X

Fact Check : ਗੁਰਦੁਆਰਾ ਸਾਹਿਬ ਨਤਮਸਤਕ ਹੋਈ ਮਮਤਾ ਬੈਨਰਜੀ ਦਾ ਪੁਰਾਣਾ ਵੀਡੀਓ ਮੁੜ ਕੀਤਾ ਜਾ ਰਿਹਾ ਹੈ ਵਾਇਰਲ।

  • By Vishvas News
  • Updated: May 5, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਬੰਗਾਲ ਚੋਣਾਂ ਤੋਂ ਬਾਅਦ ਸ਼ੋਸ਼ਲ ਮੀਡਿਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਬੰਗਾਲ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਜੈਕਾਰੇ ਲਗਾਏ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜੈਕਾਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਨਾਲ ਵੱਡੀ ਤਾਦਾਦ ਵਿੱਚ ਸੰਗਤ ਵੀ ਦੇਖੀ ਜਾ ਸਕਦੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਨਿਕਲਿਆ।

ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਇਹ ਵੀਡੀਓ ਹੁਣ ਦਾ ਨਹੀਂ ਸਗੋਂ 2 ਸਾਲ ਪੁਰਾਣਾ ਹੈ। ਜਦੋਂ ਅਗਸਤ 2019 ਵਿੱਚ ਮਮਤਾ ਬੈਨਰਜੀ ਕੋਲਕਾਤਾ ਦੇ ਗੁਰਦੁਆਰਾ ਸੰਤ ਕੁਟੀਆ ਵਿਖੇ ਗਈ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ਼ ‘ਮੈ ਪੰਜਾਬ ਬੋਲਦਾ ਹਾਂ’ ਨੇ 4 ਮਈ 2021 ਨੂੰ ਇਹ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ ਕਿ :ਬੰਗਾਲ ਵਿੱਚ ਫਤਹਿ ਦੇ ਜੈਕਾਰੇ #ਮਮਤਾ_ਬੈਨਰਜੀ ਨੇ ਲਾਏ ਗੁਰੂ ਘਰ ਜਾਂ ਕੇ ਫਤਹਿ ਦੇ ਜੈਕਾਰੇ …

ਵੀਡੀਓ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜੈਕਾਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਯੂਜ਼ਰਸ ਇਸ ਨੂੰ ਹੁਣ ਦਾ ਮੰਨ ਕੇ ਵਾਇਰਲ ਕਰ ਰਹੇ ਹਨ।

ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਇਸ ਦਾਅਵੇ ਨਾਲ ਇਹ ਵੀਡੀਓ ਫੇਸਬੁੱਕ ਦੇ ਵੱਖ- ਵੱਖ ਪ੍ਲੇਟਫੋਰਮਸ ਤੇ ਵੀ ਵਾਇਰਲ ਹੋ ਰਿਹਾ ਹੈ। ਫੇਸਬੁੱਕ ਯੂਜ਼ਰ Sardar Gurmith Singh ,Jagtar Buttar ਅਤੇ Malkiat Singh Rana ਨੇ ਵੀ ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਅਸੀਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ ਜਿਸ ਤੋਂ ਸਾਨੂੰ ਸ਼ੱਕ ਹੋਇਆ ਕਿ ਵੀਡੀਓ ਪੁਰਾਣੀ ਹੈ।

ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਵਿੱਚ ਪਾ ਕੇ ਇਸਦੇ ਕੀਫ਼੍ਰੇਮਸ ਕੱਢੇ। ਕੀਫ਼੍ਰੇਮਸ ਉੱਤੇ ਗੂਗਲ ਰਿਵਰਸ ਇਮੇਜ ਸਰਚ ਦਾ ਇਸਤੇਮਾਲ ਕਰਨ ਤੋਂ ਬਾਅਦ ਸਾਨੂੰ ਇਸ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਪਰਿਣਾਮ ਮਿਲੇ। ਇੱਕ ਪਰਿਣਾਮ ਦੀ ਮਦਦ ਨਾਲ ਅਸੀਂ Kolkatatoday ਨਾਮ ਦੇ ਯੂਟਿਯੂਬ ਚੈਨਲ ਤੇ ਪਹੁੰਚੇ ਜਿੱਥੇ ਇਸ ਵੀਡੀਓ ਨੂੰ 29 ਅਗਸਤ 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਕੈਪਸ਼ਨ ਦੇ ਮੁਤਾਬਿਕ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਗੁਰੁਦਆਰਾ ਸੰਤ ਕੁਟੀਆ ਵਿਖੇ ਨਤਮਸਤਕ ਹੋਈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ।

ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਇੰਟਰਨੈੱਟ ਤੇ ਹੋਰ ਸਰਚ ਕੀਤਾ ਤਾਂ ਸਾਨੂੰ News 18 India ਦੇ ਯੂਟਿਯੂਬ ਚੈਨਲ ਵਿੱਚ 30 ਅਗਸਤ 2019 ਨੂੰ ਅਪਲੋਡ ਇਹ ਵੀਡੀਓ ਮਿਲਿਆ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਨੂੰ ਲੈ ਕੇ News 18 India ਦਾ ਵੀਡੀਓ ਨਿਊਜ਼ ਬੁਲੇਟਿਨ ਤੁਸੀਂ ਇੱਥੇ ਵੇਖ ਸਕਦੇ ਹੋ।

ਕਈ ਹੋਰ ਮੀਡਿਆ ਏਜੇਂਸੀਆਂ ਨੇ ਵੀ ਮਮਤਾ ਬੈਨਰਜੀ ਦੇ ਗੁਰੁਦਆਰਾ ਸੰਤ ਕੁਟੀਆ ਵਿਖੇ ਪਹੁੰਚਣ ਤੇ ਆਰਟੀਕਲ ਨੂੰ ਪ੍ਰਕਾਸ਼ਿਤ ਕੀਤਾ ਸੀ।

ਸਾਨੂੰ ਇਹ ਪੂਰਾ ਵੀਡੀਓ ਫੇਸਬੁੱਕ ਤੇ ਵੀ ਅਪਲੋਡ ਮਿਲਿਆ। ਫੇਸਬੁੱਕ ਪੇਜ Purulia’r Gorbo Mamata ਨੇ 29 ਅਗਸਤ 2019 ਨੂੰ ਇਹ ਪੂਰਾ ਵੀਡੀਓ ਅਪਲੋਡ ਕਰਦਿਆਂ ਲਿਖਿਆ, “Didi visited gurudwara Sant kutiya…”

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਿਹਾ ਵੀਡੀਓ ਮੁਖ ਮੰਤਰੀ ਮਮਤਾ ਬੈਨਰਜੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ 29 ਅਗਸਤ 2019 ਨੂੰ ਅਪਲੋਡ ਮਿਲਿਆ । ਵੀਡੀਓ ਦੇ ਆਖਿਰ ਵਿੱਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜੈਕਾਰੇ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਸ ਮਾਮਲੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਕੋਲਕਾਤਾ ਬਯੂਰੋ ਚੀਫ ਜੇ ਕੇ ਵਾਜਪੇਯੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ, “ ਕਿ ਮੁਖ ਮੰਤਰੀ ਮਮਤਾ ਬੈਨਰਜੀ ਅਜੇ ਤੱਕ ਕਿਸੇ ਵੀ ਗੁਰੂਦਵਾਰਾ ਤੇ ਨਹੀਂ ਗਏ। ਇਹ ਵੀਡੀਓ ਪੁਰਾਣਾ ਹੈ ।

ਹੁਣ ਵਾਰੀ ਸੀ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ‘ਮੈ ਪੰਜਾਬ ਬੋਲਦਾ ਹਾਂ’ ਦੀ ਸ਼ੋਸ਼ਲ ਸਕੈਨਿੰਗ ਕਰਨ ਦੀ। ਪ੍ਰੋਫਾਈਲ ਸਕੈਨ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਇਸ ਪੇਜ ਨੂੰ 5,434 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਗਿਆ ਦਾਅਵਾ ਫਰਜ਼ੀ ਨਿਕਲਿਆ। ਪੁਰਾਣੀ ਵੀਡੀਓ ਨੂੰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਵਾਇਰਲ ਹੋਇਆ ਵੀਡੀਓ ਹੁਣ ਦਾ ਨਹੀਂ ਪੁਰਾਣਾ ਹੈ।

  • Claim Review : ਬੰਗਾਲ ਵਿੱਚ ਫਤਹਿ ਦੇ ਜੈਕਾਰੇ #ਮਮਤਾ_ਬੈਨਰਜੀ ਨੇ ਲਾਏ ਗੁਰੂ ਘਰ ਜਾਂ ਕੇ ਫਤਹਿ ਦੇ ਜੈਕਾਰੇ
  • Claimed By : ਮੈ ਪੰਜਾਬ ਬੋਲਦਾ ਹਾਂ
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later