X

Fact Check: ਭਾਜਪਾ ਵਰਕਰਾਂ ਨੇ ਪਾਰਟੀ ਦਫ਼ਤਰ ਵਿੱਚ ਤੋੜ-ਫੋੜ ਆਕਸੀਜ਼ਨ ਦੀ ਘਾਟ ਕਰਕੇ ਨਹੀਂ, ਸਗੋਂ ਟਿਕਟਾਂ ਦੀ ਵੰਡ ਤੋਂ ਅਸੰਤੁਸ਼ਟ ਹੋਣ ਕਰਕੇ ਕੀਤੀ ਸੀ।

  • By Vishvas News
  • Updated: May 4, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਭਾਜਪਾ ਦੇ ਝੰਡੇ ਲੈ ਕੇ ਆਉਣ ਵਾਲੇ ਕੁਝ ਲੋਕਾਂ ਨੂੰ ਪਾਰਟੀ ਦੇ ਇੱਕ ਦਫਤਰ ਵਿੱਚ ਤੋੜ-ਫੋੜ ਕਰਦੇ ਵੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਕਸੀਜ਼ਨ ਦੀ ਘਾਟ ਕਾਰਨ ਭਾਜਪਾ ਵਰਕਰਾਂ ਨੇ ਆਪਣੀ ਪਾਰਟੀ ਦੇ ਦਫ਼ਤਰ ਵਿੱਚ ਤੋੜ-ਫੋੜ ਕੀਤੀ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਨਿਕਲਿਆ।

ਭਾਜਪਾ ਦੇ ਵਰਕਰਾਂ ਨੇ ਪਾਰਟੀ ਦਫ਼ਤਰ ਵਿੱਚ ਤੋੜ-ਫੋੜ ਆਕਸੀਜ਼ਨ ਦੀ ਘਾਟ ਕਰਕੇ ਨਹੀਂ, ਸਗੋਂ ਟਿਕਟਾਂ ਦੀ ਵੰਡ ਤੋਂ ਅਸੰਤੁਸ਼ਟ ਹੋਣ ਕਰਕੇ ਕੀਤੀ ਸੀ ।

ਕੀ ਹੈ ਵਾਇਰਲ ਪੋਸਟ ਵਿੱਚ ?

ਵਾਇਰਲ ਵੀਡੀਓ ਵਿੱਚ ਬੀਜੇਪੀ ਦਾ ਝੰਡਾ ਲੈ ਕੇ ਕੁਝ ਲੋਕਾਂ ਨੂੰ ਇੱਕ ਪਾਰਟੀ ਦਫ਼ਤਰ ਵਿੱਚ ਤੋੜ-ਫੋੜ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ, “ਆਕਸੀਜ਼ਨ ਨਾ ਮਿਲਣ ਤੇ ਭਾਜਪਾ ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਦਫ਼ਤਰ ਵਿੱਚ ਖ਼ੂਬ ਤੋੜ-ਫੋੜ ਕੀਤੀ, ਇਨ੍ਹਾਂ ਨੇ ਇੱਕ ਦਮ ਤੋਂ ਹਾਲਾਤਾਂ ਨੂੰ ਬਦਲ ਦਿੱਤਾ, ਭਾਵਨਾਵਾਂ ਨੂੰ ਬਦਲ ਦਿੱਤਾ।”

ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।

ਪੜਤਾਲ

ਜਾਂਚ ਲਈ ਅਸੀਂ ਇਸ ਵੀਡੀਓ ਦੇ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਵਿੱਚ ਲੱਭਿਆ। ਸਾਨੂੰ bengali.abplive.com ਦੀ ਇੱਕ ਖਬਰ ਵਿੱਚ ਇਸ ਵੀਡੀਓ ਦਾ ਸਕ੍ਰੀਨਸ਼ਾਟ ਮਿਲਿਆ। 23 ਮਾਰਚ 2021 ਨੂੰ ਪ੍ਰਕਾਸ਼ਿਤ ਖ਼ਬਰ ਦੇ ਅਨੁਸਾਰ ਵੀਡੀਓ ਵਿੱਚ ਦਿਸ ਰਹੀ ਔਰਤ ਭਾਜਪਾ ਨੇਤਾ ਅਤੇ ਮਾਲਦਾ ਜ਼ਿਲ੍ਹਾ ਪਰਿਸ਼ਦ ਦੀ ਮੈਂਬਰ ਸਾਗਰਿਕਾ ਸਰਕਾਰ ਹੈ। ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਟਿਕਟ ਵੰਡ ਤੋਂ ਅਸੰਤੁਸ਼ਟ ਹੋਣ ਕਰਕੇ , ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਗਜ਼ੋਲੇ ਵਿੱਚ ਪਾਰਟੀ ਬਲਾਕ ਦਫ਼ਤਰ ਵਿੱਚ ਤੋੜ-ਫੋੜ ਕੀਤੀ ਸੀ । ਖ਼ਬਰ ਵਿੱਚ ਕਿਤੇ ਵੀ ਆਕਸੀਜ਼ਨ ਸਿਲੰਡਰ ਦੀ ਘਾਟ ਹੋਣ ਦਾ ਕੋਈ ਜ਼ਿਕਰ ਨਹੀਂ ਸੀ।

ਇੱਥੋਂ ਹਿੰਟ ਲੈ ਕੇ ਅਸੀਂ ਇੰਟਰਨੈੱਟ ਤੇ ਕੀਵਰਡ ਸਰਚ ਕੀਤੇ ਤਾਂ ਸਾਨੂੰ ਇਸ ਘਟਨਾ ਨਾਲ ਜੁੜੀਆਂ ਬਹੁਤ ਸਾਰੀਆਂ ਖ਼ਬਰਾਂ ਮਿਲੀਆਂ। ਸਾਰੀਆਂ ਖਬਰਾਂ ਦੇ ਅਨੁਸਾਰ,ਇਹ ਹਮਲਾ ਟਿਕਟਾਂ ਦੀ ਵੰਡ ਨਾਲ ਸੰਬੰਧਿਤ ਸੀ।

ਇਸ ਮਾਮਲੇ ਦੀ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਕੋਲਕਾਤਾ ਬਯੂਰੋ ਚੀਫ ਜੇ ਕੇ ਵਾਜਪੇਯੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ, “ਇਹ ਘਟਨਾ ਮਾਲਦਾ ਦੀ ਹੈ ਅਤੇ ਇਸ ਦੇ ਪਿੱਛੇ ਆਕਸੀਜ਼ਨ ਸਿਲੰਡਰ ਦਾ ਕੋਈ ਮਸਲਾ ਨਹੀਂ ਸੀ। ਟਿਕਟ ਦੀ ਵੰਡ ਨਾਲ ਨਾਰਾਜ਼ ਸਮਰਥਕਾਂ ਨੇ ਇਹ ਤੋੜ-ਫੋੜ ਕੀਤੀ ਸੀ।”

ਅਸੀਂ ਇੰਟਰਨੈਟ ਤੇ ਖੋਜ ਕੀਤੀ ਪਰ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜਿਸ ਵਿੱਚ ਵਾਇਰਲ ਦਾਅਵੇ ਦੀ ਪੁਸ਼ਟੀ ਕੀਤੀ ਜਾ ਸਕੇ। ਜੇਕਰ ਅਜਿਹਾ ਕਿਤੇ ਵੀ ਵਾਪਰਿਆ ਹੁੰਦਾ, ਤਾਂ ਕਿਸੇ ਨਾ ਕਿਸੇ ਆਥੇਂਟਿਕ ​​ਮੀਡੀਆ ਹਾਊਸ ਨੇ ਇਸਨੂੰ ਜ਼ਰੂਰ ਕਵਰ ਕੀਤਾ ਹੋਣਾ ਸੀ।

ਹੁਣ ਵਾਰੀ ਸੀ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ‘Vipin Yadav’ ਦੇ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਸਕੈਨ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਯੂਜ਼ਰ ਉੱਤਰ ਪ੍ਰਦੇਸ਼ ਦੇ ਬਦਾਉਂ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਭਾਜਪਾ ਵਰਕਰਾਂ ਨੇ ਪਾਰਟੀ ਦਫ਼ਤਰ ਵਿੱਚ ਤੋੜ-ਫੋੜ ਆਕਸੀਜ਼ਨ ਦੀ ਘਾਟ ਕਰਕੇ ਨਹੀਂ, ਸਗੋਂ ਟਿਕਟਾਂ ਦੀ ਵੰਡ ਤੋਂ ਅਸੰਤੁਸ਼ਟ ਹੋਣ ਕਰਕੇ ਕੀਤੀ ਸੀ ।

  • Claim Review : ਆਕਸੀਜ਼ਨ ਨਾ ਮਿਲਣ ਤੇ ਭਾਜਪਾ ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਦਫ਼ਤਰ ਵਿੱਚ ਖ਼ੂਬ ਤੋੜ-ਫੋੜ ਕੀਤੀ, ਇਨ੍ਹਾਂ ਨੇ ਇੱਕ ਦਮ ਤੋਂ ਹਾਲਾਤਾਂ ਨੂੰ ਬਦਲ ਦਿੱਤਾ, ਭਾਵਨਾਵਾਂ ਨੂੰ ਬਦਲ ਦਿੱਤਾ।
  • Claimed By : Vipin Yadav
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later