X

Fact Check: ਰਾਹੁਲ ਗਾਂਧੀ ਦਾ ਬਿਆਨ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ ਫਰਜ਼ੀ ਗ੍ਰਾਫਿਕਸ ਪਲੇਟ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਏ.ਬੀ.ਪੀ ਨਿਊਜ਼ ਦੇ ਨਾਮ ਤੇ ਫਰਜ਼ੀ ਗ੍ਰਾਫਿਕਸ ਪਲੇਟ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਹ ਬਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਤੋਂ ਨਹੀਂ ਦਿੱਤੇ ਗਏ ਹਨ।

  • By Vishvas News
  • Updated: July 7, 2021

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੁਝ ਗ੍ਰਾਫਿਕਸ ਪਲੇਟ ਇੱਕ ਨਿਊਜ਼ ਚੈਨਲ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਇਹਨਾਂ ਗ੍ਰਾਫਿਕਸ ਪਲੇਟਾਂ ਦੀ ਸਹਾਇਤਾ ਨਾਲ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਨੇ ਪਾਕਿਸਤਾਨ ਅਤੇ ਇਸਲਾਮ ਬਾਰੇ ਕੁਝ ਬਿਆਨ ਦਿੱਤੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਕੀਤਾ ਗਿਆ ਦਾਅਵਾ ਫਰਜ਼ੀ ਸਾਬਿਤ ਹੋਇਆ ਹੈ। ਏ.ਬੀ.ਪੀ ਨਿਊਜ਼ ਦੇ ਨਾਮ ਤੇ ਫਰਜ਼ੀ ਗ੍ਰਾਫਿਕਸ ਪਲੇਟ ਵਾਇਰਲ ਕੀਤੀ ਜਾ ਰਹੀ ਹੈ। ਇਹ ਬਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਨਹੀਂ ਦਿੱਤੇ ਗਏ ਹਨ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ Girish Kamdar ਨੇ 4 ਜੁਲਾਈ 2021 ਨੂੰ ਵਾਇਰਲ ਗ੍ਰਾਫਿਕਸ ਪਲੇਟ ਨੂੰ ਸਾਂਝਾ ਕੀਤਾ ਹੈ। ਏ.ਬੀ.ਪੀ ਨਿਊਜ਼ ਦਾ ਲੋਗੋ ਇਸ ਤੇ ਬਣਿਆ ਹੋਇਆ ਹੈ। ਗ੍ਰਾਫਿਕਸ ਪਲੇਟ ਤੇ ਰਾਹੁਲ ਗਾਂਧੀ ਦੇ ਹਵਾਲੇ ਤੋਂ ਲਿਖਿਆ ਹੈ,’ ਸਾਡੀ ਸਰਕਾਰ ਬਣਦੇ ਹੀ , ਪਾਕਿਸਤਾਨ ਨੂੰ 5 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦੇਵਾਂਗੇ ਬਿਨਾ ਬਿਆਜ਼ 50 ਸਾਲਾਂ ਦੇ ਲਈ। ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਫੇਸਬੁੱਕ ਯੂਜ਼ਰ Batchu Venkateswara Rao ਨੇ ਵੀ ਕਥਿਤ ਤੌਰ ਤੋਂ ਏ.ਬੀ.ਪੀ ਨਿਊਜ਼ ਦੇ ਲੋਗੋ ਦੇ ਨਾਲ ਵੱਖ ਵੱਖ ਗ੍ਰਾਫਿਕਸ ਪਲੇਟਾਂ ਪੋਸਟ ਕੀਤੀਆਂ ਹਨ। ਇਸ ਵਿੱਚ ਵੀ ਰਾਹੁਲ ਗਾਂਧੀ ਦੇ ਕਥਿਤ ਬਿਆਨਾਂ ਦਾ ਜ਼ਿਕਰ ਹੈ, ਜਿਸ ਦੇ ਮੁਤਾਬਿਕ ਕਾਂਗਰਸ ਦੇ ਨੇਤਾ ਆਪਣੇ ਆਪ ਨੂੰ ਅਤੇ ਪਾਰਟੀ ਨੂੰ ਮੁਸਲਮਾਨਾਂ ਨਾਲ ਜੋੜ ਰਹੇ ਹਨ। ਇਹ ਗ੍ਰਾਫਿਕਸ ਪਲੇਟਾਂ ਵੀ ਹੇਠਾਂ ਵੇਖੀਆਂ ਜਾ ਸਕਦੀਆਂ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਨ੍ਹਾਂ ਵਾਇਰਲ ਗ੍ਰਾਫਿਕਸ ਪਲੇਟਾਂ ਨੂੰ ਧਿਆਨ ਨਾਲ ਦੇਖਿਆ। ਸਾਨੂੰ ਉਨ੍ਹਾਂ ਵਿੱਚ ਭਾਸ਼ਾ ਦੀਆਂ ਗਲਤੀਆਂ ਮਿਲੀਆਂ ਹਨ। ਜਿਵੇਂ ਕਾਂਗਰਸ ਨੂੰ ਇੱਕ ਜਗ੍ਹਾ ਤੇ ਕਾੰਗ੍ਰੇਸ ਲਿਖਿਆ ਗਿਆ ਹੈ। ਵਾਕਾਯ ਵਿਨਯਾਸ ਵਿੱਚ ਵਿਆਕਰਨ ਦੀਆਂ ਗ਼ਲਤੀਆਂ ਹਨ। ਇਹ ਹੇਠਾਂ ਵੇਖੇ ਜਾ ਸਕਦੇ ਹਨ।

ਵਿਸ਼ਵਾਸ਼ ਨਿਊਜ਼ ਨੇ ਇੰਟਰਨੈੱਟ ਤੇ ਖੁੱਲੀ ਸਰਚ ਦੇ ਜ਼ਰੀਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਰਲ ਕੀਤੇ ਦਾਅਵਿਆਂ ਦੇ ਅਧਾਰ’ ਤੇ ਬਿਆਨ ਦਿੱਤੇ ਹਨ ਜਾਂ ਨਹੀਂ। ਸਾਨੂੰ ਅਜਿਹੀ ਕੋਈ ਪ੍ਰਮਾਣਿਕ ​​ਰਿਪੋਰਟ ਨਹੀਂ ਮਿਲੀ, ਜਿਹੜੀ ਕਿਸੇ ਵੀ ਅਜਿਹੇ ਬਿਆਨ ਦੀ ਪੁਸ਼ਟੀ ਕਰਦੀ ਹੋਵੇ। ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨਾਂ ਤੇ ਨਿਊਜ਼ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਵਾਇਰਲ ਦਾਅਵੇ ਵਾਲੇ ਬਿਆਨਾਂ ਦੀ ਪੁਸ਼ਟੀ ਕਰਨ ਵਾਲੀ ਨਿਊਜ਼ ਰਿਪੋਰਟ ਦਾ ਨਾ ਹੋਣਾ, ਇਹਨਾਂ ਤੇ ਸ਼ੱਕ ਪੈਦਾ ਕਰਦਾ ਹੈ।

ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਨੂੰ ਹੋਰ ਅੱਗੇ ਵਧਾਉਂਦੇ ਹੋਏ ਇੰਟਰਨੈੱਟ ਉੱਤੇ ਇਸ ਦਾਅਵੇ ਦੀ ਹੋਰ ਭਾਲ ਕੀਤੀ। ਸਾਨੂੰ 12 ਨਵੰਬਰ 2018 ਨੂੰ ਪ੍ਰਕਾਸ਼ਿਤ Scroll ਦੀ ਵੈੱਬਸਾਈਟ ਤੇ ਇਕ ਰਿਪੋਰਟ ਮਿਲੀ। ਸਾਨੂੰ ਇਸ ਵਿਚ ਵਾਇਰਲ ਗ੍ਰਾਫਿਕਸ ਪਲੇਟ ਦਿਖੇ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਏ.ਬੀ.ਪੀ ਨਿਊਜ਼ ਨੇ ਤਦ ਸਪੱਸ਼ਟ ਕੀਤਾ ਸੀ ਕਿ ਇਹ ਤਸਵੀਰਾਂ ਫਰਜ਼ੀ ਹਨ ਅਤੇ ਏ.ਬੀ.ਪੀ ਨੇ ਅਜਿਹੀ ਕੋਈ ਰਿਪੋਰਟ ਨਹੀਂ ਕੀਤੀ ਹੈ। ਇਸ ਰਿਪੋਰਟ ਵਿੱਚ ਏ.ਬੀ.ਪੀ ਨਿਊਜ਼ ਦੇ ਪ੍ਰਮਾਣਿਤ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਉਹ ਟਵੀਟ ਵੀ ਲਗਾਇਆ ਗਿਆ ਹੈ, ਜਿਸ ਵਿੱਚ ਏ.ਬੀ.ਪੀ ਨੇ ਵਾਇਰਲ ਗ੍ਰਾਫਿਕਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ।

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਦਾਅਵੇ ਨੂੰ ਏ.ਬੀ.ਪੀ ਨਿਊਜ਼ ਐਡੀਟੋਰੀਅਲ ਟੀਮ ਦੇ ਇੱਕ ਪੱਤਰਕਾਰ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਵੀ ਇਸੇ ਫਰਜ਼ੀ ਦੱਸਦੇ ਹੋਏ ਕਿਹਾ ਕਿ ਹੁਣ ਏ.ਬੀ.ਪੀ ਨਿਊਜ਼ ਦਾ ਲੋਗੋ ਅਤੇ ਸਟਾਈਲ ਸ਼ੀਟ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਵਾਇਰਲ ਗ੍ਰਾਫਿਕਸ ਪਲੇਟ ਵਿੱਚ ਭਾਸ਼ਾ ਅਤੇ ਵਿਆਕਰਣ ਦੀਆਂ ਗਲਤੀਆਂ ਹਨ ਅਤੇ ਇਸਦਾ ਫੋਂਟ ਵੀ ਏ.ਬੀ.ਪੀ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਨੇ ਦੱਸਿਆ ਕਿ ਏ.ਬੀ.ਪੀ ਨੇ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਹੈ।

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਦਾਅਵੇ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਵਿਭਾਗ ਦੇ ਸਟੇਟ ਕੋ-ਆਰਡੀਨੇਟਰ ਰਨੀਸ਼ ਜੈਨ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਅਕਸ ਨੂੰ ਧੂਮਿਲ ਕਰਨ ਲਈ ਵਰਸ਼ਾਂ ਤੋਂ ਫੇਕ ਨਿਊਜ਼ ਮਸ਼ੀਨਰੀ ਕੰਮ ਕਰ ਰਹੀ ਹੈ। ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੇ ਇਤਿਹਾਸ ਅਤੇ ਵਰਤਮਾਨ ਨਾਲ ਜੁੜੀ ਹਰ ਚੀਜ਼ ਅਧਿਕਾਰਿਤ ਸਰੋਤਾਂ ਵਿੱਚ ਉਪਲਬਧ ਹੈ। ਰਨਿਸ਼ ਜੈਨ ਨੇ ਵੀ ਵਾਇਰਲ ਪੋਸਟ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਅਜਿਹੇ ਬਿਆਨ ਨਹੀਂ ਦਿੱਤੇ ਗਏ ਹਨ।

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Girish Kamdar ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੇ ਆਪਣੀ ਨਿੱਜੀ ਜਾਣਕਾਰੀ ਨੂੰ ਪਬਲਿਕ ਨਹੀਂ ਕੀਤਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਏ.ਬੀ.ਪੀ ਨਿਊਜ਼ ਦੇ ਨਾਮ ਤੇ ਫਰਜ਼ੀ ਗ੍ਰਾਫਿਕਸ ਪਲੇਟ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਹ ਬਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਤੋਂ ਨਹੀਂ ਦਿੱਤੇ ਗਏ ਹਨ।

  • Claim Review : ਰਾਹੁਲ ਗਾਂਧੀ ਨੇ ਪਾਕਿਸਤਾਨ ਅਤੇ ਇਸਲਾਮ ਬਾਰੇ ਕੁਝ ਬਿਆਨ ਦਿੱਤੇ ਹਨ।
  • Claimed By : ਫੇਸਬੁੱਕ ਯੂਜ਼ਰ Girish Kamdar
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later