X
X

Fact Check: ਮੀਸ਼ੋ ਨਹੀਂ ਦੇ ਰਿਹਾ ਕੋਈ ਰਿਵਾਰਡ,ਵਾਇਰਲ ਲਿੰਕ ਫਰਜੀ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਮੀਸ਼ੋ ਦੇ ਨਾਮ ‘ਤੇ ਵਾਇਰਲ ਹੋ ਰਹੀ ਪੋਸਟ ਫਰਜੀ ਹੈ। ਮੀਸ਼ੋ ਅਜਿਹਾ ਕੋਈ ਇਨਾਮ ਨਹੀਂ ਦੇ ਰਿਹਾ ਹੈ। ਵਾਇਰਲ ਪੋਸਟ ਨਾਲ ਸ਼ੇਅਰ ਕੀਤਾ ਜਾ ਰਿਹਾ ਲਿੰਕ ਮੀਸ਼ੋ ਦੀ ਵੈਬਸਾਈਟ ਦਾ ਨਹੀਂ ਹੈ, ਸੰਗੋ ਕਿਸੇ ਹੋਰ ਵੈੱਬਸਾਈਟ ਦਾ ਲਿੰਕ ਹੈ। ਉੱਥੇ ਹੀ ਦੁੱਜੀ ਪੋਸਟ ਦਾ ਲਿੰਕ ਕਿਸੇ ਐੱਪ ਦਾ ਹੈ। ਉਸ ਨਾਲ ਮਿਲਦੇ-ਜੁਲਦੇ ਦਾਅਵੇ ਦੀ ਪੜਤਾਲ ਵਿਸ਼ਵਾਸ ਨਿਊਜ ਪਹਿਲਾ ਵੀ ਕਰ ਚੁੱਕਿਆ ਹੈ, ਜਿਸਦੀ ਰਿਪੋਰਟ ਨੂੰ ਵਿਸ਼ਵਾਸ ਨਿਊਜ ਦੀ ਵੈੱਬਸਾਈਟ ‘ਤੇ ਪੜ੍ਹਿਆ ਜਾ ਸਕਦਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਸ਼ਾਪਿੰਗ ਵੈਬਸਾਈਟ ਮੀਸ਼ੋ ਦੇ ਨਾਮ ‘ਤੇ ਇੱਕ ਲਿੰਕ ਵਾਇਰਲ ਹੋ ਰਿਹਾ ਹੈ, ਜਿਸਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਸ਼ੋ ਵਲੋਂ 2 ਤੋਂ 12 ਸਾਲ ਦੇ ਬੱਚਿਆਂ ਵਾਲੀਆਂ ਮਾਵਾਂ ਨੂੰ 10,000 ਦਾ ਇਨਾਮ ਜਿੱਤਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਤੁਹਾਨੂੰ ਕੁਝ ਸਾਧਾਰਨ ਸਵਾਲ ਦਾ ਜਵਾਬ ਦੇਣਾ ਪਏਗਾ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਲਿੰਕ ਫਰਜੀ ਹੈ ਅਤੇ ਯੂਜ਼ਰਸ ਨਾਲ ਧੋਖਾਧੜੀ ਦੇ ਉਦੇਸ਼ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਅਜਿਹੇ ਕਿਸੇ ਵੀ ਅਣਜਾਣ ਲਿੰਕ ‘ਤੇ ਕਲਿਕ ਨਾ ਕਰੋ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ WOOP Community India ਨੇ (ਆਰਕਾਈਵ ਲਿੰਕ) ਵਾਇਰਲ ਪੋਸਟ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ,”ਕੁਝ ਸਧਾਰਨ ਸਵਾਲਾਂ ਦੇ ਜਵਾਬ ਦਿਓ ਅਤੇ 2 ਤੋਂ 12 ਸਾਲ ਦੇ ਬੱਚਿਆਂ ਵਾਲੀਆਂ ਮਾਵਾਂ ਲਈ ₹10,000 ਦੇ ਮੀਸ਼ੋ ਇਨਾਮ ਜਿੱਤਣ ਦਾ ਮੌਕਾ ਪ੍ਰਾਪਤ ਕਰੋ”

ਅਜਿਹੇ ਹੀ ਇੱਕ ਯੂਜ਼ਰ ਨੇ Rashpal Singh Biddu ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ,”ਪਿਆਰੀ ਭੈਣਾਂ ਨੂੰ ₹80,000 ਬਿਨਾਂ ਆਧਾਰ ਕਾਰਡ ‘ਤੇ ਲੋਨ 100% ਸੁਰੱਖਿਅਤ ਬਿਨਾਂ ਵਿਆਜ ਦੇ ਲਵੋ ਸਿਰਫ ₹559 ਪ੍ਰਤੀ ਮਹੀਨਾ ਆਖਰੀ ਮੌਕਾ ਹੋਰ ਜਾਣਕਾਰੀ ਲਈ ਹੇਠਾਂ ਕਲਿਕ ਕਰੋ…”

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਦਾਅਵੇ ਨਾਲ ਜੁੜੀ ਖਬਰ ਕੀਤੇ ਵੀ ਨਹੀਂ ਮਿਲੀ। ਅਸੀਂ ਮੀਸ਼ੋ ਦੀ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡਿਆ ਹੈਂਡਲ ਨੂੰ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕੋਈ ਵੀ ਪੋਸਟ ਅਤੇ ਜਾਣਕਾਰੀ ਇੱਥੇ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਲਿੰਕ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਲਿੰਕ ਦਾ ਯੂਆਰੇਲ s.pointerpro.com ਹੈ, ਜਦੋਂ ਕਿ ਮੀਸ਼ੋ ਦੀ ਅਧਿਕਾਰਤ ਵੈਬਸਾਈਟ meesho.com ਹੈ।

ਅਸੀਂ ਸੇਫਟੀ ਟੂਲ ਦੀ ਮਦਦ ਨਾਲ ਦਿੱਤੇ ਗਏ ਲਿੰਕ ‘ਤੇ ਕਲਿਕ ਕੀਤਾ। ਅਸੀਂ ਆਪਣੇ ਯੂਜ਼ਰਸ ਨੂੰ ਦੱਸ ਦੇਈਏ ਕਿ ਤੁਸੀਂ ਅਜਿਹੇ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ। ਅਸੀਂ ਸਾੱਫਟਵੇਅਰ ਟੂਲ ਦੀ ਮਦਦ ਨਾਲ ਲਿੰਕ ‘ਤੇ ਕਲਿਕ ਕੀਤਾ ਹੈ। ਸਾਡੇ ਸਾਹਮਣੇ ਇੱਕ ਵੈਬਸਾਈਟ ਖੁੱਲ ਕੇ ਆਈ, ਜਿਸ ਵਿੱਚ ਕੁਝ ਸਵਾਲਾਂ ਦੇ ਜਾਵਾਂ ਮੰਗੇ ਗਏ ਅਤੇ ਉਸਦੇ ਬਾਅਦ ਹੀ ਇਸ ਵਿੱਚ ਅੱਗੇ ਵਧੀਆ ਜਾ ਸਕਦਾ ਹੈ।

ਜਾਂਚ ਵਿੱਚ ਅੱਗੇ ਅਸੀਂ ਦੁੱਜੀ ਪੋਸਟ ਬਾਰੇ ਸਰਚ ਕੀਤਾ। ਅਸੀਂ ਪਾਇਆ ਕਿ ਇਹ ਇੱਕ ਐੱਪ ਦਾ ਲਿੰਕ ਹੈ। ਜਿਸਨੂੰ ਡਾਊਨਲੋਡ ਕਰਨ ਲਈ ਕਿਹਾ ਜਾ ਰਿਹਾ ਹੈ।

ਕਿਉਂਕਿ ਪੋਸਟ ‘ਤੇ ਮੁਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ, ਇਸ ਲਈ ਅਸੀਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਚੈੱਕ ਕੀਤਾ। ਉੱਥੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।

ਪਹਿਲਾ ਵੀ ਅਜਿਹੀ ਇੱਕ ਪੋਸਟ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਸੀ। ਜੋ ਸਾਡੀ ਜਾਂਚ ਵਿੱਚ ਫਰਜੀ ਨਿਕਲੀ। ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।

ਅਸੀਂ ਪੋਸਟ ਨੂੰ ਸਾਈਬਰ ਐਕਸਪਰਟ ਕ੍ਰਿਸਲੇ ਚੌਧਰੀ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਲਿੰਕ ਫਰਜੀ ਹੈ। ਲਿੰਕ ਦਾ ਯੂਆਰੇਲ ਕਿਸੇ ਹੋਰ ਵੈਬਸਾਈਟ ਦਾ ਹੈ ਅਤੇ ਲਿੰਕ ‘ਤੇ ਕਲਿੱਕ ਕਰਨ ‘ਤੇ ਤੁਸੀਂ ਧੋਖਾਧੜੀ ਦੇ ਸ਼ਿਕਾਰ ਹੋ ਸਕਦੇ ਹੋ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ 16 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਮੀਸ਼ੋ ਦੇ ਨਾਮ ‘ਤੇ ਵਾਇਰਲ ਹੋ ਰਹੀ ਪੋਸਟ ਫਰਜੀ ਹੈ। ਮੀਸ਼ੋ ਅਜਿਹਾ ਕੋਈ ਇਨਾਮ ਨਹੀਂ ਦੇ ਰਿਹਾ ਹੈ। ਵਾਇਰਲ ਪੋਸਟ ਨਾਲ ਸ਼ੇਅਰ ਕੀਤਾ ਜਾ ਰਿਹਾ ਲਿੰਕ ਮੀਸ਼ੋ ਦੀ ਵੈਬਸਾਈਟ ਦਾ ਨਹੀਂ ਹੈ, ਸੰਗੋ ਕਿਸੇ ਹੋਰ ਵੈੱਬਸਾਈਟ ਦਾ ਲਿੰਕ ਹੈ। ਉੱਥੇ ਹੀ ਦੁੱਜੀ ਪੋਸਟ ਦਾ ਲਿੰਕ ਕਿਸੇ ਐੱਪ ਦਾ ਹੈ। ਉਸ ਨਾਲ ਮਿਲਦੇ-ਜੁਲਦੇ ਦਾਅਵੇ ਦੀ ਪੜਤਾਲ ਵਿਸ਼ਵਾਸ ਨਿਊਜ ਪਹਿਲਾ ਵੀ ਕਰ ਚੁੱਕਿਆ ਹੈ, ਜਿਸਦੀ ਰਿਪੋਰਟ ਨੂੰ ਵਿਸ਼ਵਾਸ ਨਿਊਜ ਦੀ ਵੈੱਬਸਾਈਟ ‘ਤੇ ਪੜ੍ਹਿਆ ਜਾ ਸਕਦਾ ਹੈ।

  • Claim Review : ਕੁਝ ਸਧਾਰਨ ਸਵਾਲਾਂ ਦੇ ਜਵਾਬ ਦਿਓ ਅਤੇ 2 ਤੋਂ 12 ਸਾਲ ਦੇ ਬੱਚਿਆਂ ਵਾਲੀਆਂ ਮਾਵਾਂ ਲਈ ₹10,000 ਦੇ ਮੀਸ਼ੋ ਇਨਾਮ ਜਿੱਤਣ ਦਾ ਮੌਕਾ ਪ੍ਰਾਪਤ ਕਰੋ
  • Claimed By : ਫੇਸਬੁੱਕ ਪੇਜ -WOOP Community India
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later