X

Fact Check : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੁਕੇਸ਼ ਅੰਬਾਨੀ ਦੀ ਇਹ ਤਸਵੀਰ ਐਡੀਟੇਡ ਹੈ

ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਇਹ ਪੋਸਟ ਯੋਗੀ ਆਦਿੱਤਿਆਨਾਥ ਅਤੇ ਮੁਕੇਸ਼ ਅੰਬਾਨੀ ਦੀਆਂ ਵੱਖ ਵੱਖ ਤਸਵੀਰਾਂ ਨੂੰ ਐਡੀਟੇਡ ਕਰ ਤਿਆਰ ਕੀਤੀ ਗਈ ਹੈ।

  • By Vishvas News
  • Updated: July 9, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੁਕੇਸ਼ ਅੰਬਾਨੀ ਦੀ ਇੱਕ ਫਰਜ਼ੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਅੰਬਾਨੀ ਨੂੰ ਰਾਮ ਮੰਦਰ ਦਾ ਡਿਜ਼ਾਇਨ ਭੇਂਟ ਕਰ ਰਹੇ ਹਨ। ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਤੇ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਦੋ ਵੱਖ-ਵੱਖ ਤਸਵੀਰਾਂ ਨੂੰ ਐਡਿਟ ਕਰਕੇ ਫਰਜ਼ੀ ਪੋਸਟ ਬਣਾਈ ਗਈ ਹੈ।

ਕੀ ਹੋ ਰਿਹਾ ਹੈ ਵਾਇਰਲ
ਟਵਿੱਟਰ ਹੈਂਡਲ ਅਰਮਾਨ ਪਠਾਨ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੁਕੇਸ਼ ਅੰਬਾਨੀ ਦੀ ਫਰਜ਼ੀ ਤਸਵੀਰ ਨੂੰ ਪੋਸਟ ਕਰਦਿਆਂ ਦਾਅਵਾ ਕੀਤਾ: ‘ਪਹਿਲੀ ਗੱਲ ਤਾਂ ਇਹ ਹੈ ਕਿ ਰਾਮ ਮੰਦਰ ਦਾ ਬਣਨਾ ਲਗਭਗ ਨਾਮੁਮਕਿਨ ਹੈ ਕਿਉਂਕਿ ਉਸ ਧਰਤੀ ਦੇ ਹੇਠਾਂ ਰੇਤ ਅਤੇ ਬਾਲੂ ਹੈ..! ਦੂਜੀ ਗੱਲ ਇਹ ਹੈ ਕਿ ਜੇਕਰ ਇਹ ਕਦੇ ਬਣ ਵੀ ਜਾਂਦਾ ਹੈ ਤਾਂ ਉਹ ਮੰਦਰ ਘਟ ਅੰਬਾਨੀ ਦਾ ਹੋਟਲ ਵੱਧ ਹੋਵੇਗਾ.ਮਾਫੀ ਚਾਹੁੰਦਾ ਹਾਂ ਪਰ ਉਹ ਸਿਰਫ ਕਮਾਈ ਦਾ ਸਾਧਨ ਹੋਵੇਗਾ ਪੂੰਜੀਪਤੀਆਂ ਲਈ ..! ‘

ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।

ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਕੀਤੇ ਦਾਅਵੇ ਦੇ ਅਧਾਰ ਤੇ ਸੰਬੰਧਿਤ ਕੀਵਰਡਸ ਨੂੰ ਗੂਗਲ ਵਿੱਚ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇੱਕ ਵੀ ਅਜਿਹੀ ਖਬਰ ਨਹੀਂ ਮਿਲੀ ਜੋ ਵਾਇਰਲ ਤਸਵੀਰ ਦੀ ਪੁਸ਼ਟੀ ਕਰਦੀ ਹੋਵੇ। ਇਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੁਕੇਸ਼ ਅੰਬਾਨੀ ਦੀ ਤਸਵੀਰ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਧਿਆਨ ਨਾਲ ਵੇਖਣ ਤੇ ਪਤਾ ਲੱਗਿਆ ਕਿ ਯੋਗੀ ਆਦਿੱਤਿਆਨਾਥ ਦੇ ਕੁੜਤੇ ਦੇ ਸੱਜੇ ਪਾਸੇ ਇੱਕ ਜੇਬ ਹੈ, ਜਦੋਂ ਕਿ ਕੁੜਤੇ ਦੇ ਖੱਬੇ ਪਾਸੇ ਜੇਬ ਹੁੰਦੀ ਹੈ। ਇਸੇ ਤਰ੍ਹਾਂ ਮੁਕੇਸ਼ ਅੰਬਾਨੀ ਦੇ ਹੇਅਰ ਸਟਾਈਲ ਨੂੰ ਵੇਖਣ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੇ ਸੱਜੇ ਪਾਸੇ ਚੀਰ ਕੱਢਿਆ ਹੋਇਆ ਹੈ, ਜਦੋਂ ਕਿ ਉਹ ਹਮੇਸ਼ਾਂ ਖੱਬੇ ਪਾਸੇ ਦਾ ਚੀਰ ਕੱਢਦੇ ਹਨ। ਮਤਲਬ ਸਾਫ ਸੀ ਕਿ ਫੋਟੋ ਨੂੰ ਫਲਿਪ ਕੀਤਾ ਗਿਆ ਹੈ।

ਜਾਂਚ ਦੇ ਦੌਰਾਨ ਸਾਨੂੰ ਦੇਸ਼ ਗੁਜਰਾਤ ਨਾਮ ਦੀ ਇੱਕ ਵੈੱਬਸਾਈਟ ਤੇ ਮੁਕੇਸ਼ ਅੰਬਾਨੀ ਦੀ ਅਸਲ ਤਸਵੀਰ ਮਿਲੀ। ਸਤੰਬਰ 2016 ਦੀ ਖ਼ਬਰ ਵਿੱਚ ਦੱਸਿਆ ਗਿਆ ਕਿ ਗਾਂਧੀਨਗਰ ਦੀ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਮੁਕੇਸ਼ ਅੰਬਾਨੀ ਗਏ ਸਨ। ਤਸਵੀਰ ਉਸ ਸਮੇਂ ਦੀ ਹੈ। ਇਸ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਸਵੀਰ ਉਨ੍ਹਾਂ ਦੇ ਟਵਿੱਟਰ ਹੈਂਡਲ ਤੇ ਮਿਲੀ। 8 ਜਨਵਰੀ 2018 ਨੂੰ ਕੀਤੇ ਗਏ ਟਵੀਟ ਵਿੱਚ ਦੱਸਿਆ ਗਿਆ ਸੀ ਕਿ ਨੇਪਾਲ ਦੇ ਸਾਬਕਾ ਨਰੇਸ਼ ਗਿਆਨੇਂਦਰ ਵੀਰ ਵਿਕਰਮ ਸ਼ਾਹ ਨਾਲ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਦੀ ਇਹ ਤਸਵੀਰ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ਼ ਨਿਊਜ਼ ਨੇ ਰਿਲਾਇੰਸ ਇੰਡਸਟਰੀਜ਼ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ।

ਹੁਣ ਬਾਰੀ ਸੀ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਸਾਨੂੰ ਪਤਾ ਲੱਗਿਆ ਕਿ ਅਰਮਾਨ ਪਠਾਨ ਦੇ ਅਕਾਊਂਟ ਨੂੰ ਨੌਂ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਹ ਅਕਾਊਂਟ ਜਨਵਰੀ 2020 ਵਿੱਚ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਇਹ ਪੋਸਟ ਯੋਗੀ ਆਦਿੱਤਿਆਨਾਥ ਅਤੇ ਮੁਕੇਸ਼ ਅੰਬਾਨੀ ਦੀਆਂ ਵੱਖ ਵੱਖ ਤਸਵੀਰਾਂ ਨੂੰ ਐਡੀਟੇਡ ਕਰ ਤਿਆਰ ਕੀਤੀ ਗਈ ਹੈ।

  • Claim Review : ਮੁਕੇਸ਼ ਅੰਬਾਨੀ ਅਤੇ ਯੋਗੀ ਦੀ ਤਸਵੀਰ
  • Claimed By : ਟਵਿੱਟਰ ਹੈਂਡਲ ਅਰਮਾਨ ਪਠਾਨ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later