Fact Check : ਹੋਲੀ ‘ਤੇ JIO ਨਹੀਂ ਦੇ ਰਿਹਾ 700 ਰੁਪਏ ਦਾ ਇਨਾਮ, Fake ਪੋਸਟ ਵਾਇਰਲ
ਵਿਸ਼ਵਾਸ ਨਿਊਜ ਦੀ ਜਾਂਚ ਵਿਚ ਪਾਇਆ ਗਿਆ ਕਿ ਹੋਲੀ ਦੇ ਨਾਮ ‘ਤੇ ਜੀਓ ਦੇ ਇਨਾਮ ਦੇ ਰੂਪ ਵਿੱਚ ਵਾਇਰਲ ਪੋਸਟ ਫਰਜੀ ਹੈ। ਜਿਓ ਦੁਆਰਾ ਅਜਿਹੀ ਕੋਈ ਆਫ਼ਰ ਨਹੀਂ ਦਿੱਤਾ ਜਾ ਰਿਹਾ ਹੈ।
- By: Ashish Maharishi
- Published: Mar 11, 2025 at 04:29 PM
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਹੋਲੀ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਜਾ ਰਹੀ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋਲੀ ਦੇ ਮੌਕੇ ‘ਤੇ ਜੀਓ ਕੰਪਨੀ ਦੁਆਰਾ ਸੱਤ ਸੌ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਕੰਪਨੀ ਦੁਆਰਾ ਹੋਲੀ ‘ਤੇ ਅਜਿਹਾ ਕੋਈ ਆਫ਼ਰ ਨਹੀਂ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਅਣਜਾਣ ਲਿੰਕ ਤੇ ਕਲਿਕ ਕਰਨ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਹੋਲੀ ਇਨਾਮ ਨੇ 10 ਮਾਰਚ ਨੂੰ ਇੱਕ ਇੱਕ ਪੋਸਟ ਕਰਦੇ ਹੋਏ ਦਾਅਵਾ ਕੀਤਾ,”ਹੋਲੀ ਦੇ ਮੌਕੇ ‘ਤੇ ਸਾਰੇ JIO ਉਪਭੋਕਤਾਵਾਂ ਨੂੰ 700 ਦਾ ਇਨਾਮ”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ
ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਵਿੱਚ ਕੀਤੇ ਗਏ ਦਾਅਵੇ ਦੀ ਜਾਂਚ ਕਰਨ ਲਈ ਜੀਓ ਕੰਪਨੀ ਦੀ ਵੈਬਸਾਈਟ ਨੂੰ ਸਕੈਨ ਕੀਤਾ। ਇਸ ਤੋਂ ਇਲਾਵਾ ਇਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੀ ਵੀ ਜਾਂਚ ਕੀਤੀ। ਸਾਨੂੰ ਉਥੇ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਮਿਲੀ।
ਜਾਂਚ ਵਿੱਚ ਅੱਗੇ ਅਸੀਂ ਵਾਇਰਲ ਪੋਸਟ ਵਿੱਚ ਦਿੱਤੇ ਗਏ ਲਿੰਕ ਤੇ ਕਲਿਕ ਕੀਤਾ। ਇਸ ‘ਤੇ ਕਲਿਕ ਕਰਨ ਤੇ, ਅਸੀਂ ਇਕ ਵੱਖਰੀ ਵੈਬਸਾਈਟ ਤੇ ਚਲੇ ਗਏ। ਇਹ ਵੇਖਦਿਆਂ ਹੀ ਸਮਝ ਵਿਚ ਆਇਆ ਕਿ ਇਹ ਫਰਜੀ ਲਿੰਕ ਹੈ। ਜੀਓ ਦੀ ਅਧਿਕਾਰਤ ਵੈਬਸਾਈਟ ਦਾ ਯੂਆਰਐਲ ਜੀਓ ਡਾਟ ਕਾੱਮ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਅੱਗੇ ਵਾਇਰਲ ਪੋਸਟ ‘ਤੇ ਕਲਿਕ ਕੀਤਾ। ਸਾਡੇ ਸਾਹਮਣੇ ਜੋ ਵੈਬਸਾਈਟ ਖੁਲੀ, ਉਸਦੇ ਉੱਤੇ ਲਿਖਿਆ ਹੋਇਆ ਨਜਰ ਆਇਆ, “ਸਾਰੇ ਭਾਰਤੀਆਂ ਨੂੰ ਹੋਲੀ ਦੇ ਮੌਕੇ ‘ਤੇ 700 ਇਨਾਮ। ਹੇਠਾਂ ਸਕ੍ਰੈਚ ਕਰਕੇ ਆਪਣੇ ਬੈਂਕ ਅਕਾਊਂਟ ਵਿੱਚ ਭੇਜੋ। ਵਧਾਈ ਹੋ। ਜੀਓ ਵਲੋਂ ਤੁਹਾਨੂੰ ਇਨਾਮ ਜਿੱਤਣ ‘ਤੇ ਵਧਾਈ। ਇੱਥੇ ਕਲਿੱਕ ਕਰਕੇ ਬੈਂਕ ਵਿੱਚ ਟ੍ਰਾਂਸਫਰ ਕਰੋ।”

ਪਾਠਕਾਂ ਦੀ ਸੁਰੱਖਿਆ ਲਈ, ਅਸੀਂ ਉਸ ਵੈਬਸਾਈਟ ਦਾ ਲਿੰਕ ਇੱਥੇ ਨਹੀਂ ਦੇ ਰਹੇ ਹਨ। ਵਿਸ਼ਵਾਸ ਨਿਊਜ ਦੇ ਲੈਪਟਾਪ ਵਿੱਚ ਸੁਰੱਖਿਅਤ ਸਾੱਫਟਵੇਅਰ ਮੌਜੂਦ ਹਨ। ਅਸੀਂ ਯੂਜ਼ਰ ਨੂੰ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰਨ ਦੀ ਸਲਾਹ ਦਿੰਦੇ ਹਨ।
ਸਾਈਬਰਕ੍ਰਾਈਮ ਅਤੇ ਸਾਈਬਰ ਲਾਅ ਦੇ ਚੇਅਰਮੈਨ ਅਨੁਜ ਅੱਗਰਵਾਲ ਕਹਿੰਦੇ ਹਨ, ਤਿਉਹਾਰ ਆਉਂਦੇ ਹੀ ਅਜਿਹੇ ਸਕੈਮ ਵੱਧ ਜਾਂਦੇ ਹਨ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਸਾਰੀਆਂ ਕੰਪਨੀਆਂ ਆਫਰਜ਼ ਕੱਢਦੀ ਹੈ। ਅਜਿਹੇ ਵਿੱਚ ਹੈਕਰ ਇਸ ਦਾ ਫਾਇਦਾ ਉਠਾਉਂਦੇ ਹਨ ਅਤੇ ਲੋਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਂਦੇ ਹਨ। ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ।”
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਅੱਗੇ ਜੀਓ ਕੰਪਨੀ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ।
ਜਾਂਚ ਦੇ ਅੰਤ ‘ਤੇ ਗਲਤ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਹੋਲੀ ਇਨਾਮ ਦਾ ਇਹ ਪੇਜ ਫਰਜੀ ਸੀ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਪਾਇਆ ਗਿਆ ਕਿ ਹੋਲੀ ਦੇ ਨਾਮ ‘ਤੇ ਜੀਓ ਦੇ ਇਨਾਮ ਦੇ ਰੂਪ ਵਿੱਚ ਵਾਇਰਲ ਪੋਸਟ ਫਰਜੀ ਹੈ। ਜਿਓ ਦੁਆਰਾ ਅਜਿਹੀ ਕੋਈ ਆਫ਼ਰ ਨਹੀਂ ਦਿੱਤਾ ਜਾ ਰਿਹਾ ਹੈ।
- Claim Review : ਹੋਲੀ 'ਤੇ ਜੀਓ ਦੁਆਰਾ ਦਿੱਤਾ ਜਾ ਰਿਹਾ ਹੈ ਸੱਤ ਸੌ ਦਾ ਇਨਾਮ
- Claimed By : FB Page Holi Inaam
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











