X
X

Fact Check: ਪਹਿਲਗਾਮ ਹਮਲੇ ਦੇ ਬਾਅਦ ਪਾਕਿਸਤਾਨ ਵਿੱਚ ਹੋਏ ਧਮਾਕੇ ਦਾ ਦੱਸ ਕੇ ਵਾਇਰਲ ਹੋ ਰਿਹਾ ਵੀਡੀਓ ਲੇਬਨਾਨ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਧਮਾਕੇ ਵਿੱਚ ਢਹਿੰਦੀ ਇਮਾਰਤ ਦਾ ਇਹ ਵੀਡੀਓ ਪਾਕਿਸਤਾਨ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਲੇਬਨਾਨ ਦੀ ਰਾਜਧਾਨੀ ਬੇਰੂਤ ਦਾ ਹੈ, ਜਦੋਂ ਸਾਲ 2024 ਵਿੱਚ ਹੋਏ ਹਮਲੇ ਦੌਰਾਨ ਇੱਕ ਇਮਾਰਤ ਢਹਿ ਗਈ ਸੀ, ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਪਾਕਿਸਤਾਨ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਪਹਿਲਗਾਮ ਹਮਲੇ ਦੇ ਬਾਅਦ ਸੋਸ਼ਲ ਮੀਡਿਆ ‘ਤੇ ਕਈ ਗੁਮਰਾਹਕੁੰਨ ਪੋਸਟ ਵਾਇਰਲ ਹੋ ਰਹੀ ਹੈ, ਇਸ ਨਾਲ ਜੋੜਦੇ ਹੋਏ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇੱਕ ਇਮਾਰਤ ਨੂੰ ਧਮਾਕੇ ਦੇ ਬਾਅਦ ਢਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਦੇ ਨਾਲ ਦਾਅਵਾ ਕਰ ਰਹੇ ਹਨ ਕਿ ਧਮਾਕੇ ਦਾ ਇਹ ਵੀਡੀਓ ਪਾਕਿਸਤਾਨ ਦਾ ਹੈ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਅਸਲ ਵਿੱਚ ਇਹ ਵੀਡੀਓ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਸਾਲ 2024 ਵਿੱਚ ਹੋਏ ਹਮਲੇ ਦਾ ਹੈ, ਜਿਸਨੂੰ ਹੁਣ ਹਾਲੀਆ ਦੱਸ ਕੇ ਪਾਕਿਸਤਾਨ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ sach_kethe_aa ਨੇ 25 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੱਤੇ ਲਿਖਿਆ ਹੋਇਆ ਹੈ,”ਜੰਮੂ ਕਸ਼ਮੀਰ ਦੇ ਹਮਲੇ ਤੋਂ ਬਾਅਦ ਹੁਣ ਪਾਕਿਸਤਾਨ ਚ ਹੋ ਰਹੀ ਬੰਬ ਮਾਰੀ ਲਓ ਵੀ ਹੁਣ ਅਪਾ ਨੂੰ 84 ਫਰ ਦੇਖਣ ਨੂੰ ਮਿਲੇਗੀ”

ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵਾਇਰਲ ਵੀਡੀਓ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਪੋਸਟ Clash Report ਦੇ ਅਧਿਕਾਰਤ ਐਕਸ ਹੈਂਡਲ ‘ਤੇ ਮਿਲੀ। 22 ਨਵੰਬਰ 2024 ਨੂੰ ਕੀਤੇ ਪੋਸਟ ਵਿੱਚ ਇਸ ਘਟਨਾ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦਾ ਦੱਸਿਆ ਗਿਆ ਹੈ।

ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ FajerTV ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਮਿਲੀ। 22 ਨਵੰਬਰ 2024 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ,ਇਹ ਵੀਡੀਓ ਬੇਰੂਤ ਹਮਲੇ ਦਾ ਹੈ।

ਸਰਚ ਦੌਰਾਨ ਵੀਡੀਓ ਨਾਲ ਜੁੜੀ ਖਬਰ justearthnews.com ਦੀ ਵੈਬਸਾਈਟ ‘ਤੇ ਮਿਲੀ। 23 ਨਵੰਬਰ 2024 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ,”ਇਜ਼ਰਾਈਲੀ ਹਮਲੇ ਵਿਚ ਬੇਰੂਤ ਵਿੱਚ ਇੱਕ ਬਹੁ-ਮੰਜਿਲ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ਵਿੱਚ ਕਰੀਬਨ 11 ਲੋਕ ਮਾਰੇ ਗਏ।”

ਸਾਨੂੰ ਕਈ ਹੋਰ ਨਿਊਜ ਰਿਪੋਰਟਸ ਵਿੱਚ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ, ਜਿਸ ਵਿੱਚ ਇਸਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਦੀ ਪੁਸ਼ਟੀ ਲਈ ਅਸੀਂ ਪਾਕਿਸਤਾਨ ਦੇ ਪੱਤਰਕਾਰ ਆਦਿਲ ਅਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪਾਕਿਸਤਾਨ ਦਾ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 7,293 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਧਮਾਕੇ ਵਿੱਚ ਢਹਿੰਦੀ ਇਮਾਰਤ ਦਾ ਇਹ ਵੀਡੀਓ ਪਾਕਿਸਤਾਨ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਲੇਬਨਾਨ ਦੀ ਰਾਜਧਾਨੀ ਬੇਰੂਤ ਦਾ ਹੈ, ਜਦੋਂ ਸਾਲ 2024 ਵਿੱਚ ਹੋਏ ਹਮਲੇ ਦੌਰਾਨ ਇੱਕ ਇਮਾਰਤ ਢਹਿ ਗਈ ਸੀ, ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਪਾਕਿਸਤਾਨ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਇਹ ਵੀਡੀਓ ਪਾਕਿਸਤਾਨ ਦਾ ਹੈ।
  • Claimed By : Insta User- sach_kethe_aa
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later