X

Fact Check : ਸਿੱਖਾਂ ਨੂੰ ਫੌਜ ‘ਚੋਂ ਕੱਢਣ ਲਈ ਨਹੀਂ ਹੋਈ ਕੈਬਿਨੇਟ ਮੀਟਿੰਗ , ਐਡਿਟ ਵੀਡੀਓ ਹੋਈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਇਹ ਵੀਡੀਓ CDS ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਤੋਂ ਬਾਅਦ ਹੋਈ ਕੈਬਨਿਟ ਕਮੇਟੀ ਦੀ ਸੁਰੱਖਿਆ ਮੀਟਿੰਗ ਦਾ ਹੈ। ਇਸ ਦੇ ਨਾਲ ਹੀ ਵਾਇਰਲ ਵੀਡੀਓ ‘ਚ ਸੁਣਾਈ ਦੇਣ ਵਾਲੀ ਆਡੀਓ ਨੂੰ ਅਲੱਗ ਤੋਂ ਜੋੜਿਆ ਗਿਆ ਹੈ।

  • By Vishvas News
  • Updated: January 9, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ 31 ਸੈਕਿੰਡ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸਮੇਤ ਸਭ ਵੱਡੇ ਅਧਿਕਾਰੀ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਇੱਕ ਅਧਿਕਾਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਹਰ ਇੱਕ ਪੰਜਾਬੀ ਨੂੰ ਕੱਢ ਦੀਓ । ਇੱਕ ਵਾਰ ਇਹ ਪੰਜਾਬੀ ਨਿਕਲ ਗਏ ਤਾਂ ਚੀਜ਼ਾਂ ਬਿਹਤਰ ਹੋ ਜਾਣਗੀ । ਆਰਮੀ ਨੇਸ਼ਨਲ ਡਿਫੈਂਸ ਦੇ ਸਾਰੇ ਜਨਰਲ, ਸਾਰੇ ਸਿਪਾਹੀਆਂ, ਟਾਪ ਲੇਵਲ ਤੋਂ ਬੋਟਮ ਤੱਕ ਹਰ ਇੱਕ ਪੰਜਾਬੀ ਨੂੰ ਕੱਢ ਦੀਓ। ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਨੂੰ ਫੌਜ ਵਿੱਚੋਂ ਕੱਢਣ ਲਈ ਇਹ ਕੈਬਨਿਟ ਕਮੇਟੀ ਦੀ ਸੁਰੱਖਿਆ ਮੀਟਿੰਗ ਬੁਲਾਈ ਗਈ ਸੀ।ਹੋਰ ਯੂਜ਼ਰਸ ਵੀ ਇਸ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵੀਡੀਓ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਦਾਅਵਾ ਫਰਜ਼ੀ ਪਾਇਆ। ਦਰਅਸਲ ਵਾਇਰਲ ਹੋ ਰਹੀ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਅਸਲ ਵੀਡੀਓ ਜਨਰਲ ਬਿਪਿਨ ਰਾਵਤ ਦੇ ਹਾਦਸੇ ਤੋਂ ਬਾਅਦ ਹੋਈ ਕੈਬਨਿਟ ਮੀਟਿੰਗ ਦਾ ਹੈ। ਵੀਡੀਓ ਵਿੱਚ ਆਡੀਓ ਨੂੰ ਅਲੱਗ ਤੋਂ ਜੋੜਿਆ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੂਕ ਯੂਜ਼ਰ” ਬਾਗੀ ਸਿੰਘ ਹਾਂਗਕਾਂਗ” ਨੇ 7 ਜਨਵਰੀ ਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ : 🚨 ਅਲਰਟ 🚨
ਮੋਦੀ ਸਰਕਾਰ ਨੇ ਸਿੱਖਾਂ ਖਿਲਾਫ ਜੰਗ ਦਾ ਕੀਤਾ ਐਲਾਨ
☄️ ਆਰਮੀ ਵਿੱਚ ਸਿੱਖ ਜਰਨੈਲਾਂ ਖਿਲਾਫ ਹਮਲੇ ਦੀ ਕੀਤੀ ਜਾ ਰਹੀ ਹੈ ਵੀਊਂਤ-ਬੰਦੀ….
☄️ 6 ਜਨਵਰੀ ਨੂੰ ਹੋਈ ਕੈਬਨਿਟ ਮੀਟਿੰਗ ਦੋਰਾਨ ਮੰਤਰੀਆਂ ਵੱਲੋਂ ਸਿੱਖਾਂ ਨੂੰ ਭਾਰਤੀ ਫੋਜ ਵਿੱਚੋਂ ਕੱਢਣ ਦਾ ਫੈਂਸਲਾ ਲਿਆ ਗਿਆ।

ਇੱਥੇ ਵਾਇਰਲ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਟਵੀਟਰ ਤੇ ਵੀ ਯੂਜ਼ਰਸ ਇਸ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ ।

ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਵੀਡੀਓ ਕਲਿੱਪ ਨੂੰ ਧਿਆਨ ਨਾਲ ਦੇਖਿਆ। ਅਸੀਂ ਦੇਖਿਆ ਹੈ ਕਿ ਵਾਇਰਲ ਵੀਡੀਓ ਵਿੱਚ ਚੱਲ ਰਿਹਾ ਆਡੀਓ ਕੈਬਨਿਟ ਮੰਤਰੀਆਂ ਨਾਲ ਤਾਲਮੇਲ ਨਹੀਂ ਬਿਠਾਉਂਦਾ ,ਜਦੋਂ ਉਹ ਗੱਲ ਕਰਦੇ ਹੋਏ ਦਿਖਾਈ ਦਿੰਦੇ ਹਨ। ਇਸ ਨਾਲ ਸਾਨੂੰ ਇਸਦੇ ਐਡੀਟੇਡ ਹੋਣ ਦਾ ਸੰਦੇਹ ਹੋਇਆ ।

ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵਾਇਰਲ ਵੀਡੀਓ ਦੇ ਸਕ੍ਰੀਨਸ਼ੌਟ ਨੂੰ ਗੂਗਲ ਰਿਵਰਸ ਇਮੇਜ ਵਿੱਚ ਖੋਜਿਆ। ਇਸ ਨਾਲ ਜੁੜੀਆਂ ਖਬਰਾਂ 8 ਦਸੰਬਰ 2021 ਨੂੰ ਕਈ ਨਿਊਜ਼ ਚੈਨਲਾਂ ਤੇ ਪ੍ਰਕਾਸ਼ਿਤ ਮਿਲੀਆ । 8 ਦਸੰਬਰ 2021 ਤੋਂ hindustantimes.com ਤੇ ਮੇਲ ਖਾਂਦੀ ਤਸਵੀਰ ਮਿਲੀ। ਖ਼ਬਰਾਂ ਅਨੁਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸੁਰੱਖਿਆ ਤੇ ਕੈਬਨਿਟ ਕਮੇਟੀ (ਸੀਸੀਐਸ) ਦੀ ਬੈਠਕ ਦੀ ਅਧਿਅਕਸ਼ਤਾ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਹੈਲੀਕਾਪਟਰ ਦੁਰਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ , ਜਿਸ ਵਿੱਚ ਤਾਮਿਲ ਨਾਡੂ ਹੈਲੀਕਾਪਟਰ ਕਰੈਸ਼ ਦੁਰਘਟਨਾ ਵਿੱਚ CDS ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਰਕਸ਼ਾਕਰਮੀ ਦੀ ਮੌਤ ਹੋ ਗਈ ਸੀ। ਇਸ ਬੈਠਕ ਵਿੱਚ ਪੀਐਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸ਼ਾਮਲ ਸਨ। ਇਸ ਬੈਠਕ ਵਿੱਚ ਸਾਰੇ ਮੈਂਬਰਾ ਨੇ ਦੋ ਮਿੰਟ ਦਾ ਮੌਨ ਰੱਖਿਆ ਅਤੇ ਸੈਨਿਕ ਹੈਲੀਕਾਪਟਰ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਥੇ ਪੂਰੀ ਖ਼ਬਰ ਪੜ੍ਹੋ।

8 ਦਸੰਬਰ, 2021 ਨੂੰ, ਸਾਨੂੰ ਡੀਡੀ ਨਿਊਜ਼ ਦੇ ਯੂਟਿਊਬ ਚੈਨਲ ਤੇ ਇਸ ਬੈਠਕ ਦਾ ਵੀਡੀਓ ਮਿਲਿਆ। ਵੀਡੀਓ ਵਿੱਚ ਦੱਸਿਆ ਗਿਆ ਕਿ ਸੁਰੱਖਿਆ ਮਾਮਲਿਆਂ ਲਈ ਕੈਬਨਿਟ ਸਮਿਤੀ ਦੀ ਬੈਠਕ ਹੋਈ। ਮੀਟਿੰਗ ਦੌਰਾਨ ਅਜਿਹੀ ਕਿਸੇ ਵੀ ਗੱਲਬਾਤ ਬਾਰੇ ਕੋਈ ਭਰੋਸੇਯੋਗ ਸਮਾਚਾਰ ਰਿਪੋਰਟ ਨਹੀਂ ਮਿਲੀ, ਜਿਵੇਂ ਕਿ ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ। ਇੱਥੇ ਪੂਰੀ ਖ਼ਬਰ ਵੇਖੋ।

ਉਸੇ CSS ਬੈਠਕ ਦੀਆਂ ਫੋਟੋਆਂ 8 ਦਸੰਬਰ, 2021 ਨੂੰ ਨਿਊਜ਼ ਏਜੰਸੀ ਏਐਨਆਈ ਦੁਆਰਾ ਟਵੀਟ ਕੀਤੀ ਗਈ ਸੀ , ਜਿਸਦਾ ਕ੍ਰੇਡਿਟ PMO ਨੂੰ ਦਿੱਤਾ ਗਿਆ ਸੀ। ਇਸ ਨਾਲ ਜੁੜਿਆ ਵੀਡੀਓ ANI News Official ਯੂਟਿਊਬ ਤੇ 8 ਦਸੰਬਰ, 2021 ਨੂੰ ਅਪਲੋਡ ਮਿਲਿਆ । ਇਹ ਵਾਇਰਲ ਵੀਡੀਓ ਦੇ ਵਿਜ਼ੂਅਲ ਨਾਲ ਮੇਲ ਖਾਂਦੇ ਹਨ।

ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਸਪੱਸ਼ਟੀਕਰਨ ਵੀਡੀਓ ਵੀ ਮਿਲਿਆ । 7 ਜਨਵਰੀ, 2022 ਨੂੰ ਵਾਇਰਲ ਵੀਡੀਓ ਬਾਰੇ ਦਿੱਲੀ ਪੁਲਿਸ ਦੇ ਡੀਸੀਪੀ ਕੇਪੀਐਸ ਮਲਹੋਤਰਾ ਨੇ ਕਿਹਾ ਕਿ ਅਸਲ ਵੀਡੀਓ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਕੀਤੀ ਗਈ ਕੈਬਿਨੇਟ ਮੀਟਿੰਗ ਦਾ ਹੈ ਅਤੇ ਇਸ ਮੀਟਿੰਗ ਵਿੱਚ ਸਿੱਖਾਂ ਨੂੰ ਕੱਢਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਸੀ। ਟਵੀਟ ਨੂੰ ਹੇਠਾਂ ਕਲਿਕ ਕਰਕੇ ਵੇਖੋ।

ਸਾਨੂੰ 7 ਜਨਵਰੀ, 2022 ਨੂੰ PIB Fact Check ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ, ਜਿਸ ਵਿੱਚ ਇਸ ਵੀਡੀਓ ਦਾ ਸਕ੍ਰੀਨਸ਼ੌਟ ਵਰਤਿਆ ਗਿਆ ਸੀ। ਟਵੀਟ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਗਿਆ । PIB Fact Check ਨੇ ਟਵੀਟ ਕੀਤਾ ਅਤੇ ਲਿਖਿਆ ਹੈ :A tweet referring to a viral video claim that in a #Cabinet Committee meeting on Security, there was a call for the removal of Sikhs from the Indian Army.#PIBFactCheckRight-pointing triangle The claim is #Fake Right-pointing triangle No such discussion/meeting has taken place “

ਆਡੀਓ ਪੜਤਾਲ

ਅਸੀਂ ਫੇਸਬੁੱਕ ‘ਤੇ ( Every single Punjabi ko nikaldo.. Ek baar ye Punjabi nikal jaye na toh it’ll come to light how effective they actually were ) ਨਾਲ ਸਰਚ ਕੀਤਾ ਤਾਂ ਸਾਨੂੰ ਕਈ ਅਕਾਊਂਟਸ ਅਤੇ ਫੇਸਬੁੱਕ ਪੇਜ ਤੇ ਇਹ ਆਡੀਓ ਕਲਿੱਪ ਅਪਲੋਡ ਮਿਲੀ । Media VS Modia ਨੇ 7 ਜਨਵਰੀ 2022 ਨੂੰ ਇਹ ਆਡੀਓ ਕਲਿੱਪ ਸ਼ੇਅਰ ਕੀਤੀ ਸੀ, ਇਸ ਵਿੱਚ ਵਾਇਰਲ ਕਲਿੱਪ ਨੂੰ ਸੁਣਿਆ ਜਾ ਸਕਦਾ ਹੈ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਇੱਕ ਟਵੀਟ 5 ਜਨਵਰੀ 2022 ਨੂੰ ਅੱਪਲੋਡ ਮਿਲਿਆ। ਟਵਿਟਰ ਯੂਜ਼ਰ @himalayanwoman ਨੇ ਓਪ ਇੰਡੀਆ ਦੀ ਸੰਪਾਦਕ Nupur J Sharma ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਲੱਬ ਹਾਊਸ ‘ਚ ਹੋਈ ਚਰਚਾ ਦਾ ਆਡੀਓ ਸ਼ੇਅਰ ਕੀਤਾ ਸੀ । ਵਾਇਰਲ ਆਡੀਓ ਉਸ ਦੌਰਾਨ ਦਾ ਹੈ। ਹਾਲਾਂਕਿ, ਅਸੀਂ ਸੁਤੰਤਰ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕਰਦੇ ਹਾਂ ਕਿ ਇਹ ਆਡੀਓ ਕਦੋਂ ਅਤੇ ਕਿਸ ਬਾਰੇ ਹੋਈ ਚਰਚਾ ਦਾ ਹੈ। ਪਰ ਇਹ ਤੈਅ ਹੈ ਕਿ ਵਾਇਰਲ ਆਡੀਓ ਨੂੰ ਐਡਿਟ ਕਰਕੇ ਵੀਡੀਓ ਨਾਲ ਜੋੜਿਆ ਗਿਆ ਹੈ।

ਵਾਇਰਲ ਵੀਡੀਓ ਬਾਰੇ ਹੋਰ ਜਾਣਨ ਲਈ ਅਸੀਂ ਦੈਨਿਕ ਜਾਗਰਣ ਦੇ ਨੈਸ਼ਨਲ ਬਿਊਰੋ ਵਿੱਚ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਨੀਲੂ ਰੰਜਨ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਦਾਅਵਾ ਵੀ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ। ਕੁਝ ਲੋਕ ਸੋਸ਼ਲ ਮੀਡੀਆ ਤੇ ਗਲਤ ਖਬਰਾਂ ਫੈਲਾ ਰਹੇ ਹਨ। ਇਹ ਖਬਰ ਬੇਬੁਨਿਆਦ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਬਾਗੀ ਸਿੰਘ ਹਾਂਗਕਾਂਗ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ 3,563 ਲੋਕ ਇਸ ਯੂਜ਼ਰ ਨੂੰ ਫੋਲੋ ਕਰਦੇ ਹਨ। ਯੂਜ਼ਰ ਹਾਂਗਕਾਂਗ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਇਹ ਵੀਡੀਓ CDS ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਤੋਂ ਬਾਅਦ ਹੋਈ ਕੈਬਨਿਟ ਕਮੇਟੀ ਦੀ ਸੁਰੱਖਿਆ ਮੀਟਿੰਗ ਦਾ ਹੈ। ਇਸ ਦੇ ਨਾਲ ਹੀ ਵਾਇਰਲ ਵੀਡੀਓ ‘ਚ ਸੁਣਾਈ ਦੇਣ ਵਾਲੀ ਆਡੀਓ ਨੂੰ ਅਲੱਗ ਤੋਂ ਜੋੜਿਆ ਗਿਆ ਹੈ।

  • Claim Review : ਅਲਰਟ ਮੋਦੀ ਸਰਕਾਰ ਨੇ ਸਿੱਖਾਂ ਖਿਲਾਫ ਜੰਗ ਦਾ ਕੀਤਾ ਐਲਾਨ
  • Claimed By : ਫੇਸਬੂਕ ਯੂਜ਼ਰ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later