X

Fact Check : ਨਾਂਦੇੜ ਸਾਹਿਬ ਵੱਲੋਂ 50 ਸਾਲਾਂ ਦਾ ਸੋਨਾ ਦਾਨ ਕਰਨ ਵਾਲਾ ਦਾਅਵਾ ਗੁੰਮਰਾਹਕੁੰਨ ਹੈ।

  • By Vishvas News
  • Updated: May 26, 2021

ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਗੁਰੂਦੁਆਰਾ ਸ਼੍ਰੀ ਸੱਚਖੰਡ ਨਾਂਦੇੜ ਸਾਹਿਬ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਖ਼ਤ ਹਜ਼ੂਰ ਸਾਹਿਬ ਵੱਲੋਂ ਪਿਛਲੇ 5 ਦਸ਼ਕਾਂ (50 ਸਾਲ) ਵਿੱਚ ਇਕੱਠਾ ਹੋਇਆ ਸੋਨਾ, ਸੰਗਤਾਂ ਦੀ ਸੇਵਾ ਲਈ ਦਾਨ ਕੀਤਾ ਜਾਵੇਗਾ। ਦਾਅਵੇ ਦੇ ਮੁਤਾਬਿਕ 50 ਸਾਲ ਵਿੱਚ ਇਕੱਠੇ ਹੋਏ ਸੋਨਾ ਨੂੰ ਵੇਚ ਕੇ ਸੰਗਤਾਂ ਲਈ ਹਸਪਤਾਲ, ਮੈਡੀਕਲ ਕਾਲਜ ਅਤੇ ਜਰੂਰੀ ਸੇਵਾਵਾਂ ਦੇ ਕੰਮ ਕੀਤੇ ਜਾਣਗੇ। ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ।ਹਾਲਾਂਕਿ ਸੋਨਾ ਵੇਚਣ ਦੀ ਗੱਲ ਪਿਛਲੇ ਸਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜ਼ਰੂਰ ਕੀਤੀ ਗਈ ਸੀ ਪਰੰਤੂ ਅੱਜ ਦੇ ਸਮੇਂ ਵਿੱਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।

ਕਈ ਨੈਸ਼ਨਲ ਅਤੇ ਸਥਾਨਕ ਮੀਡੀਆ ਵੱਲੋਂ ਇਸ ਦਾਅਵੇ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪ੍ਰਮੁੱਖ ਮੀਡਿਆ ਸੰਸਥਾਨ ਇੰਡੀਆ ਟਾਇਮਸ, ਅਮਰ ਉਜਾਲਾ, ਜਗਬਾਣੀ , ਨਿਊਜ਼ 18 ਪੰਜਾਬੀ ਸਮੇਤ ਕਈ ਨਾਮਵਰ ਮੀਡੀਆ ਸੰਸਥਾਵਾਂ ਨੇ ਇਸ ਦਾਅਵੇ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ Gagan Bedi ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਸੀ ਅਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਬਹੁਤ ਸ਼ਲਾਘਾਯੋਗ ਉਪਰਾਲਾ ਇਸ ਤੋਂ ਸੇਧ ਲੈਣੀ ਚਾਹੀਦੀ ਹੈ।

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।

ਸੋਸ਼ਲ ਮੀਡਿਆ ਤੇ ਕਈ ਦੂਜੇ ਯੂਜ਼ਰਸ ਵੀ ਇਸ ਪੋਸਟ ਨੂੰ ਇਸ ਹੀ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। Sikh voices ਫੇਸਬੁੱਕ ਪੇਜ ਅਤੇ My Bathinda ਨਾਮ ਦੇ ਫੇਸਬੁੱਕ ਪੇਜ ਨੇ ਵੀ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਪੋਸਟ ਦੇ ਆਧਾਰ ਤੇ ਟਵੀਟਰ ਤੇ ਇਸ ਦਾਅਵੇ ਨੂੰ ਲੈ ਕੇ ਖੋਜ ਕੀਤੀ
। ਸਾਨੂੰ Japneet Singh ਨਾਮ ਦੇ ਟਵੀਟਰ ਯੂਜ਼ਰਸ ਦਵਾਰਾ 23 ਨਵੰਬਰ 2020 ਨੂੰ ਅੱਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸ ਨੂੰ ਅੱਪਲੋਡ ਕਰਦੇ ਹੋਏ ਦੱਸਿਆ ਗਿਆ ਸੀ ਕਿ ਜਥੇਦਾਰ ਕੁਲਵੰਤ ਸਿੰਘ ਨੇ ਕਿਹਾ ਸੀ ਕਿ ਗੁਰੁਦਵਾਰੇ ਕੋਲ ਬਹੁਤ ਸਾਰਾ ਸੋਨਾ ਹੈ ਅਤੇ ਇਹ ਸਹੀ ਸਮੇਂ ਇਸ ਸੋਨੇ ਨੂੰ ਜਨਤਾ ਦੀ ਸੇਵਾ ਲਈ ਦਾਨ ਕਰਨ ਦਾ, ਇਸ ਦਾਨ ਦਾ ਇਸਤੇਮਾਲ ਜਨਤਾ ਦੀ ਸੇਵਾ, ਹਸਪਤਾਲ ਅਤੇ ਕਾੱਲੇਜ ਬਣਾਉਣ ਵਿੱਚ ਕਰਨਾ ਚਾਹੀਦਾ ਹੈ।

ਵੱਧ ਜਾਣਕਾਰੀ ਲਈ ਅਸੀਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਿਚਾਰ ਪਿਛਲੇ ਸਾਲ ਜਥੇਦਾਰ ਕੁਲਵੰਤ ਸਿੰਘ ਵੱਲੋਂ ਦਿੱਤਾ ਗਿਆ ਸੀ ਅਤੇ ਇਸ ਉਪਰ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਖ਼ਬਰ ਪੂਰੀ ਤਰ੍ਹਾਂ ਫ਼ਰਜ਼ੀ ਹੈ, ਕਿਉਂਕਿ ਕੋਰੋਨਾ ਕਾਰਣ ਕੋਈ ਮੀਟਿੰਗ ਨਹੀਂ ਹੋਈ ਹੈ ਅਤੇ ਨਾ ਹੀ ਇਸ ਤੇ ਕੋਈ ਫੈਸਲਾ ਲਿਆ ਗਿਆ।

ਇਸ ਮਾਮਲੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਸਹਿਯੋਗੀ ਪੇਪਰ ਮੁੰਬਈ ਮਿਡ ਡੇ ਦੇ ਪੱਤਰਕਾਰ
ਸਮੀਉੱਲਾਹ ਖਾਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਪਿਛਲੇ ਸਾਲ ਇਹ ਗੱਲ ਸਾਹਮਣੇ ਆਈ ਸੀ ਕਿ ਗੁਰੁਦਵਾਰੇ ਦਾ ਸੋਨਾ ਲੋਕ ਸੇਵਾ ਲਈ ਵਰਤਨਾ ਚਾਹੀਦਾ ਹੈ ਪਰ ਹੁਣ ਸੋਨਾ ਦੇਣ ਵਾਲੀ ਇਹ ਖ਼ਬਰ ਸਹੀ ਨਹੀਂ ਹੈ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਗੁਰੁਦਵਾਰੇ ਦਵਾਰਾ 50 ਬੈੱਡ ਦਾ ਕੋਵਿਡ ਕੇਅਰ ਅਤੇ ਡਾਈਲਿਸਿਸ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਦੂਜੀ ਤਰਫ ਵੱਡੇ ਲੈਵਲ ਤੇ ਮੈਡੀਕਲ ਕਾੱਲੇਜ ਅਤੇ ਹਸਪਤਾਲ ਬਣਾਉਣ ਦੀ ਵੀ ਤਿਆਰੀ ਚੱਲ ਰਹੀ ਹੈ ਅਤੇ ਇਹਨਾਂ ਕੰਮਾਂ ਦੇ ਲਈ ਕੈਸ਼ ਵਰਤਿਆ ਜਾਵੇਗਾ।

ਹੁਣ ਵਾਰੀ ਸੀ ਇਸ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਸੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਕੀ ਫੇਸਬੁੱਕ ਯੂਜ਼ਰ Gagan Bedi ਨੂੰ 55,965 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੋਸਟ ਨਾਲ ਕੀਤਾ ਗਿਆ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਗੁਰੂਦੁਆਰੇ ਵੱਲੋਂ ਪਿਛਲੇ 50 ਸਾਲਾਂ ਦੇ ਸੋਨੇ ਦਾ ਦਾਨ ਕਰਨ ਵਾਲੀ ਗੱਲ ਗਲਤ ਦੱਸੀ ਗਈ ਹੈ।

  • Claim Review : ਨਾਂਦੇੜ ਸਾਹਿਬ ਵੱਲੋਂ ਪਿਛਲੇ 5 ਸਾਲਾਂ ਵਿਚ ਇਕੱਠਾ ਹੋਇਆ ਸੋਨਾ ਸੰਗਤਾਂ ਦੀ ਸੇਵਾ ਲਈ ਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ।
  • Claimed By : ਫੇਸਬੁੱਕ ਯੂਜ਼ਰ Gagan Bedi
  • Fact Check : ਭ੍ਰਮਕ
ਭ੍ਰਮਕ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later