X

Fact Check: ਪੰਜਾਬ ਦੇ CM ਭਗਵੰਤ ਮਾਨ ਦੇ ਆਫ਼ਿਸ ਦੀ ਇਹ ਤਸਵੀਰ ਫਰਜ਼ੀ ਅਤੇ ਐਡਿਟ ਹੈ

ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਵਿੱਚ ਡਾ: ਭੀਮ ਰਾਓ ਅੰਬੇਦਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਗਈ ਹੈ ਅਤੇ ਇਸ ਤਸਵੀਰ ਨੂੰ ਐਡਿਟ ਕਰਕੇ ਉਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • By Vishvas News
  • Updated: March 22, 2022

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ‘ਚ ਸੂਬੇ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਕੁਝ ਦਸਤਾਵੇਜ਼ਾਂ ਤੇ ਦਸਤਖਤ ਕਰਦੇ ਨਜ਼ਰ ਆ ਰਹੇ ਹਨ। ਭਗਵੰਤ ਮਾਨ ਦੇ ਪਿੱਛੇ ਕੰਧ ਉੱਪਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦੂਜੇ ਸਰਸੰਘਚਾਲਕ ਮਾਧਵਰਾਵ ਸਦਾਸ਼ਿਵਰਾਵ ਗੋਲਵਲਕਰ ਅਤੇ ਡਾ: ਭੀਮ ਰਾਓ ਅੰਬੇਦਕਰ ਦੀ ਤਸਵੀਰ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਭਾਜਪਾ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਦਫਤਰ ਵਿੱਚ ਗੋਲਵਲਕਰ ਦੀ ਤਸਵੀਰ ਲਗਾਉਣ ਦਾ ਫੈਸਲਾ ਕੀਤਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਅਤੇ ਐਡੀਟੇਡ ਨਿਕਲਿਆ । ਅਸਲ ਤਸਵੀਰ ਵਿੱਚ ਡਾ: ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੱਗੀ ਹੋਈ ਹੈ, ਜਿਸ ਨੂੰ ਐਡਿਟ ਕਰ ਗੋਲਵਲਕਰ ਅਤੇ ਅੰਬੇਦਕਰ ਦੀ ਤਸਵੀਰ ਬਣਾ ਦਿੱਤੀ ਗਈ।

ਕੀ ਹੈ ਵਾਇਰਲ ?
ਵਿਸ਼ਵਾਸ ਨਿਊਜ਼ ਦੇ ਟਿਪਲਾਈਨ ਨੰਬਰ +91 95992 99372 ਤੇ ਵਟਸਐਪ ਯੂਜ਼ਰ ਨੇ ਵਾਇਰਲ ਤਸਵੀਰ ਨੂੰ ਭੇਜ ਕੇ ਇਸਦੀ ਸੱਚਾਈ ਦੱਸਣ ਦੀ ਬੇਨਤੀ ਕੀਤੀ ਹੈ।

https://checkmedia.org/vishvas-news/media/892820?listPath=%2Fvishvas-news%2Ftipline-inbox&listQuery=%7B%22read%22%3A%5B%220%22%5D%2C%22projects%22%3A%5B%2214052%22%5D%

ਪੜਤਾਲ
ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਪਰ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨਾਲ ਸੰਬੰਧਿਤ ਕਈ ਤਸਵੀਰਾਂ ਮਿਲੀਆਂ ਅਤੇ ਇਨ੍ਹਾਂ ਤਸਵੀਰਾਂ ‘ਚੋਂ ਇੱਕ ਤਸਵੀਰ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਹੈ। ਹਾਲਾਂਕਿ ,ਇਸ ਤਸਵੀਰ ‘ਚ ਭਗਵੰਤ ਮਾਨ ਦੇ ਪਿੱਛੇ ਕੰਧ ਉੱਪਰ ਡਾ. ਅੰਬੇਦਕਰ ਅਤੇ ਭਗਤ ਸਿੰਘ ਦੀ ਤਸਵੀਰ ਲੱਗੀ ਨਜ਼ਰ ਆ ਰਹੀ ਹੈ।

ਹੇਠਾਂ ਦਿਖਾਏ ਗਏ ਕੋਲਾਜ ਵਿੱਚ ਅਸਲ ਅਤੇ ਐਡੀਟੇਡ ਤਸਵੀਰ ਵਿੱਚ ਅੰਤਰ ਨੂੰ ਸਾਫ-ਸਾਫ ਦੇਖਿਆ ਜਾ ਸਕਦਾ ਹੈ। ਕਈ ਹੋਰ ਨਿਊਜ਼ ਰਿਪੋਰਟਾਂ ਵਿੱਚ ਵੀ ਇਹ ਤਸਵੀਰ ਲੱਗੀ ਮਿਲੀ। ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਤੇ 16 ਮਾਰਚ 2022 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵੀ ਇਹ ਤਸਵੀਰ ਲੱਗੀ ਮਿਲੀ।

ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਪੰਜਾਬ ਬਿਊਰੋ ਚੀਫ਼ ਇੰਦਰਪੀਤ ਸਿੰਘ ਨੇ ਦੱਸਿਆ, ‘ਭਗਵੰਤ ਮਾਨ ਦੇ ਦਫ਼ਤਰ ਵਿੱਚ ਡਾ: ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਗਈ ਹੈ। ਭਗਤ ਸਿੰਘ ਪੰਜਾਬ ਦੇ ਨੌਜਵਾਨਾਂ ਦਾ ਨਾਇਕ ਹੈ ਅਤੇ ਸੰਵਿਧਾਨ ਦੇ ਨਿਰਮਾਤਾ ਡਾ.ਅੰਬੇਦਕਰ ਰਾਹੀਂ ਸੂਬੇ ਵਿੱਚ ਮੌਜੂਦ ਦਲਿਤਾਂ ਦੀ ਵੱਡੀ ਆਬਾਦੀ ਵਿੱਚ ਇੱਕ ਸਕਾਰਾਤਮਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਵੰਤ ਮਾਨ ਖੁਦ ਵੀ ਭਗਤ ਸਿੰਘ ਦੇ ਵੱਡੇ ਪ੍ਰਸ਼ੰਸਕ ਰਹੇ ਹਨ।’

ਨਿਊਜ਼ ਰਿਪੋਰਟਾਂ ਦੇ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦੇ ਦੇ ਮੁਤਾਬਿਕ ,ਆਪਣੇ ਦਫਤਰ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾ.ਬੀ.ਆਰ. ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਹਨ, ਜਿਸ ਨੂੰ ਲੈ ਕੇ ਵਿਰੋਧੀ ਦਲਾਂ ਨੇ ‘ਆਪ’ ਅਤੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ।

ਨਤੀਜਾ: ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਵਿੱਚ ਡਾ: ਭੀਮ ਰਾਓ ਅੰਬੇਦਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਗਈ ਹੈ ਅਤੇ ਇਸ ਤਸਵੀਰ ਨੂੰ ਐਡਿਟ ਕਰਕੇ ਉਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਭਾਜਪਾ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਦਫਤਰ ਵਿੱਚ ਗੋਲਵਲਕਰ ਦੀ ਤਸਵੀਰ ਲਗਾਉਣ ਦਾ ਫੈਸਲਾ ਕੀਤਾ ਹੈ।
  • Claimed By : Kuldip
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later