X

Fact Check: ਆਮ ਆਦਮੀ ਪਾਰਟੀ ਦੇ ਪੰਜਾਬ ਸਾਂਸਦ ਭਗਵੰਤ ਮਾਨ ਨੇ ਨਹੀਂ ਕੀਤਾ ਇਹ ਟਵੀਟ , ਵਾਇਰਲ ਪੋਸਟ ਫਰਜੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ । ਭਗਵੰਤ ਮਾਨ ਵੱਲੋ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ ।

  • By Vishvas News
  • Updated: September 29, 2021

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਆਪ ਸਾਂਸਦ ਭਗਵੰਤ ਮਾਨ ਨਾਲ ਜੁੜਿਆ ਇੱਕ ਟਵੀਟ ਦਾ ਸਕ੍ਰੀਨਸ਼ਾਟ ਫੇਸਬੁੱਕ ਤੇ ਵਾਇਰਲ ਹੋ ਰਿਹਾ ਹੈ। ਇਸ ਸਕ੍ਰੀਨਸ਼ਾਟ ਦੇ ਟਵਿੱਟਰ ਹੈਂਡਲ ਤੇ ਉਨ੍ਹਾਂ ਦਾ ਨਾਮ ਲਿਖਿਆ ਹੈ , ਉਨ੍ਹਾਂ ਦੀ ਫੋਟੋ ਪ੍ਰੋਫਾਈਲ ਤੇ ਲੱਗੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸਵਾਗਤ ਕੀਤਾ ਹੈ। ਹੁਣ ਇਸ ਟਵੀਟ ਦੇ ਸਕ੍ਰੀਨਸ਼ਾਟ ਨੂੰ ਕੁਝ ਇਸ ਤਰ੍ਹਾਂ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਆਪ ਭਗਵੰਤ ਮਾਨ ਨੇ ਇਹ ਟਵੀਟ ਕੀਤਾ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਟਵੀਟ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਟਵੀਟ ਫਰਜ਼ੀ ਹੈ, ਇਸ ਨੂੰ ਭਗਵੰਤ ਮਾਨ ਨੇ ਨਹੀਂ ਕੀਤਾ ਹੈ, ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਦਿਗਵਿਜੈ ਧੰਜੂ ਨੇ ਆਪ ਇਸਦਾ ਖੰਡਨ ਕੀਤਾ ਹੈ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ ‘Gurjinder Singh Chahal’ ਨੇ 29 ਸਤੰਬਰ ਨੂੰ ਟਵੀਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਅਤੇ ਲਿਖਿਆ ਹੈ , ‘ਆ ਕੀ ਆਵਦੇ ਪੈਰ ਆਪ ਕੁਹਾੜਾ ਮਾਰ ਰਿਹਾ। ਟਵੀਟ ਵਿੱਚ ਲਿਖਿਆ ਹੋਇਆ ਹੈ ਕਿ ” ਮੈਂ ਵੱਡੇ ਭਰਾ ਸ . ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸਵਾਗਤ ਕਰਦਾ ਹਾਂ। ਅਸੀਂ ਪੰਜਾਬ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਾਂਗੇ। ਟਵੀਟ ਕਰਨ ਦੀ ਮਿਤੀ 28 ਸਤੰਬਰ 2021 ਹੈ।

ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂ ਗੂਗਲ ਨਿਊਜ਼ ਸਰਚ ਤੋਂ ਕੀਤੀ , ਅਸੀਂ ਸਭ ਤੋਂ ਪਹਿਲਾ ਗੂਗਲ ਤੇ ਸੰਬੰਧਿਤ ਕੀਵਰਡ ਨਾਲ ਜਾਂਚ ਕੀਤੀ , ਜੇਕਰ ਭਗਵੰਤ ਮਾਨ ਵੱਲੋਂ ਅਜਿਹਾ ਕੋਈ ਟਵੀਟ ਕੀਤਾ ਗਿਆ ਹੈ, ਉਹ ਸੁਰਖੀਆਂ ਵਿੱਚ ਜ਼ਰੂਰ ਹੋਵੇਗਾ । ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੋਵੇ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਪੋਸਟ ਵਿੱਚ ਕਈ ਯੂਜ਼ਰਸ ਵੱਲੋ ਇਸ ਨੂੰ ਫਰਜ਼ੀ ਦੱਸਿਆ ਗਿਆ ਹੈ। ਇਸ ਤੋਂ ਬਾਅਦ ਅਸੀਂ ਫੇਸਬੁੱਕ ਤੇ ਸਰਚ ਕੀਤਾ। ਸਾਨੂੰ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਸੀਡੈਂਟ Gurmail Singh Sarpanch Gharachon ਦਾ ਕੀਤਾ ਇੱਕ ਪੋਸਟ ਮਿਲਿਆ , ਜਿਸ ਵਿੱਚ ਇਸਨੂੰ ਫਰਜ਼ੀ ਦੱਸਿਆ ਹੈ ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਿੱਧੇ ਹੀ ਭਗਵੰਤ ਮਾਨ ਦੇ ਸੋਸ਼ਲ ਮੀਡਿਆ ਅਕਾਊਂਟ ਵੱਲ ਰੁੱਖ ਕੀਤਾ , ਅਸੀਂ ਸਭ ਤੋਂ ਪਹਿਲਾ ਉਨ੍ਹਾਂ ਦੇ ਟਵੀਟਰ ਨੂੰ ਵੇਖਿਆ , ਸਾਨੂੰ ਉੱਥੇ 28 ਸਤੰਬਰ ਨੂੰ ਕੀਤਾ ਗਿਆ ਇੱਕ ਹੀ ਟਵੀਟ ਮਿਲਿਆ , ਜਿਸ ਵਿੱਚ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲੁਧਿਆਣਾ ਵਿੱਚ 29 ਸਤੰਬਰ ਨੂੰ ਹੋਣ ਵਾਲੇ ਦੌਰੇ ਬਾਰੇ ਦੱਸਿਆ ਸੀ। ਤੁਸੀਂ ਟਵੀਟ ਨੂੰ ਹੇਂਠਾ ਵੇਖ ਸਕਦੇ ਹੋ।

ਆਪਣੀ ਗੱਲ ਦੀ ਪੁਸ਼ਟੀ ਲਈ ਅਸੀਂ ਇਸ ਟਵੀਟ ਬਾਰੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਇੰਚਾਰਜ ਦਿਗਵਿਜੈ ਧੰਜੂ ਨਾਲ ਗੱਲ ਕੀਤੀ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਟਵੀਟ ਫਰਜ਼ੀ ਹੈ। ਭਗਵੰਤ ਮਾਨ ਵੱਲੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ, ਵਾਇਰਲ ਟਵੀਟ ਦੇ ਅੱਖਰਾਂ ਵਿੱਚ ਵੀ ਬਹੁਤ ਅੰਤਰ ਹੈ।

ਮਾਮਲੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਭਗਵੰਤ ਮਾਨ ਨਾਲ ਵੀ ਸੰਪਰਕ ਕੀਤਾ , ਭਗਵੰਤ ਮਾਨ ਦੇ ਪੀ.ਏ ਸੁਖਬੀਰ ਸਿੰਘ ਨੇ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ ਅਤੇ ਕਿਹਾ ਕਿ ਭਗਵੰਤ ਮਾਨ ਵੱਲੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ।

ਅਸੀਂ ਇਸ ਪੋਸਟ ਬਾਰੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਵਕਤਾ ਹਰਜੋਤ ਸਿੰਘ ਬੈਂਸ ਨਾਲ ਸੰਪਰਕ ਕੀਤਾ । ਉਨ੍ਹਾਂ ਦੇ ਨਾਲ ਵਹਟਸਐੱਪ ਤੇ ਇਸ ਪੋਸਟ ਨੂੰ ਸ਼ੇਅਰ ਕੀਤਾ ਅਤੇ ਉਨ੍ਹਾਂ ਨੇ ਇਸਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਲੀਗਲ ਟੀਮ ਇਸ ਤੇ ਅਪਣਾ ਐਕਸ਼ਨ ਲਵੇਗੀ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਲੇਟਰ ਵਿੱਚ ਸਾਫ – ਸਾਫ ਲਿਖਿਆ ਹੋਇਆ ਹੈ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪਦ ਤੋਂ ਅਸਤੀਫਾ ਦੇ ਰਹੇ ਹਨ , ਪਰ ਕਾਂਗਰਸ ਪਾਰਟੀ ਲਈ ਉਹ ਕੰਮ ਕਰਦੇ ਰਹਿਣਗੇ। ਉਨ੍ਹਾਂ ਨੇ ਕਾਂਗਰਸ ਪਾਰਟੀ ਨਹੀਂ ਛੱਡੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Gurjinder Singh Chahal ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਸਿਰਸਾ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਯੂਜ਼ਰ ਦੇ 2,182 ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ । ਭਗਵੰਤ ਮਾਨ ਵੱਲੋ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ ।

  • Claim Review : ਆ ਕੀ ਆਵਦੇ ਪੈਰ ਆਪ ਕੁਹਾੜਾ ਮਾਰ ਰਿਹਾ।
  • Claimed By : ਫੇਸਬੁੱਕ ਯੂਜ਼ਰ ‘Gurjinder Singh Chahal’
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later