X

Fact Check: ਭੰਡਾਰੇ ‘ਚ ਖਾਣਾ ਖਾਂਦੇ ਸੀਐਮ ਕੇਜਰੀਵਾਲ ਦੀ ਤਸਵੀਰ ਨੂੰ ਭਗਵੰਤ ਮਾਨ ਦੇ ਵਿਆਹ ਨਾਲ ਜੋੜ ਕੇ ਕੀਤਾ ਜਾ ਰਿਹਾ ਸ਼ੇਅਰ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੀਐਮ ਕੇਜਰੀਵਾਲ ਦੀ ਤਸਵੀਰ ਬਾਰੇ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਵਾਇਰਲ ਤਸਵੀਰ ਦਾ ਸੀ.ਐਮ ਭਗਵੰਤ ਮਾਨ ਦੇ ਵਿਆਹ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਤਸਵੀਰ ਸਾਲ 2018 ਵਿੱਚ ਦਿੱਲੀ ਸਕੱਤਰੇਤ ਦੇ ਕਰਮਚਾਰੀਆਂ ਵੱਲੋਂ ਆਯੋਜਿਤ ਭੰਡਾਰੇ ਦੇ ਦੌਰਾਨ ਦੀ ਹੈ।

  • By Vishvas News
  • Updated: July 11, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਕੇਜਰੀਵਾਲ ਸਾਦੇ ਢੰਗ ਨਾਲ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਐਮ ਕੇਜਰੀਵਾਲ ਦੀ ਇਹ ਤਸਵੀਰ ਭਗਵੰਤ ਮਾਨ ਦੇ ਵਿਆਹ ਦੀ ਪਾਰਟੀ ਦੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਵਾਇਰਲ ਤਸਵੀਰ ਦਾ ਸੀ.ਐਮ ਭਗਵੰਤ ਮਾਨ ਦੇ ਵਿਆਹ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਤਸਵੀਰ ਸਾਲ 2018 ਵਿੱਚ ਦਿੱਲੀ ਸਕੱਤਰੇਤ ਦੇ ਕਰਮਚਾਰੀਆਂ ਵੱਲੋਂ ਆਯੋਜਿਤ ਭੰਡਾਰੇ ਦੌਰਾਨ ਦੀ ਹੈ।

ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ VJ Adhikari ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ” ਤਸਵੀਰ ਡਾਇਰੇਕਟ from ਭਗਵੰਤ ਮਾਨ ਜੀ ਦੇ ਵਿਆਹ ਤੋਂ।”

ਪੋਸਟ ਦਾ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ਼ ਰਾਹੀਂ ਫੋਟੋ ਸਰਚ ਕੀਤੀ। ਇਸ ਦੌਰਾਨ ਸਾਨੂੰ ਇਹ ਤਸਵੀਰ ਸਾਲ Pradeep Nag ਨਾਮ ਦੇ ਇੱਕ ਫੇਸਬੁੱਕ ਅਕਾਉਂਟ ਤੇ ਸਾਲ 2018 ਵਿੱਚ ਅਪਲੋਡ ਮਿਲੀ। ਕੈਪਸ਼ਨ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ, ਵਾਇਰਲ ਤਸਵੀਰ ਪੂਜਾ ਅਤੇ ਭੰਡਾਰੇ ਦੀ ਹੈ।

ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਹ ਤਸਵੀਰ ਆਮ ਆਦਮੀ ਪਾਰਟੀ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੇ ਅਪਲੋਡ ਮਿਲੀ। ਤਸਵੀਰ ਨੂੰ ਸਾਲ 2018 ਵਿੱਚ ਸ਼ੇਅਰ ਕੀਤਾ ਗਿਆ ਸੀ। ਕੈਪਸ਼ਨ ਵਿੱਚ ਦਿੱਤੀ ਜਾਣਕਾਰੀ ਅਨੁਸਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸਕੱਤਰੇਤ ਦੇ ਕਰਮਚਾਰੀਆਂ ਦੁਆਰਾ ਆਯੋਜਿਤ ਭੰਡਾਰੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਇਹ ਤਸਵੀਰ ਉਸ ਹੀ ਭੰਡਾਰੇ ਦੌਰਾਨ ਦੀ ਹੈ। ਕੇਜਰੀਵਾਲ ਨੇ ਪਹਿਲਾਂ ਪੂਜਾ ਕੀਤੀ ਸੀ। ਫਿਰ ਭੰਡਾਰੇ ਵਿੱਚ ਖਾਣਾ ਖਾਇਆ ਸੀ।

ਵੱਧ ਜਾਣਕਾਰੀ ਲਈ ਅਸੀਂ ਦਿੱਲੀ ਦੈਨਿਕ ਜਾਗਰਣ ਦੇ ਪ੍ਰਮੁੱਖ ਸੰਵਾਦਦਾਤਾ ਵੀਕੇ ਸ਼ੁਕਲਾ ਨਾਲ ਸੰਪਰਕ ਕੀਤਾ। ਅਸੀਂ ਵਾਇਰਲ ਦਾਅਵੇ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਦਾਅਵਾ ਗ਼ਲਤ ਹੈ। ਇਹ ਤਸਵੀਰ ਦਿੱਲੀ ਦੇ ਇੱਕ ਭੰਡਾਰੇ ਦੀ ਹੈ, ਜੋ ਕਿ ਸਕੱਤਰੇਤ ਦੇ ਕਰਮਚਾਰੀਆਂ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਦਾ ਭਗਵੰਤ ਮਾਨ ਦੇ ਵਿਆਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਪੂਰੀ ਤਰ੍ਹਾਂ ਤੋਂ ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਨੇ ਪੰਜਾਬ ਵਿੱਚ ਦੈਨਿਕ ਜਾਗਰਣ ਡਿਜੀਟਲ ਵਿਖੇ ਕੰਮ ਕਰਨ ਵਾਲੇ ਡਿਪਟੀ ਨਿਊਜ਼ ਐਡੀਟਰ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਦਾਅਵਾ ਗ਼ਲਤ ਹੈ। ਭਗਵੰਤ ਮਾਨ ਦੇ ਵਿਆਹ ‘ਚ ਪਹੁੰਚੇ ਮਹਿਮਾਨਾਂ ਲਈ ਸਪੈਸ਼ਲ ਮੇਨਯੁ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਕਈ ਤਰ੍ਹਾਂ ਦੇ ਸਲਾਦ ਤੋਂ ਇਲਾਵਾ ਬਿਰਯਾਨੀ ਅਤੇ ਪੁਲਾਓ ਵੀ ਸ਼ਾਮਿਲ ਸਨ। ਕੌਂਟੀਨੈਂਟਲ ਭੋਜਨ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਮਿਠਾਈਆਂ ਸੀ। ਉਨ੍ਹਾਂ ਨੇ ਸਾਡੇ ਨਾਲ ਮੇਨਯੁ ਅਤੇ ਸਮਾਰੋਹ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਅਰਵਿੰਦ ਕੇਜਰੀਵਾਲ ਨੇ ਵਿਆਹ ਸਮਾਗਮ ਵਿੱਚ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ, ਜਦੋਂ ਕਿ ਵਾਇਰਲ ਤਸਵੀਰ ਵਿੱਚ ਉਨ੍ਹਾਂ ਨੇ ਨੀਲੇ ਅਤੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ।”

ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਫੇਸਬੁੱਕ ਹੈਂਡਲ VJ Adhikari ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਨੂੰ 1,425 ਲੋਕ ਫੋਲੋ ਕਰਦੇ ਹਨ ਅਤੇ ਉਹ ਉੱਤਰਾਖੰਡ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੀਐਮ ਕੇਜਰੀਵਾਲ ਦੀ ਤਸਵੀਰ ਬਾਰੇ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਵਾਇਰਲ ਤਸਵੀਰ ਦਾ ਸੀ.ਐਮ ਭਗਵੰਤ ਮਾਨ ਦੇ ਵਿਆਹ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਤਸਵੀਰ ਸਾਲ 2018 ਵਿੱਚ ਦਿੱਲੀ ਸਕੱਤਰੇਤ ਦੇ ਕਰਮਚਾਰੀਆਂ ਵੱਲੋਂ ਆਯੋਜਿਤ ਭੰਡਾਰੇ ਦੇ ਦੌਰਾਨ ਦੀ ਹੈ।

  • Claim Review : ਤਸਵੀਰ ਡਾਇਰੇਕਟ from ਭਗਵੰਤ ਮਾਨ ਜੀ ਦੇ ਵਿਆਹ ਤੋਂ।
  • Claimed By : VJ Adhikari
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later