Fact Check: ਦਿੱਲੀ ਵਿੱਚ ਨਹੀਂ ਲੱਗ ਰਿਹਾ ਹੈ ਲਾਕਡਾਉਨ, ਝੂਠਾ ਦਾਅਵਾ ਵਾਇਰਲ
ਦਿੱਲੀ ਵਿੱਚ ਕਰੀਬ ਚਾਰ ਸਾਲ ਪਹਿਲਾਂ ਕੋਰੋਨਾ ਨਾਲ ਲੜਣ ਲਈ 19 ਅਪ੍ਰੈਲ 2021 ਨੂੰ ਰਾਤ 10 ਬਜੇ ਤੋਂ ਛੇ ਦਿਨ ਦੇ ਲਾਕਡਾਉਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਦੀ ਖਬਰ ਨੂੰ ਅੱਜ ਦਾ ਦੱਸ ਕੇ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ।
- By: Sharad Prakash Asthana
- Published: Apr 1, 2025 at 05:49 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਜੋੜ ਕੇ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਐਂਕਰ ਨੂੰ ਦਿੱਲੀ ਵਿੱਚ ਲਾਕਡਾਉਨ ਲੱਗਣ ਬਾਰੇ ਜਾਣਕਾਰੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਦਿੱਲੀ ਵਿੱਚ ਫਿਰ ਤੋਂ ਲਾਕਡਾਉਨ ਲੱਗ ਰਿਹਾ ਹੈ।
ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਦਿੱਲੀ ਵਿਚ ਲਾਕਡਾਉਨ ਦਾ ਦਾਅਵਾ ਝੂਠਾ ਹੈ। ਪੁਰਾਣੀ ਖ਼ਬਰ ਨੂੰ ਹਾਲ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਦਿੱਲੀ ਵਿਚ ਕੋਈ ਲਾਕਡਾਉਨ ਨਹੀਂ ਲੱਗ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਥਰੈਡ ਯੂਜ਼ਰ deepak_sahin ਨੇ 30 ਮਾਰਚ ਨੂੰ ਵੀਡੀਓ ਪੋਸਟ (ਆਰਕਾਈਵ ਲਿੰਕ) ਕਰਦੇ ਹੋਏ ਲਿਖਿਆ ਹੈ,
“ਦਿੱਲੀ ਵਿੱਚ ਫਿਰ ਤੋਂ ਲਾਕਡਾਉਨ ਲੱਗਣ ਜਾ ਰਿਹਾ ਹੈ ਸਾਰੇ ਭਰਾ ਲੋਕ ਆਪਣੇ ਘਰ ਵਾਪਸ ਆ ਜਾਓ”
ਵੀਡੀਓ ਦੇ ਅਨੁਸਾਰ, ਅੱਜ ਰਾਤ 10 ਵਜੇ ਦਿੱਲੀ ਵਿੱਚ ਛੇ ਦਿਨ ਦਾ ਲਾਕਡਾਉਨ ਲੱਗ ਜਾਏਗਾ, ਜੋ 25 ਅਪ੍ਰੈਲ ਤੱਕ ਰਹੇਗਾ। ਇਸ ਘੋਸ਼ਣਾ ਤੋਂ ਬਾਅਦ, ਦਿੱਲੀ ਦੇ ਲੋਕ ਆਪਣੇ ਘਰ ਜਾਣ ਲਈ ਅਨੰਦ ਵਿਹਾਰ ਬੱਸ ਅੱਡੇ ਪਹੁੰਚ ਗਏ ਹਨ। ਵੀਡੀਓ ‘ਚ ਕੋਰੋਨਾ ਵਿੱਚ ਇਲਾਜ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਹੈ।

ਪੜਤਾਲ
ਵਾਇਰਲ ਹੋ ਰਹੀ ਵੀਡੀਓ ਵਿੱਚ ਨਿਊਜ ਐਂਕਰ ਕਹਿ ਰਹੀ ਹੈ ਕਿ ਅੱਜ ਤੋਂ ਦਿੱਲੀ ਵਿੱਚ ਛੇ ਦਿਨ ਦਾ ਲਾਕਡਾਉਨ ਲੱਗ ਜਾਏਗਾ, 25 ਅਪ੍ਰੈਲ ਤੋਂ ਸਵੇਰੇ 5 ਬਜੇ ਤੱਕ ਪ੍ਰਭਾਵੀ ਰਹੇਗਾ। ਹੁਣ ਤੋਂ ਲਗਭਗ ਇੱਕ ਘੰਟੇ ਬਾਅਦ ਦਿੱਲੀ ਵਿਚ ਲਾਕਡਾਉਨ ਲੱਗ ਜਾਵੇਗਾ। ਮਤਲਬ ਇਹ ਵੀਡੀਓ ਲਗਭਗ 18-19 ਅਪ੍ਰੈਲ ਦੇ ਆਸ-ਪਾਸ ਦਾ ਹੋਣਾ ਚਾਹੀਦਾ, ਪਰ ਯੂਜ਼ਰ ਨੇ ਇਸ ਵੀਡੀਓ ਨੂੰ 30 ਮਾਰਚ ਨੂੰ ਸਾਂਝਾ ਕੀਤਾ ਹੈ। ਇਸ ਕਰਕੇ ਸਾਨੂੰ ਇਹ ਸ਼ੱਕੀ ਲੱਗਿਆ।
ਇਸ ਬਾਰੇ ਕੀਵਰਡਸ ਨਾਲ ਸਰਚ ਕਰਨ ‘ਤੇ, ਸਾਨੂੰ 19 ਅਪ੍ਰੈਲ 2021 ਨੂੰ ਨਵਭਾਰਤ ਟਾਇਮਸ ਦੀ ਵੈੱਬਸਾਈਟ ‘ਤੇ ਇਸ ਨਾਲ ਜੁੜੀ ਖਬਰ ਮਿਲੀ। ਇਸ ਦੇ ਅਨੁਸਾਰ, “ਆਮ ਆਦਮੀ ਪਾਰਟੀ (ਆਪ) ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਛੇ ਦਿਨ ਦੇ ਲਈ ਲਾਕਡਾਉਨ ਦਾ ਐਲਾਨ ਕੀਤਾ ਹੈ। ਅੱਜ ਰਾਤ 10 ਵਜੇ ਤੋਂ 26 ਅਪ੍ਰੈਲ ਅਗਲੇ ਸੋਮਵਾਰ ਸਵੇਰੇ 5 ਵਜੇ ਤੱਕ ਲਾਕਡਾਉਨ ਲਾਗੂ ਰਹੇਗਾ।”

19 ਅਪ੍ਰੈਲ 2021 ਨੂੰ ਇਸ ਨਾਲ ਸੰਬੰਧੀ ਵੀਡੀਓ ਨਿਊਜ ਰਿਪਬਲਿਕ ਭਾਰਤ ਦੇ ਫੇਸਬੁੱਕ ਪੇਜ ‘ਤੇ ਅਪਲੋਡ ਕੀਤੀ ਗਈ ਹੈ। ਇਸ ਦੇ ਅਨੁਸਾਰ, “ਕੋਰੋਨਾ ਨੂੰ ਦੇਖਦੇ ਹੋਏ ਦਿੱਲੀ ਦੀ ਸਵਾਸਥ ਸੇਵਾਵਾਂ ਨੂੰ ਦੁਰੁਸਤ ਕਰਨ ਲਈ ਛੇ ਦਿਨ ਦੇ ਲਾਕਡਾਉਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਸੋਮਵਾਰ ਸਵੇਰੇ 5 ਵਜੇ ਤੱਕ ਸਖ਼ਤੀ ਲਾਗੂ ਰਹੇਗੀ।”

20 ਅਪ੍ਰੈਲ 2021 ਨੂੰ ਰਿਪਬਲਿਕ ਭਾਰਤ ਦੇ ਫੇਸਬੁੱਕ ਪੇਜ ‘ਤੇ ਅਪਲੋਡ ਵੀਡੀਓ ਨਿਊਜ ਵਿੱਚ ਦੱਸਿਆ ਗਿਆ ਕਿ ਦਿੱਲੀ ਵਿੱਚ ਲਾਕਡਾਉਨ ਦੇ ਐਲਾਨ ਦੇ ਬਾਅਦ ਰਾਜਧਾਨੀ ਦੇ ਬੱਸ ਅੱਡੇ ‘ਤੇ ਦੇਰ ਰਾਤ ਭੀੜ ਨਜਰ ਆਈ।

ਇਸ ਤੋਂ ਇਹ ਤਾਂ ਸਾਬਤ ਹੋਇਆ ਕਿ ਇਹ ਖ਼ਬਰ ਲਗਭਗ ਚਾਰ ਸਾਲ ਪੁਰਾਣੀ ਹੈ, ਜਦੋਂ ਕੋਰੋਨਾ ਤੋਂ ਨਜਿੱਠਣ ਲਈ ਦਿੱਲੀ ਵਿੱਚ ਲਾਕਡਾਉਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਸਾਨੂੰ ਖੋਜ ਵਿੱਚ ਵਾਇਰਲ ਵੀਡੀਓ ਨਹੀਂ ਮਿਲਿਆ।
ਗੂਗਲ ‘ਤੇ ਕੀਵਰਡ ਨਾਲ ਸਰਚ ਕਰਨ ‘ਤੇ ਸਾਨੂੰ ਅਜਿਹੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ, ਜਿਸ ਨਾਲ ਦਿੱਲੀ ਵਿੱਚ ਲਾਕਡਾਉਨ ਲੱਗਣ ਦੇ ਦਾਅਵੇ ਦੀ ਪੁਸ਼ਟੀ ਹੋ ਸਕਦੀ ਹੈ।
ਇਸ ਸੰਬੰਧ ਵਿਚ ਦੈਨਿਕ ਜਾਗਰਣ ਦੇ ਮੁੱਖ ਸੰਵਾਦਦਾਤਾ ਵੀਕੇ ਸ਼ੁਕਲਾ ਦਾ ਕਹਿਣਾ ਹੈ, “ਦਿੱਲੀ ਵਿੱਚ ਲਾਕਡਾਉਨ ਨਹੀਂ ਲੱਗ ਰਿਹਾ ਹੈ। ਵਾਇਰਲ ਪੋਸਟ ਵਿੱਚ ਅੱਜ ਰਾਤ 10 ਬਜੇ ਤੋਂ ਲਾਕਡਾਉਨ ਲੱਗਣ ਦੀ ਗੱਲ ਕਹਿ ਗਈ ਹੈ, ਜਦਕਿ ਇਹ ਕਲ ਦਾ ਵੀਡੀਓ ਹੈ। ਅਜਿਹਾ ਕੁਝ ਵੀ ਨਹੀਂ ਹੋਇਆ ਹੈ।”
ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ 51 ਲੋਕ ਫੋਲੋ ਕਰਦੇ ਹਨ।
ਇਸ ਤੋਂ ਪਹਿਲਾਂ ਵੀ ਪੁਰਾਣੀਆਂ ਖ਼ਬਰਾਂ ਜਾਂ ਵੀਡੀਓ ਵਾਇਰਲ ਕਰ ਲਾਕਡਾਉਨ ਲੱਗਣ ਦੇ ਦਾਅਵੇ ਕੀਤੇ ਗਏ ਹਨ। ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਇਹ ਦਾਅਵੇ ਝੂਠੇ ਨਿਕਲੇ ਸੀ।
ਨਤੀਜਾ: ਦਿੱਲੀ ਵਿੱਚ ਕਰੀਬ ਚਾਰ ਸਾਲ ਪਹਿਲਾਂ ਕੋਰੋਨਾ ਨਾਲ ਲੜਣ ਲਈ 19 ਅਪ੍ਰੈਲ 2021 ਨੂੰ ਰਾਤ 10 ਬਜੇ ਤੋਂ ਛੇ ਦਿਨ ਦੇ ਲਾਕਡਾਉਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਦੀ ਖਬਰ ਨੂੰ ਅੱਜ ਦਾ ਦੱਸ ਕੇ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ।
- Claim Review : ਦਿੱਲੀ ਵਿੱਚ ਫਿਰ ਤੋਂ ਲਾਕਡਾਉਨ ਲੱਗਣ ਵਾਲਾ ਹੈ।
- Claimed By : Thread User- deepak_sahin
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











