੀ ਕੈਬਨਿਟ ਮੀਟਿੰਗ ਵਿੱਚ ਹੜ੍ਹ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਗਏ। ਹੜ੍ਹਾਂ ਕਾਰਨ ਨਦੀਆਂ ਵਿੱਚ ਮਿੱਟੀ ਇਕੱਤਰ ਹੋ ਗਈ ਹੈ, ਜਿਸ ਨਾਲ ਪਾਣੀ ਦਾ ਪੱਧਰ ਨੂੰ ਵਧ ਗਿਆ ਹੈ। ਜਿਹਨਾਂ ਕਿਸਾਨਾਂ ਦੇ ਖੇਤ ਪ੍ਰਭਾਵਤ ਹੋਏ ਹਨ, ਉਨਾਂਹ ਨੂੰ ਇਹ ਮਿੱਟੀ ਹਟਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਹ ਇਸ ਨੂੰ ਵੀ ਵੇਚ ਸਕਦੇ ਹਨ। ਪੰਜਾਬ ਕੈਬਨਿਟ ਨੇ ਗਾਦ ਨਿਕਾਲਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ, ਫਸਲ ਦੇ ਨੁਕਸਾਨ ਲਈ ₹20,000 ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ, ਜਿਸਦਾ ਸੀਧਾ ਭੁਗਤਾਨ ਕਿਸਾਨਾਂ ਨੂੰ ਦਿੱਤਾ ਜਾਵੇਗਾ। ਜਿਹਨਾਂ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ₹ 4 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਢਹਿ ਹੋਏ ਘਰਾਂ ਦਾ ਸਰਵੇਖਣ ਕੀਤਾ ਜਾਵੇਗਾ ਅਤੇ ਸਰਕਾਰ ਉਨ੍ਹਾਂ ਲਈ ਮੁਆਵਜ਼ੇ ਨੂੰ ਸੁਨਿਸ਼ਚਿਤ ਕਰੇਗੀ।”

ਅੰਤ ਵਿੱਚ ਅਸੀਂ ਫੋਟੋ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 3,9500 ਲੋਕ ਫੋਲੋ ਕਰਦੇ ਹਨ।

ਨਤੀਜਾ: ਸੀਐਮ ਭਗਵੰਤ ਮਾਨ ਨੂੰ ਹਾਲ ਹੀ ਵਿੱਚ ਸਿਹਤ ਵਿਗੜਨ ਕਾਰਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਵਾਇਰਲ ਤਸਵੀਰ ਕਰੀਬ ਸੱਤ ਸਾਲ ਪੁਰਾਣੀ ਹੈ।

  • Claim Review : CM ਭਗਵੰਤ ਮਾਨ ਦੀ ਇਹ ਫੋਟੋ ਮੁਹਾਲੀ ਦੇ ਫੋਰਟਿਸ ਹਸਪਤਾਲ ਦੀ ਹੈ।
  • Claimed By : ਇੰਸਟਾਗ੍ਰਾਮ ਯੂਜ਼ਰ -rbindiatvnews
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later