X

Fact Check : ਭਗਵੰਤ ਮਾਨ ਦੇ ਵਿਰੋਧ ਦੀ ਪੁਰਾਣੀ ਘਟਨਾ ਨੂੰ ਹਾਲੀਆ ਦੱਸਦੇ ਹੋਏ ਸੋਸ਼ਲ ਮੀਡਿਆ ਤੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਵੀਡੀਓ 2018 ਦਾ ਹੈ ਜਦੋਂ ਸੁਖਪਾਲ ਖਹਿਰਾ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ।

  • By Vishvas News
  • Updated: March 9, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। 22 ਸੈਕੰਡ ਦੇ ਇਸ ਵਾਇਰਲ ਵੀਡੀਓ ਵਿੱਚ ਲੋਕਾਂ ਵੱਲੋਂ ਇੱਕ ਕਾਫ਼ਿਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਅਤੇ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਵਡਿਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਸਗੋ ਪੁਰਾਣਾ ਹੈ। ਇਸਦਾ ਹਾਲੀਆ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Aaap party pap party ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਪੰਜਾਬ ਚ ਝਾੜੂ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਗੱਡੀ ਤੋਂ ਥੱਲੇ ਨਹੀਂ ਉਤਰਨ ਦਿੱਤਾ ਜਾ ਰਿਹਾ ਹਰ ਥਾਂ ਭਗਵੰਤ ਦਾ ਵਿਰੋਧ ਹੋ ਰਿਹਾ
ਸਿੱਖਾਂ ਦੇ ਮਸਲੇ ਤੇ ਭਗਵੰਤ ਦੀ ਚੁੱਪ ਕਾਰਨ ਲੋਕਾਂ ਚ ਭਾਰੀ ਨਿਰਾਸ਼ਾ”

ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਕੀਵਰਡ ਨਾਲ ਸੰਬੰਧਿਤ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਅਕਤੂਬਰ 2021 ਵਿੱਚ ਫੇਸਬੁੱਕ ਯੂਜ਼ਰ Gurpreet Singh Aujla ਵੱਲੋਂ ਇਹ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ , “ਇੱਕ ਪਾਸੇ ਝਾੜੂ ਭਗਤ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾਉਣ ਨੂੰ ਫਿਰਦੇ ਤੇ ਦੂਜੇ ਪਾਸੇ ਕੱਲ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੇ ਆਪ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਭਗਵੰਤ ਮਾਨ ਦਾ ਵਿਰੋਧ ਕੀਤਾ।”

Youth Akali Dal Mahal Kalan ਦੇ ਫੇਸਬੁੱਕ ਪੇਜ ਤੇ ਵੀ15 ਸਤੰਬਰ 2018 ਨੂੰ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ , ਅੱਜ ਮਹਿਲ ਕਲਾਂ ਹਲਕੇ ਵਿਖੇ ਲੋਕਾਂ ਨੇ ਭਗਵੰਤ ਮਾਨ ਨੂੰ ਕਾਲੀਆ ਝੰਡੀਆ ਦਿਖਾਈਆਂ ਤੇ ਦੂਰ ਤੱਕ ਭਜਾਇਆ”

ਅਸੀਂ ਆਪਣੀ ਜਾਂਚ ਨੂੰ ਜਾਰੀ ਰੱਖਿਆ ਅਤੇ ਸਰਚ ਵਿੱਚ ਸਾਨੂੰ PTC News ਦਾ ਇੱਕ ਬੁਲੇਟਿਨ ਮਿਲਿਆ। ਇਸ ਵੀਡੀਓ ਬੁਲੇਟਿਨ ਵਿੱਚ ਵਾਇਰਲ ਵੀਡੀਓ ਦੇ ਵੱਖਰੇ ਐਂਗਲ ਦਾ ਇਸਤੇਮਾਲ ਕੀਤਾ ਗਿਆ ਸੀ। 15 ਸਤੰਬਰ 2018 ਨੂੰ PTC ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨਾਲ ਕੈਪਸ਼ਨ ਲਿਖਿਆ ਗਿਆ ਸੀ , “ਬਰਨਾਲਾ: ਖਹਿਰਾ ਧੜੇ ਦੇ ਵਰਕਰਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ”

JagBani ਦੇ ਫੇਸਬੁੱਕ ਪੇਜ ਤੇ ਵੀ15 ਸਤੰਬਰ 2018 ਨੂੰ ਇਸ ਨਾਲ ਜੁੜੀ ਹੋਈ ਖਬਰ ਨੂੰ ਦੇਖਿਆ ਜਾ ਸਕਦਾ ਹੈ।

ਵੱਧ ਜਾਣਕਾਰੀ ਲਈ ਅਸੀਂ ਬਰਨਾਲਾ ਦੇ ਪੰਜਾਬੀ ਜਾਗਰਣ ਦੇ ਜ਼ਿਲਾ ਇਨਚਾਰਜ ਯਾਦਵਿੰਦਰ ਸਿੰਘ ਭੁੱਲਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਸਗੋ ਪੁਰਾਣਾ ਹੈ। ਇਹ ਵੀਡੀਓ ਪੁਰਾਣੀ ਹੈ ਇਸਦਾ ਹਾਲੀਆ ਪੰਜਾਬ 2022 ਚੌਣਾਂ ਨਾਲ ਕੋਈ ਸੰਬੰਧ ਨਹੀਂ ਹੈ। ਖਹਿਰਾ ਧੜੇ ਦੇ ਵਰਕਰਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਹੁਣ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਫੇਸਬੁੱਕ ਤੇ ਯੂਜ਼ਰ ਦੇ 4.9 ਹਜ਼ਾਰ ਮਿੱਤਰ ਹਨ ਅਤੇ ਯੂਜ਼ਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਵੀਡੀਓ 2018 ਦਾ ਹੈ ਜਦੋਂ ਸੁਖਪਾਲ ਖਹਿਰਾ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ।

  • Claim Review : ਪੰਜਾਬ ਚ ਝਾੜੂ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਗੱਡੀ ਤੋਂ ਥੱਲੇ ਨਹੀਂ ਉਤਰਨ ਦਿੱਤਾ ਜਾ ਰਿਹਾ ਹਰ ਥਾਂ ਭਗਵੰਤ ਦਾ ਵਿਰੋਧ ਹੋ ਰਿਹਾ ਸਿੱਖਾਂ ਦੇ ਮਸਲੇ ਤੇ ਭਗਵੰਤ ਦੀ ਚੁੱਪ ਕਾਰਨ ਲੋਕਾਂ ਚ ਭਾਰੀ ਨਿਰਾਸ਼ਾ
  • Claimed By : ਫੇਸਬੁੱਕ ਪੇਜ- Aaap party pap party
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later