Fact Check : ਇਸ ਵੀਡੀਓ ਵਿਚ ਡਾਂਸ ਕਰਦੀ ਮਹਿਲਾ ਦਿੱਲੀ ਦੀ ਸੀਐਮ ਰੇਖਾ ਗੁਪਤਾ ਨਹੀਂ ਹੈ
ਵਿਸ਼ਵਾਸ ਨਿਊਜ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਸ ਵੀਡੀਓ ਵਿਚ ਡਾਂਸ ਕਰਦੀ ਮਹਿਲਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਹੀਂ, ਬਲਕਿ ਇਕ ਕੰਟੇਂਟ ਕ੍ਰੀਏਟਰ ਹੈ।
- By: Pallavi Mishra
- Published: Feb 25, 2025 at 04:18 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲੈ ਕੇ ਇੱਕ ਗਲਤ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਇੱਕ ਮਹਿਲਾ ਨੂੰ ਬਾਲੀਵੁੱਡ ਗਾਣੇ ਤੇ ਡਾਂਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਿੱਲੀ ਦੀ ਸੀਐਮ ਰੇਖਾ ਗੁਪਤਾ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਇਸ ਵੀਡੀਓ ਵਿਚ ਨਜਰ ਆ ਰਹੀ ਮਹਿਲਾ ਰੇਖਾ ਗੁਪਤਾ ਨਹੀਂ, ਬਲਕਿ ਇਕ ਕੰਟੇਂਟ ਕ੍ਰੀਏਟਰ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਇੰਸਟਾਗ੍ਰਾਮ ਯੂਜ਼ਰ ‘official_pradhan_sandeep’ ਨੇ 23 ਫਰਵਰੀ 2025 ਨੂੰ ਵਾਇਰਲ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ ਹੈ, “ਅਫਸੋਸ ਹੈ ਇਹ ਦਿੱਲੀ ਦੀ ਮੁੱਖ ਮੰਤਰੀ ਹੈ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ਕੰਟੇਂਟ ਕ੍ਰੀਏਟਰ boldmeeraswag ‘ਤੇ 12 ਜਨਵਰੀ 2025 ਨੂੰ ਅਪਲੋਡ ਮਿਲਾ।

ਸਾਨੂੰ ਇਹ ਵੀਡੀਓ ਇਸ ਕੰਟੇਂਟ ਕ੍ਰੀਏਟਰ ਦੇ ਯੂਟਿਊਬ ਚੈਨਲ ‘ਤੇ ਅਤੇ ਫੇਸਬੁੱਕ ਪੇਜ ‘ਤੇ 16 ਜਨਵਰੀ ਨੂੰ ਅਪਲੋਡ ਮਿਲਾ।
ਦੋਵਾਂ ਵਿਚਕਾਰ ਅੰਤਰ ਨੂੰ ਹੇਠਾਂ ਦਿੱਤੇ ਕੋਲਾਜ ਵਿੱਚ ਵੇਖਿਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ, ਅਸੀਂ ਭਾਜਪਾ ਰਾਸ਼ਟਰੀ ਪ੍ਰਵਕਤਾ ਡਾ: ਵਿਜੈ ਸੋਨਕਰ ਸ਼ਾਸਤਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦਾਅਵੇ ਨੂੰ ਗਲਤ ਦੱਸਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰofficial_pradhan_sandeep ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ ਲਗਭਗ 1800 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਸ ਵੀਡੀਓ ਵਿਚ ਡਾਂਸ ਕਰਦੀ ਮਹਿਲਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਹੀਂ, ਬਲਕਿ ਇਕ ਕੰਟੇਂਟ ਕ੍ਰੀਏਟਰ ਹੈ।
- Claim Review : ਡਾਂਸ ਕਰਦੀ ਇਹ ਮਹਿਲਾ ਦਿੱਲੀ ਦੀ ਸੀਐਮ ਰੇਖਾ ਗੁਪਤਾ ਹੈ।
- Claimed By : Instagram user ‘official_pradhan_sandeep’
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











