Fact Check: ਉੜੀਸਾ ਦੀ 2016 ਦੀ ਘਟਨਾ ਨੂੰ ਕੇਰਲ ਦੀ ਹਾਲੀਆ ਘਟਨਾ ਦੱਸ ਕੇ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁੰਨ ਹੈ। ਇਹ ਫੋਟੋ ਸਾਲ 2016 ਦੀ ਉੜੀਸਾ ਦੇ ਇੱਕ ਹਸਪਤਾਲ ਦੀ ਹੈ, ਜਿੱਥੇ ਐਮਬੂਲੈਂਸ ਦਾ ਪ੍ਰਬੰਧ ਨਾ ਹੋਣ ਕਰਕੇ ਮਹਿਲਾ ਦੇ ਸ਼ਵ ਨੂੰ ਇਸ ਤਰ੍ਹਾਂ ਲਿਜਾਇਆ ਗਿਆ ਸੀ, ਜਿਸਨੂੰ ਹੁਣ ਹਾਲੀਆ ਦੱਸ ਕੇ ਕੇਰਲ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Aug 6, 2025 at 05:58 PM
- Updated: Aug 7, 2025 at 11:08 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਲੋਕਾਂ ਨੂੰ ਇਕ ਔਰਤ ਦੇ ਸ਼ਵ ਨਾਲ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਫੋਟੋ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਸ ਤਸਵੀਰ ਕੇਰਲ ਦੀ ਹੈ, ਜਿੱਥੇ ਹਸਪਤਾਲ ਵਿਚ ਐਂਬੂਲੈਂਸ ਨਾ ਹੋਣ ਕਰਕੇ ਪਤੀ ਨੇ ਆਪਣੀ ਮਰੀ ਹੋਈ ਪਤਨੀ ਦੀਆਂ ਲੱਤਾਂ ਤੋੜ ਕੇ ਬੋਰੀ ਵਿੱਚ ਪਾ ਕੇ ਘਰ ਲੈ ਗਿਆ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ ਹੈ। ਇਹ ਘਟਨਾ ਸਾਲ 2016 ਦੀ ਉੜੀਸਾ ਦੇ ਇੱਕ ਹਸਪਤਾਲ ਦੀ ਹੈ, ਜਿਸਨੂੰ ਹੁਣ ਹਾਲੀਆ ਦੱਸ ਕੇ ਕੇਰਲ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਪੰਜਾਬੀ ਲਹਿਰਾਂ ਨੇ ((ਆਰਕਾਈਵ ਲਿੰਕ) ) 3 ਅਗਸਤ 2025 ਨੂੰ ਵਾਇਰਲ ਤਸਵੀਰ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,”ਪਤੀ ਨੇ ਆਪਣੀ ਮਰੀ ਹੋਈ ਪਤਨੀ ਦੀਆਂ ਲੱਤਾਂ ਤੋੜਿਆ ਇਹ ਤਸਵੀਰ ਕੇਰਲਾ ਦੇ ਹਸਪਤਾਲ ਦੀ ਹੈ ( ਸੋਸ਼ਲ ਮੀਡੀਆ ਵਾਇਰਲ) ਹਸਪਤਾਲ ਵਿਚ ਐਂਬੂਲੈਂਸ ਨਾ ਹੋਣ ਕਰਕੇ ਔਰਤ ਦੀਆਂ ਲੱਤਾਂ ਤੋੜਿਆ ਤਾਂ ਜੋ ਬੋਰੀ ਵਿੱਚ ਪਾ ਕੇ ਆਪਣੇ ਘਰ ਲਿਜਾ ਸਕਣ।
ਬਹੁਤ ਹੀ ਦਰਦਨਾਕ ਤੇ ਦਿਲ ਨੂੰ ਝੰਜੋੜਨ ਵਾਲੀ ਘਟਨਾ ਹੈ।
ਪਰ ਫਿਰ ਵੀ ਭਾਰਤ ਦੇਸ਼ ਵਿਸ਼ਵ ਗੁਰੂ ਹੈ!”
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਫੋਟੋ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ timesofindia ਦੀ ਵੈੱਬਸਾਈਟ ‘ਤੇ ਫੋਟੋ ਨਾਲ ਜੁੜੀ ਖਬਰ ਮਿਲੀ। ਖਬਰ ਨੂੰ 27 ਅਗਸਤ 2016 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,”ਇਹ ਘਟਨਾ ਉੜੀਸਾ ਦੇ ਬਾਲਾਸੌਰ ਦੀ ਸਾਲ 2016 ਦੀ ਹੈ।”
ਸਰਚ ਦੌਰਾਨ ਤਸਵੀਰ ਨਾਲ ਜੁੜੀ ਖਬਰ jansatta.com ਦੀ ਵੈੱਬਸਾਈਟ ‘ਤੇ ਵੀ ਮਿਲੀ। 26 ਅਗਸਤ 2016 ਨੂੰ ਪ੍ਰਕਾਸ਼ਤ ਰਿਪੋਰਟ ਵਿੱਚ ਦੱਸਿਆ ਗਿਆ, ਇਹ ਘਟਨਾ ਉੜੀਸਾ ਦੇ ਬਾਲਾਸੋਰ ਦੇ ਇੱਕ ਹਸਪਤਾਲ ਦੀ ਹੈ। ਜਿੱਥੇ ਐਂਬੂਲੈਂਸ ਦਾ ਪ੍ਰਬੰਧ ਨਾ ਹੋਣ ਕਾਰਨ ਹਸਪਤਾਲ ਦੇ ਕਰਮਚਾਰੀਆਂ ਇੱਕ ਮਹਿਲਾ ਦੇ ਸ਼ਵ ਨੂੰ ਇਸ ਤਰ੍ਹਾਂ ਲਿਜਾਇਆ ਗਿਆ ਸੀ।
ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਕਈ ਖਬਰਾਂ ਮਿਲਿਆ, ਜਿਸ ਵਿੱਚ ਇਸ ਘਟਨਾ ਨੂੰ ਉੜੀਸਾ ਦੀ ਦੱਸਿਆ ਗਿਆ ਹੈ।
ਅਸੀਂ ਫੋਟੋ ਨੂੰ ਸੰਭਲਪੁਰ ਵਿੱਚ ਦੈਨਿਕ ਜਾਗਰਣ ਦੇ ਰਿਪੋਰਟਰ ਰਾਧੇ ਸ਼ਿਆਮ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਉੜੀਸਾ ਦਾ ਹੈ ਅਤੇ ਪੁਰਾਣਾ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 16 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁੰਨ ਹੈ। ਇਹ ਫੋਟੋ ਸਾਲ 2016 ਦੀ ਉੜੀਸਾ ਦੇ ਇੱਕ ਹਸਪਤਾਲ ਦੀ ਹੈ, ਜਿੱਥੇ ਐਮਬੂਲੈਂਸ ਦਾ ਪ੍ਰਬੰਧ ਨਾ ਹੋਣ ਕਰਕੇ ਮਹਿਲਾ ਦੇ ਸ਼ਵ ਨੂੰ ਇਸ ਤਰ੍ਹਾਂ ਲਿਜਾਇਆ ਗਿਆ ਸੀ, ਜਿਸਨੂੰ ਹੁਣ ਹਾਲੀਆ ਦੱਸ ਕੇ ਕੇਰਲ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਇਹ ਕੇਰਲਾ ਦੇ ਹਸਪਤਾਲ ਦੀ ਹਾਲੀਆ ਫੋਟੋ ਹੈ।
- Claimed By : FB page-ਪੰਜਾਬੀ ਲਹਿਰਾਂ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











