X

Fact Check : ਪੁਰਾਣੀ ਅਖਬਾਰ ਦੀ ਕਟਿੰਗ ਨੂੰ ਆਮ ਆਦਮੀ ਪਾਰਟੀ ਨਾਲ ਜੋੜਦੇ ਹੋਏ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਸ਼ੇਅਰ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਇਹ ਅਖਬਾਰ ਦੀ ਕਟਿੰਗ ਪੁਰਾਣੀ ਹੈ ਅਤੇ ਇਸਦਾ ਹਾਲੀਆ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕਟਿੰਗ ਪਹਿਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ।

  • By Vishvas News
  • Updated: June 8, 2022

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਇੱਕ ਅਖਬਾਰ ਦੀ ਕਟਿੰਗ ਨੂੰ ਵਾਇਰਲ ਕਰਦੇ ਹੋਏ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਵਾਇਰਲ ਕਟਿੰਗ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜ਼ਾਬ ਵਿੱਚ ਨਵੀ ਸਰਕਾਰ ਬਣਨ ਤੇ ਨਵੇ ਡਾਕੇ ਪੈਣ ਲੱਗੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਇਹ ਅਖਬਾਰ ਦੀ ਕਟਿੰਗ ਪੁਰਾਣੀ ਹੈ ਅਤੇ ਇਸਦਾ ਹਾਲੀਆ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕਟਿੰਗ ਪਹਿਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ “Guddu Virdevinder ” ਨੇ 8 ਜੂਨ ਨੂੰ ਇਸ ਅਖਬਾਰ ਦੀ ਕਟਿੰਗ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਬਦਲਾਅ ਆ ਗਿਆ ਪੰਜ਼ਾਬ ਵਿੱਚ ਨਵੀ ਸਰਕਾਰ ਨਵੇ ਡਾਕੇ ਬਦਲਾਅ ਦਾ ਅਸਰ”

ਫ਼ੈਕਟ ਚੈੱਕ ਦੇ ਉੱਦੇਸ਼ ਲਈ ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਕਟਿੰਗ ਬਾਰੇ ਕੀਵਰਡ ਰਾਹੀਂ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਕਈ ਫੇਸਬੁੱਕ ਪੋਸਟਾਂ ਤੇ ਇਹ ਕਟਿੰਗ ਮਿਲੀ। ਸਰਚ ਵਿੱਚ ਅਸੀਂ ਸਭ ਤੋਂ ਪੁਰਾਣੀ ਪੋਸਟ ਤੇ ਗਏ। “Chadi na chadi na sajna,sanu tera sahara h “ਨਾਮ ਦੇ ਪੇਜ ਤੇ ਸਾਨੂੰ 27 ਨਵੰਬਰ 2014 ਨੂੰ ਵਾਇਰਲ ਅਖਬਾਰ ਦੀ ਕਟਿੰਗ ਸ਼ੇਅਰ ਕੀਤੀ ਮਿਲੀ। ਇਸਨੂੰ ਸ਼ੇਅਰ ਕਰਕੇ ਲਿਖਿਆ ਗਿਆ ਸੀ ,”Ah kujh v hon lag gaya hun “

Kharar Gedi Route ” ਨਾਮ ਦੇ ਫੇਸਬੁੱਕ ਪੇਜ ਤੇ ਵੀ ਇਸ ਤਸਵੀਰ ਨੂੰ 23 ਜਨਵਰੀ 2016 ਨੂੰ ਸ਼ੇਅਰ ਕੀਤਾ ਸੀ। ਫੇਸਬੁੱਕ ਯੂਜ਼ਰ “Rintudhindsa ” ਨੇ ਵੀ ਇਸ ਕਟਿੰਗ ਨੂੰ ਸ਼ੇਅਰ ਕੀਤਾ ਸੀ ਅਤੇ “KHAP KHANA ” ਨਾਮ ਦੇ ਫੇਸਬੁੱਕ ਪੇਜ ਤੇ 31 ਮਾਰਚ 2017 ਨੂੰ ਸ਼ੇਅਰ ਕੀਤੀ ਇਹ ਅਖਬਾਰ ਦੀ ਕਟਿੰਗ ਮਿਲੀ।

ਟਵਿਟਰ ਤੇ ਟਵਿਟਰ ਯੂਜ਼ਰ “ਬਾਬਾ ਨਿਰਾਲਾ( ਹਰਵੀਰ ਸਿੰਘ)” ਨੇ ਵੀ ਇਸ ਕਟਿੰਗ ਨੂੰ ਸ਼ੇਅਰ ਕੀਤਾ। 20 ਫਰਵਰੀ 2021 ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ,”ਯਰ ਖੋਰ ਕਲਯੁਗ ਆ , ਸੱਪ ਚੋਰੀ ਹੋ ਗਿਆ”

ਸਾਡੀ ਇੱਥੇ ਤੱਕ ਦੀ ਜਾਂਚ ਤੋਂ ਇਹ ਗੱਲ ਸਾਫ ਹੋਈ ਕਿ ਇਹ ਅਖਬਾਰ ਦੀ ਕਟਿੰਗ ਪੁਰਾਣੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦੀ ਹੈ। ਵਾਇਰਲ ਕਟਿੰਗ ਪਹਿਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ।

ਕਿਉਂਕਿ ਅਖਬਾਰ ਦੀ ਕਟਿੰਗ ਵਿੱਚ ਰਇਆ ਲਿਖਿਆ ਹੋਇਆ ਹੈ , ਇਸ ਲਈ ਅਸੀਂ ਪੰਜਾਬੀ ਜਾਗਰਣ ਦੇ ਰਇਆ ਦੇ ਰਿਪੋਰਟਰ ਗੌਰਵ ਜੋਸ਼ੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਪੁਰਾਣੀ ਹੈ। ਪੁਰਾਣੀ ਖਬਰ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸਦਾ ਹਾਲੀਆ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਅਖਬਾਰ ਦੀ ਕਟਿੰਗ ਨੂੰ ਫਰਜੀ ਦਾਅਵੇ ਨਾਲ ਵਾਇਰਲ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਇੱਕ ਹਜ਼ਾਰ ਤੋਂ ਵੱਧ ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਇਹ ਅਖਬਾਰ ਦੀ ਕਟਿੰਗ ਪੁਰਾਣੀ ਹੈ ਅਤੇ ਇਸਦਾ ਹਾਲੀਆ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕਟਿੰਗ ਪਹਿਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ।

  • Claim Review : ਬਦਲਾਅ ਆ ਗਿਆ ਪੰਜ਼ਾਬ ਵਿੱਚ ਨਵੀ ਸਰਕਾਰ ਨਵੇ ਡਾਕੇ ਬਦਲਾਅ ਦਾ ਅਸਰ
  • Claimed By : Guddu Virdevinder
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later