X

Fact Check: ‘ਪਠਾਨ’ ਫਿਲਮ ਨੂੰ ਲੈ ਕੇ ਵਾਇਰਲ ਹੋ ਰਿਹਾ ਸ਼ਾਹਰੁਖ ਖਾਨ ਦੀ ਅਪੀਲ ਵਾਲਾ ਮੈਸੇਜ ਫਰਜ਼ੀ ਹੈ

ਸ਼ਾਹਰੁਖ ਖਾਨ ਦੀ ਮੂਵੀ ‘ਪਠਾਨ’ ਦਾ ਪਹਿਲਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਦੇ ਇਹ ਨਹੀਂ ਕਿਹਾ ਕਿ ਜੇਕਰ ਉਨ੍ਹਾਂ ਦੀ ਫਿਲਮ ਫਲਾਪ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਘਰ ਬਿਕ ਜਾਵੇਗਾ। ਵਾਇਰਲ ਮੈਸੇਜ ਫਰਜ਼ੀ ਹੈ।

  • By Vishvas News
  • Updated: March 24, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। The Kashmir Files ਫਿਲਮ ਦੇ ਵੱਧਦੇ ਕਲੈਕਸ਼ਨ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੂੰ ਲੈ ਕੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਫਿਲਮ ‘ਪਠਾਨ’ ਫਲਾਪ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਘਰ ਵਿੱਕ ਜਾਵੇਗਾ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਸ ਤਰ੍ਹਾਂ ਦਾ ਕੋਈ ਵੀ ਬਿਆਨ ਸ਼ਾਹਰੁਖ ਖਾਨ ਨੇ ਨਹੀਂ ਦਿੱਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Janhavi Ghanti ਨੇ 21 ਮਾਰਚ 2022 ਨੂੰ ਇੱਕ ਗ੍ਰਾਫਿਕਸ ਸ਼ੇਅਰ ਕੀਤਾ ਹੈ। ਇਸ ਤੇ ਪਠਾਨ ਫਿਲਮ ਦੇ ਪੋਸਟਰ ਦੇ ਨਾਲ ਲਿਖਿਆ ਹੈ, ਦੋਸਤੋ ਸ਼ਾਹਰੁਖ ਨੇ ਕਿਹਾ ਹੈ ਜੇਕਰ ਪਠਾਨ ਫਲਾਪ ਹੋਈ ਤਾਂ ਮੇਰਾ ਘਰ ਵਿਕ ਜਾਵੇਗਾ ਤਾਂ ਆਓ ਸਭ ਮਿਲ ਕੇ ਸ਼ਾਹਰੁਖ ਖਾਨ ਦਾ ਘਰ ਵਿਕਵਾ ਆਉਂਦੇ ਆ। ਜੋ
ਪਠਾਨ ਫਿਲਮ ਦੇਖਣ ਜਾਵੇਗਾ ਉਹ ਹਿੰਦੂ ਦਾ ਬੱਚਾ ਨਹੀਂ ਹੈ
(ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ )

ਫੇਸਬੁੱਕ ਤੇ ਕਈ ਹੋਰ ਯੂਜ਼ਰਸ ਨੇ ਵੀ ਇਸ ਨਾਲ ਮਿਲਦਾ -ਜੁਲਦਾ ਦਾਅਵਾ ਕੀਤਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਕੀਵਰਡਸ ਨਾਲ ਇਸ ਨੂੰ ਸਰਚ ਕੀਤਾ। ਇਸ ਵਿੱਚ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜੋ ਇਸ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ। ਅਸੀਂ ਟਵਿਟਰ ਐਡਵਾਂਸ ਸਰਚ ਦੀ ਮਦਦ ਨਾਲ ਵੀ ਸ਼ਾਹਰੁਖ ਖਾਨ ਦੇ ਟਵਿੱਟਰ ਹੈਂਡਲ ਤੇ ਵੀ ਅਜਿਹੇ ਬਿਆਨ ਦੀ ਖੋਜ ਕੀਤੀ, ਪਰ ਕੁਝ ਨਹੀਂ ਮਿਲਿਆ। ਟਵਿਟਰ ਤੇ 2 ਮਾਰਚ 2022 ਨੂੰ ਉਨ੍ਹਾਂ ਨੇ ਪਠਾਨ ਫਿਲਮ ਦਾ ਟ੍ਰੇਲਰ ਪੋਸਟ ਕੀਤਾ। ਇਸ ‘ਚ ਉਨ੍ਹਾਂ ਨੇ 25 ਜਨਵਰੀ 2023 ਨੂੰ ਫਿਲਮ ਰਿਲੀਜ਼ ਦਾ ਐਲਾਨ ਵੀ ਕੀਤਾ ਹੈ।

ਸ਼ਾਹਰੁਖ ਦੇ ਫੇਸਬੁੱਕ ਅਕਾਊਂਟ ਤੇ ਵੀ ਅਜਿਹੀ ਕੋਈ ਪੋਸਟ ਨਹੀਂ ਮਿਲੀ।

2 ਮਾਰਚ ਨੂੰ jagran ‘ਚ ਛਪੀ ਖਬਰ ਮੁਤਾਬਿਕ, ਸ਼ਾਹਰੁਖ ਖਾਨ ਪਠਾਨ ਬਣ ਕੇ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਤੇ ਛਾਉਣ ਲਈ ਤਿਆਰ ਹਨ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਸ਼ਾਹਰੁਖ ਨੇ ਆਪਣੇ ਇੰਸਟਾ ਅਕਾਊਂਟ ਤੇ ਸ਼ੇਅਰ ਕੀਤਾ ਹੈ। ਫਿਲਮ ‘ਚ ਸ਼ਾਹਰੁਖ ਖਾਨ ਤੋਂ ਇਲਾਵਾ ਜਾਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਵੀ ਹਨ। ਫਿਲਮ 25 ਜਨਵਰੀ, ਸਾਲ 2023 ਨੂੰ ਰਿਲੀਜ਼ ਹੋਵੇਗੀ।

ਅਸੀਂ ਇਸ ਬਾਰੇ ਮੁੰਬਈ ਵਿੱਚ ਦੈਨਿਕ ਜਾਗਰਣ ਦੀ ਰਿਪੋਰਟਰ ਸਮਿਤਾ ਸ਼੍ਰੀਵਾਸਤਵ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਉਹ ਇਸ ਸਮੇਂ ਪਠਾਨ ਫਿਲਮ ਦੀ ਸ਼ੂਟਿੰਗ ਲਈ ਦੇਸ਼ ਤੋਂ ਬਾਹਰ ਗਏ ਹੋਏ ਹਨ। ਇਸਦੀ ਹੋਰ ਪੁਸ਼ਟੀ ਲਈ ਸਮਿਤਾ ਨੇ ਸ਼ਾਹਰੁਖ ਖਾਨ ਦੀ ਟੀਮ ਨਾਲ ਸੰਪਰਕ ਕੀਤਾ। ਸ਼ਾਹਰੁਖ ਦੀ ਟੀਮ ਨੇ ਵੀ ਇਸ ਨੂੰ ਫਰਜ਼ੀ ਦੱਸਿਆ ਹੈ।

ਅਜਿਹਾ ਦਾਅਵਾ ਕਰਦੀ ਹੋਈ ਪੋਸਟ 2020 ਵਿੱਚ ਵੀ ਵਾਇਰਲ ਹੋ ਚੁੱਕੀ ਹੈ। ਉਸ ਸਮੇਂ ਵੀ ਵਿਸ਼ਵਾਸ ਨਿਊਜ਼ ਨੇ ਇਸ ਦੀ ਪੜਤਾਲ ਕੀਤੀ ਸੀ। ਪੂਰੀ ਰਿਪੋਰਟ ਇੱਥੇ ਪੜ੍ਹਿਆ ਜਾ ਸਕਦਾ ਹੈ।

ਨਤੀਜਾ: ਸ਼ਾਹਰੁਖ ਖਾਨ ਦੀ ਮੂਵੀ ‘ਪਠਾਨ’ ਦਾ ਪਹਿਲਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਦੇ ਇਹ ਨਹੀਂ ਕਿਹਾ ਕਿ ਜੇਕਰ ਉਨ੍ਹਾਂ ਦੀ ਫਿਲਮ ਫਲਾਪ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਘਰ ਬਿਕ ਜਾਵੇਗਾ। ਵਾਇਰਲ ਮੈਸੇਜ ਫਰਜ਼ੀ ਹੈ।

  • Claim Review : ਸ਼ਾਹਰੁਖ ਖਾਨ ਨੇ ਕਿਹਾ ਹੈ ਜੇਕਰ ਉਨ੍ਹਾਂ ਦੀ ਫਿਲਮ 'ਪਠਾਨ' ਫਲਾਪ ਹੋ ਜਾਂਦੀ ਤਾਂ ਉਨ੍ਹਾਂ ਦਾ ਘਰ ਵਿਕ ਜਾਵੇਗਾ।
  • Claimed By : FB User- Janhavi Ghanti
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later