Fact Check : ਇਹ ਵੀਡੀਓ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੈਫਟੀਨੈਂਟ ਵਿਨੈ ਨਰਵਾਲ ਦਾ ਨਹੀਂ ਹੈ, ਕਿਸੇ ਹੋਰ ਜੋੜੇ ਦਾ ਹੈ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦਾ ਨਹੀਂ ਹੈ। ਦਰਅਸਲ ਇਹ ਵੀਡੀਓ ਇੱਕ ਹੋਰ ਜੋੜੇ ਆਸ਼ੀਸ਼ ਸਹਿਰਾਵਤ ਅਤੇ ਉਨ੍ਹਾਂ ਦੀ ਪਤਨੀ ਯਸ਼ਿਕਾ ਸ਼ਰਮਾ ਦਾ ਹੈ। ਆਸ਼ੀਸ਼ ਸਹਿਰਾਵਤ ਅਤੇ ਯਸ਼ਿਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਾਇਰਲ ਵੀਡੀਓ ਦਾ ਖੰਡਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- By: Jyoti Kumari
- Published: Apr 25, 2025 at 06:22 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੈਫਟੀਨੈਂਟ ਵਿਨੈ ਨਰਵਾਲ ਨਾਲ ਜੋੜ ਕੇ ਇੱਕ ਵੀਡੀਓ ਵਾਇਰਲ ਹੈ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਹ ਵੀਡੀਓ ਅੱਤਵਾਦੀ ਹਮਲੇ ਵਿੱਚ ਮਾਰੇ ਜਾਣ ਤੋਂ ਠੀਕ ਪਹਿਲਾਂ ਦਾ ਹੈ। ਵੀਡੀਓ ਵਿੱਚ ਜੋੜੇ ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਦਰਅਸਲ ਇਹ ਵੀਡੀਓ ਇੱਕ ਹੋਰ ਜੋੜੇ ਆਸ਼ੀਸ਼ ਸਹਿਰਾਵਤ ਅਤੇ ਉਨ੍ਹਾਂ ਦੀ ਪਤਨੀ ਯਸ਼ਿਕਾ ਸ਼ਰਮਾ ਦਾ ਹੈ। ਯਸ਼ਿਕਾ ਅਤੇ ਆਸ਼ੀਸ਼ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। ਇਸ ਦੇ ਨਾਲ ਹੀ, ਕਈ ਖ਼ਬਰਾਂ ਮਿਲੀਆਂ ਜਿਨ੍ਹਾਂ ਵਿੱਚ ਲੈਫਟੀਨੈਂਟ ਵਿਨੈ ਨਰਵਾਲ ਦੀ ਭੈਣ ਨੇ ਵੀ ਵਾਇਰਲ ਵੀਡੀਓ ਦਾ ਖੰਡਨ ਕੀਤਾ ਹੈ। ਲੋਕ ਸੋਸ਼ਲ ਮੀਡੀਆ ‘ਤੇ ਗਲਤ ਦਾਅਵਾ ਸ਼ੇਅਰ ਕਰ ਰਹੇ ਹਨ।
ਕੀ ਵਾਇਰਲ ਹੋ ਰਿਹਾ ਹੈ?
ਫੇਸਬੁੱਕ ਯੂਜ਼ਰ ਵਿਪਿਨ ਸ਼ੁਕਲਾ ਨੇ 24 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਸਾਂਝਾ ਕੀਤੀ ਹੈ ਅਤੇ ਲਿਖਿਆ,“दुनिया में कितनी है नफ़रते विनय नरवाल और उनकी पत्नी के आख़िरी पल का आख़िरी वीडियो !! क्या हिंदू होना इनका गुनाह था #PahalgamTerroristAttack #अरेस्टपप्पूआतंकी”
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡਸ ਨਾਲ ਸਰਚ ਕੀਤੀ। ਸਾਨੂੰ ਵੀਡੀਓ ਨਾਲ ਸਬੰਧਤ ਜਾਣਕਾਰੀ yashikashishsehrawat ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ‘ਤੇ ਮਿਲੀ। ਵੀਡੀਓ ਨੂੰ 24 ਅਪ੍ਰੈਲ 2025 ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਔਰਤ ਅਤੇ ਇੱਕ ਯੁਵਕ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਮਹਿਲਾ ਕਹਿ ਰਹੀ ਹੈ, “ਵੀਡੀਓ ਵਿੱਚ ਉਹ ਅਤੇ ਉਸਦਾ ਪਤੀ ਹਨ। ਕੁਝ ਲੋਕ ਉਨ੍ਹਾਂ ਦਾ ਵੀਡੀਓ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਦਾ ਦੱਸ ਕੇ ਸ਼ੇਅਰ ਕਰ ਹਨ। ਇਹ ਗਲਤ ਹੈ, ਅਸੀਂ ਜ਼ਿੰਦਾ ਹਾਂ। ਪਲਿਸ ਅਜਿਹੀਆਂ ਪੋਸਟਾਂ ਨੂੰ ਰਿਪੋਰਟ ਕਰੋ।”
ਵੀਡੀਓ ਦੇ ਨਾਲ ਅੰਗਰੇਜ਼ੀ ਵਿੱਚ ਕੈਪਸ਼ਨ ਵਿੱਚ ਲਿਖਿਆ ਹੈ, “Hey guys we are alive and wanted to address a recent video we posted that unfortunately sparked a lot of hatred, leading us to delete it.Sadly, the video was misused by multiple pages and news channels, falsely claiming it was the last video of late Vinay sir and his wife. Our heartfelt condolences go out to their family. We kindly request that you report any pages misusing our video, as it’s truly disheartening. It’s shocking to see even reputable news channels and pages using unverified content for views, making it challenging to trust news sources.”

ਸਰਚ ਦੌਰਾਨ ਸਾਨੂੰ ਸਿਟੀ ਤਹਿਲਕਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਮਿਲਿਆ। 24 ਅਪ੍ਰੈਲ 2025 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਵਿਨੇ ਨਰਵਾਲ ਦੀ ਭੈਣ ਸ੍ਰਿਸ਼ਟੀ ਨਰਵਾਲ ਦਾ ਬਿਆਨ ਮਿਲਿਆ। ਵੀਡੀਓ ਵਿੱਚ ਸ੍ਰਿਸ਼ਟੀ ਨਰਵਾਲ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ, ਵਾਇਰਲ ਹੋ ਰਿਹਾ ਡਾਂਸ ਵੀਡੀਓ ਵਿਨੇ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ,”ਇਸ ਤੋਂ ਇਲਾਵਾ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਹਨ ਜੋ ਸਹੀ ਨਹੀਂ ਹਨ।” ਵੀਡੀਓ ਇੱਥੇ ਦੇਖੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਵੀਡੀਓ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਲਗਭਗ 5 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਮੁੰਬਈ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦਾ ਨਹੀਂ ਹੈ। ਦਰਅਸਲ ਇਹ ਵੀਡੀਓ ਇੱਕ ਹੋਰ ਜੋੜੇ ਆਸ਼ੀਸ਼ ਸਹਿਰਾਵਤ ਅਤੇ ਉਨ੍ਹਾਂ ਦੀ ਪਤਨੀ ਯਸ਼ਿਕਾ ਸ਼ਰਮਾ ਦਾ ਹੈ। ਆਸ਼ੀਸ਼ ਸਹਿਰਾਵਤ ਅਤੇ ਯਸ਼ਿਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਾਇਰਲ ਵੀਡੀਓ ਦਾ ਖੰਡਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- Claim Review : ਇਹ ਵੀਡੀਓ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਦਾ ਹੈ।
- Claimed By : ਫੇਸਬੁੱਕ ਯੂਜ਼ਰ -ਵੀਪਿਨ ਸ਼ੁਕਲਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











