Fact Check : ਸਕੂਲ ਵਿੱਚ ਰੀਲ ਬਣਾਉਂਦੀ ਔਰਤ ਟੀਚਰ ਨਹੀਂ, ਯੂਟਿਊਬਰ ਡਿੰਪਲ ਸਿੰਘ ਹੈ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸਕੂਲ ਵਿੱਚ ਰੀਲ ਬਣਾਉਂਦੀ ਮਹਿਲਾ ਦੇ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵੀਡੀਓ ਵਿਚ ਨਜਰ ਆ ਰਹੀ ਮਹਿਲਾ ਅਧਿਆਪਿਕਾ ਨਹੀਂ ਹੈ, ਯੂਟਿਊਬਰ ਡਿੰਪਲ ਸਿੰਘ ਹੈ, ਜੋ ਸਕੂਲ ਬੰਦ ਹੋਣ ਤੋਂ ਬਾਅਦ ਉੱਥੇ ਵੀਡੀਓ ਬਣਾਉਣ ਲਈ ਜਾਂਦੀ ਹੈ।
- By: Pragya Shukla
- Published: May 22, 2025 at 06:05 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਸਰਕਾਰੀ ਸਕੂਲ ਵਿਚ ਇਕ ਬਣਾਉਂਦੇ ਹੋਏ ਇੱਕ ਔਰਤ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਕੇ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਪੋਸਟੇਡ ਟੀਚਰ ਹੈ, ਜੋ ਪੜ੍ਹਾਉਣ ਦੀ ਬਜਾਏ ਸਕੂਲ ਵਿੱਚ ਰੀਲ ਬਣਾ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰ ਉੱਤਰ ਪ੍ਰਦੇਸ਼ ਸਰਕਾਰ ‘ਤੇ ਤੰਜ ਕੱਸਿਆ ਜਾ ਰਿਹਾ ਹੈ।
ਵਿਸ਼ਵਾਸ ਨਿਊਜ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵੀਡੀਓ ਵਿਚ ਨਜਰ ਆ ਰਹੀ ਮਹਿਲਾ ਅਧਿਆਪਿਕਾ ਨਹੀਂ, ਯੂਟਿਊਬਰ ਡਿੰਪਲ ਸਿੰਘ ਹੈ, ਜੋ ਕਿ ਸਕੂਲ ਬੰਦ ਹੋਣ ਤੋਂ ਬਾਅਦ ਵੀਡੀਓ ਬਣਾਉਣ ਲਈ ਜਾਂਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘ਰਾਜੇਸ਼ ਕੁਮਾਰ ਰੈਗਰ’ ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,”शिक्षकों की गुणवत्ता में सुधार के लिए नियमित प्रशिक्षण कार्यक्रम आयोजित किए जा रहे हैं। नई शिक्षा नीति (NEP) 2020 के अनुरूप शिक्षकों की योग्यता मानदंडों को भी अपडेट किया जा रहा है। उत्तर प्रदेश का प्राइमरी शिक्षा मॉडल “रील मॉडल” बन गया है। ये मैडम सुल्तानपुर में पोस्टेड है।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਾਇਰਸ ਵੀਡੀਓ ਦੀ ਸੱਚਾਈ ਨੂੰ ਜਾਣਨ ਲਈ, ਅਸੀਂ ਵੀਡੀਓ ਦੇ ਬਹੁਤ ਸਾਰੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਸਹਾਇਤਾ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਆਸਥਾ ਸਿੰਘ ਨਾਮ ਦੇ ਇਕ ਯੂਟਿਊਬ ਚੈਨਲ ‘ਤੇ ਮਿਲਾ। ਚੈਨਲ ‘ਤੇ ਮਹਿਲਾ ਦੇ ਸਕੂਲ ਵਿੱਚ ਰੀਲ ਬਣਾਉਣ ਦੇ ਕਈ ਵੀਡੀਓ ਮੌਜੂਦ ਹਨ।

ਚੈਨਲ ਨੂੰ ਚੈੱਕ ਕਰਨ ਦੌਰਾਨ ਸਾਨੂੰ ਮਹਿਲਾ ਦਾ ਇੱਕ ਵੀਡੀਓ 2 ਅਪ੍ਰੈਲ 2025 ਨੂੰ ਅਪਲੋਡ ਹੋਇਆ ਮਿਲਾ। ਮੌਜੂਦ ਜਾਣਕਾਰੀ ਦੇ ਅਨੁਸਾਰ,ਮਹਿਲਾ ਦਾ ਨਾਮ ਡਿੰਪਲ ਸਿੰਘ ਹੈ ਅਤੇ ਉਹ ਵੀਡੀਓ ਬਣਾਉਣ ਲਈ ਸਕੂਲ ਆਉਂਦੀ ਹੈ।
ਵੀਡੀਓ ਨੂੰ ਧਿਆਨ ਨਾਲ ਵੇਖਣ ਤੋਂ ਬਾਅਦ, ਅਸੀਂ ਪਾਇਆ ਕੀ ਵੀਡੀਓ ਦੇ ਪੀਛੇ ਸਕੂਲ ਦਾ ਯੂ ਡਾਇਸ ਕੋਡ ਲਿਖਿਆ ਹੋਇਆ ਹੈ। ਇਸ ਕੋਡ ਦੇ ਜ਼ਰੀਏ, ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਸਕੂਲ ਕਿਥੋਂ ਦਾ ਹੈ।ਅਸੀਂ ਇਸ ਕੋਡ ਬਾਰੇ kys.udiseplus.gov.in ਦੀ ਵੈਬਸਾਈਟ ‘ਤੇ ਸਰਚ ਕੀਤਾ। ਮੌਜੂਦ ਜਾਣਕਾਰੀ ਦੇ ਅਨੁਸਾਰ, ਸਕੂਲ ਸੁਲਤਾਨਪੁਰ ਜ਼ਿਲ੍ਹੇ ਦੇ ਕੁਰਵਾਂ ਬਲਾਕ ਦੇ ਖਦਾਰ ਬਸੰਤਪੁਰ ਪਿੰਡ ਵਿੱਚ ਪੈਂਦਾ ਹੈ।

ਵਧੇਰੇ ਜਾਣਕਾਰੀ ਲਈ, ਅਸੀਂ ਉਸ ਸਕੂਲ ਦੇ ਪ੍ਰਿੰਸੀਪਲ ਨਰਸਿੰਹ ਯਾਦਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗਲਤ ਹੈ। ਲੜਕੀ ਦਾ ਨਾਮ ਡਿੰਪਲ ਸਿੰਘ ਹੈ ਅਤੇ ਉਹ ਸਕੂਲ ਵਿਚ ਅਧਿਆਪਿਕਾ ਨਹੀਂ ਹੈ। ਉਸਦਾ ਘਰ ਸਕੂਲ ਦੇ ਨੇੜੇ ਹੈ। ਇਸ ਲਈ ਉਹ ਸਕੂਲ ਬੰਦ ਹੋਣ ਤੋਂ ਬਾਅਦ ਉਥੇ ਵੀਡੀਓ ਬਣਾਉਂਦੀ ਹੈ। ਇਸ ਸੰਬੰਧ ਵਿਚ, ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਸਨੂੰ ਸਕੂਲ ਅੰਦਰ ਵੀਡੀਓ ਬਣਾਉਣ ਲਈ ਮਨਾ ਕਰ ਦਿੱਤਾ ਗਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 4.3 ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਆਪ ਨੂੰ ਰਾਜਸਥਾਨ ਦਾ ਵਸਨੀਕ ਦੱਸਿਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸਕੂਲ ਵਿੱਚ ਰੀਲ ਬਣਾਉਂਦੀ ਮਹਿਲਾ ਦੇ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵੀਡੀਓ ਵਿਚ ਨਜਰ ਆ ਰਹੀ ਮਹਿਲਾ ਅਧਿਆਪਿਕਾ ਨਹੀਂ ਹੈ, ਯੂਟਿਊਬਰ ਡਿੰਪਲ ਸਿੰਘ ਹੈ, ਜੋ ਸਕੂਲ ਬੰਦ ਹੋਣ ਤੋਂ ਬਾਅਦ ਉੱਥੇ ਵੀਡੀਓ ਬਣਾਉਣ ਲਈ ਜਾਂਦੀ ਹੈ।
- Claim Review : ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੇ ਇਕ ਸਕੂਲ ਵਿਚ ਰੀਲ ਬਣਾਉਂਦੀ ਅਧਿਆਪਿਕਾ ਦਾ ਵੀਡੀਓ।
- Claimed By : FB User Rajesh Kumar Raigar
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











