X

Fact Check: ਤੇਲੰਗਾਨਾ ਦੀ ਤਾਜ਼ਾ ਵੀਡੀਓ ਦਸ ਕੇ 2020 ਦੇ ਲਾਕਡਾਊਨ ਦੀ ਵੀਡੀਓ ਕੀਤੀ ਜਾ ਰਹੀ ਹੈ ਵਾਇਰਲ

  • By Vishvas News
  • Updated: April 26, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸ਼ੋਸ਼ਲ ਮੀਡੀਆ ਤੇ ਦੋ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿੱਚ ਪੁਲਿਸ ਕਰਮਚਾਰੀ ਲੋਕਾਂ’ ਤੇ ਵੱਖ-ਵੱਖ ਥਾਵਾਂ ਤੇ ਲਾਠੀਆਂ ਚਲਾਉਂਦੇ ਵੇਖੇ ਜਾ ਸਕਦੇ ਹਨ। ਪੋਸਟ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲ ਹੀ ਦੀ ਤੇਲੰਗਾਨਾ ਦੀਆਂ ਵੀਡੀਓ ਹਨ, ਜਿਥੇ ਨਾਈਟ ਕਰਫਿਊ ਦਾ ਉਲੰਘਣਾ ਕਰਨ ਤੇ ਪੁਲਿਸ ਇਹ ਕਰ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਪੋਸਟਾਂ ਗੁੰਮਰਾਹਕੁੰਨ ਸਾਬਿਤ ਹੋਈਆਂ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਪਾਇਆ ਗਿਆ ਕਿ ਇਹ ਵੀਡੀਓ ਤੇਲੰਗਾਨਾ ਦੀ ਹੈ, ਪਰ ਇਹ ਪੁਰਾਣੀ ਹੈ। ਅਸਲ ਵਿੱਚ ਇਹ ਵੀਡੀਓ ਮਾਰਚ 2020 ਦੇ ਹਨ , ਜਿਨ੍ਹਾਂ ਨੂੰ ਹੁਣ ਦਾ ਦਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਪਹਿਲੇ ਵਾਇਰਲ ਵੀਡੀਓ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਸਕੂਟਰ ਤੇ ਜਾ ਰਹੇ ਆਦਮੀ ਨੂੰ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਵੇਰਵੇ ਵਿੱਚ ਲਿਖਿਆ ਹੈ, ““First shot by telangana police during night curfew. Smooth drive…”ਜਿਸਦਾ ਪੰਜਾਬੀ ਅਨੁਵਾਦ ਹੈ “ ਤੇਲੰਗਾਨਾ ਪੁਲਿਸ ਨੇ ਰਾਤ ਦੇ ਕਰਫਿਊ ਦੌਰਾਨ ਕਾਰਵਾਈ ਸ਼ੁਰੂ ਕੀਤੀ ”।

ਪੋਸਟ ਦਾ ਅਰਕਾਈਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਦੂਜੀ ਵਾਇਰਲ ਹੋਈ ਵੀਡੀਓ ਵਿੱਚ ਬਹੁਤ ਸਾਰੀਆਂ ਕਲਿੱਪਾਂ ਦਾ ਸੰਗ੍ਰਹਿ ਹੈ, ਜਿੱਥੇ ਪੁਲਿਸ ਵੱਖ-ਵੱਖ ਥਾਵਾਂ ਤੇ ਲੋਕਾਂ ਤੇ ਡੰਡੀਆਂ ਦੀ ਬਰਸਾਤ ਕਰਦੇ ਹੋਏ ਦੇਖੀ ਜਾ ਸਕਦੀ ਹੈ। ਪੋਸਟ ਦੇ ਨਾਲ ਲਿਖਿਆ ਹੈ, Batting start Don’t go outside unnecessary otherwise you will face same as it is in video. 1st day night CURFEW ki qilaf warzi karnewale logon ki police taajposhi karte hue Dekha jasakta hai.”

ਪੋਸਟ ਦਾ ਅਰਕਾਈਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਪਹਿਲੇ ਵੀਡੀਓ ਦੀ ਪੜਤਾਲ।

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਵੀਡੀਓ ਦੇ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਵਿੱਚ ਲੱਭਿਆ। ਸਾਨੂੰ ਇਹ ਵੀਡੀਓ ਮਾਰਚ 2020 ਵਿੱਚ ਕਈ ਫੇਸਬੁੱਕ ਪੋਸਟਾਂ ਤੇ ਅਪਲੋਡ ਮਿਲਿਆ। Rose News Tv WASIM SYED ਨਾਮ ਦੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ 25 ਮਾਰਚ, 2020 ਨੂੰ ਪੋਸਟ ਕੀਤਾ ਸੀ। ਇਸ ਵੀਡੀਓ ਨੂੰ ਹੈਦਰਾਬਾਦ ਦੇ ਖਿਲਵਤ ਚੌਕ ਦਾ ਦੱਸਦੇ ਹੋਏ ਪੋਸਟ ਕੀਤਾ ਗਿਆ ਸੀ।


ਦੂਜੀ ਵੀਡੀਓ ਦੀ ਪੜਤਾਲ।

ਲੱਭਣ ਤੇ ਸਾਨੂੰ ਇਹ ਵੀਡੀਓ Sach News ਦੇ ਵੈਰੀਫਾਈਡ ਯੂਟਿਯੂਬ ਚੈਨਲ ਤੇ 29 ਮਾਰਚ 2020 ਨੂੰ ਅਪਲੋਡੇਡ ਇਕ ਖ਼ਬਰ ਦੀ ਝਲਕੀਆਂ ਵਿੱਚ ਮਿਲਿਆ। ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਸੀ, “Hyderabad Police On Fire | Laathi Charge In Old City | Stay At Home | @ Sach News |”


ਅਸੀਂ ਇਸ ਮਾਮਲੇ ਦੀ ਪੁਸ਼ਟੀ ਲਈ ਸੱਚ ਨਿਊਜ਼ ਦੇ ਐਡੀਟਰ ਰਾਜਨ ਸਿੰਘਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਜਿਵੇਂ ਕਿ ਤੁਸੀਂ ਸਾਡੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੋਂ ਪਤਾ ਲਗਾ ਸਕਦੇ ਹੋ, ਇਹ ਕ੍ਲਿਪਸ ਪੁਰਾਣੀਆਂ ਹਨ। ਵਾਇਰਲ ਹੋ ਰਿਹਾ ਦੂਜਾ ਵੀਡੀਓ ਵੀ ਪੁਰਾਣਾ ਹੈ। ਇਸ ਵਾਰ ਦੇ ਨਾਈਟ ਕਰਫਿਊ ਵਿੱਚ ਅਜੇ ਤਕ ਅਜਿਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ”ਹੈਦਰਾਬਾਦ ਵਿੱਚ ਲੱਗੇ ਨਾਈਟ ਕਰਫਿਊ ਬਾਰੇ ਵਧੇਰੇ ਜਾਣਕਾਰੀ ਲਈ telanganatoday.com ਦੀ ਇਹ ਖ਼ਬਰ ਪੜ੍ਹੀ ਜਾ ਸਕਦੀ ਹੈ।

ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ Indians in doha ਦੇ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਨੂੰ ਸਕੈਨ ਕਰਦਿਆਂ ਅਸੀਂ ਪਾਇਆ ਕਿ ਯੂਜ਼ਰ ਦੇ ਫੇਸਬੁੱਕ ਤੇ 267 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਦਾਅਵਾ ਭ੍ਰਮਕ ਹੈ । ਵੀਡਿਓ ਤੇਲੰਗਾਨਾ ਦੀਆਂ ਹੀ ਹਨ, ਪਰ ਪੁਰਾਣੀਆਂ ਹਨ। ਅਸਲ ਵਿੱਚ ਇਹ ਵੀਡੀਓ ਮਾਰਚ 2020 ਦੇ ਹਨ , ਜਿਸ ਨੂੰ ਹੂਣੇ ਦਾ ਦਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ ।

  • Claim Review : First shot by telangana police during night curfew. Smooth drive...
  • Claimed By : Indians in doha
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later