X

Fact Check: ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਦਾ ਵੀਡੀਓ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਹੋਇਆ । ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਪਾਇਲ ਰੋਹਤਗੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਗੱਲ ਕਹੀ ਸੀ।

  • By Vishvas News
  • Updated: November 29, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ 17 ਸੈਕਿੰਡ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਕਲਿੱਪ ਵਿੱਚ ਅਭਿਨੇਤਰੀ ਪਾਇਲ ਰੋਹਤਗੀ ਨੂੰ ਰੋਂਦੇ ਹੋਏ ਵੇਖਿਆ ਜਾ ਸਕਦਾ ਹੈ । ਵੀਡੀਓ ਵਿੱਚ ਪਾਇਲ ਰੋਹਤਗੀ ਨੂੰ ਇਹ ਬੋਲਦੇ ਸੁਣਿਆ ਜਾ ਸਕਦਾ ਹੈ ਕਿ “ਮੋਦੀ ਜੀ ਇਹ ਗੱਲ ਸਹੀ ਨਹੀਂ, ਤੁਹਾਨੂੰ ਨਾ ਸੁਪੋਰਟ ਕਰੀਏ ਅਸੀਂ , ਤੁਹਾਨੂੰ ਤਾਂ ਬਾਹਰ ਦੇ ਲੋਕਾਂ ਨੇ ਵੀ ਸਪੋਰਟ ਕੀਤਾ ਹੈ , ਤੁਸੀਂ ਆਪਾਂ ਦੋ ਤਿੰਨ ਲੋਕਾਂ ਦੇ ਵੋਟਾਂ ਤੋਂ ਸੱਤਾ ਵਿੱਚ ਨਹੀਂ ਆਏ “। ਕਲਿਪ ਨੂੰ ਵਾਇਰਲ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਦੇ ਐਲਾਨ ਤੋਂ ਬਾਅਦ ਅਦਾਕਾਰਾ ਰੋਈ ।

ਵਿਸ਼ਵਾਸ ਨਿਊਜ਼ ਨੇ ਵੀਡੀਓ ਕਲਿਪ ਦੀ ਵਿਸਤਾਰ ਨਾਲ ਜਾਂਚ ਕੀਤੀ । ਸਾਨੂੰ ਪਤਾ ਲੱਗਿਆ ਕਿ ਵਾਇਰਲ ਵੀਡੀਓ ਕਲਿੱਪ ਅਸਲ ਵੀਡੀਓ ਦਾ ਇੱਕ ਹਿੱਸਾ ਹੈ। ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ। ਇਹ ਵੀਡੀਓ 4 ਮਈ 2021 ਦਾ ਹੈ, ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਅਭਿਨੇਤਰੀ ਪਾਇਲ ਰੋਹਤਗੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇਹ ਗੱਲ ਕਹੀ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “Bitti Baghria ਬਿੱਟੀ ਬਾਗੜੀਆ” ਨੇ 23 ਨਵੰਬਰ ਨੂੰ ਇਹ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ‘ਜਿੱਥੇ ਬਿੱਲ cancel ਹੋਣ ਦੀ ਖੁਸ਼ੀ ਹੈ poore world ਚ ਕਿਸਾਨ ਵੀਰਾ ਨੂੰ ਆਪਣੇ ਹੱਕ ਵਾਪਿਸ ਮਿੱਲੇ !yaad karo ਇਹ ਲੋਕ pehla ਖੁਸ਼ ਸੀ ਹੁਣ ਇੰਹਨਾ ਦਾ ਬੁਰਾ ਹਾਲ ਹੈ Samaj ni ਆਉਦੀ ਇਹਨਾ ਤੇ ਹੱਸੀਏ ਜਾ ਲਾਣਤਾ ਪਾਈਏ !!’#kisaanmajdoorektajindabaad

ਵੀਡੀਓ ਦੇ ਉੱਤੇ ਲਿਖਿਆ ਹੋਇਆ ਹੈ : ਆਪਕੋ ਅਬ ਨਹੀਂ ਸਪੋਟ ਕਰੇਂਗੇ ਹਮ ਮੋਦੀ ਜੀ ‘

ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਇਸ ਵੀਡੀਓ ਕਲਿੱਪ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਗੂਗਲ ਤੇ ਸਰਚ ਕੀਤਾ । ਸਾਨੂੰ ਇਹ ਪੂਰਾ ਵੀਡੀਓ ਕਈ ਵੈੱਬਸਾਈਟਾਂ ਤੇ ਮਿਲਿਆ। Team Payal Rohatgi ਦੇ ਯੂਟਿਊਬ ਚੈਨਲ ਤੇ 4 ਮਈ 2021ਇੱਕ ਵੀਡੀਓ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਸੀ ‘Modi ji WE feel so helpless – Payal Rohatgi ‘

ਯੂਟਿਊਬ ਵੀਡੀਓ ਵਿੱਚ ਵਾਇਰਲ ਕਲਿਪ ਵਾਲੇ ਭਾਗ ਨੂੰ 2:25 ਮਿੰਟ ਤੋਂ ਲੈ ਕੇ 2:35 ਮਿੰਟ ਵਿਚਕਾਰ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਪਾਇਲ ਰੋਹਤਗੀ ਬੰਗਾਲ ਹਿੰਸਾ ਬਾਰੇ ਗੱਲ ਕਰ ਰਹੀ ਹੈ ਅਤੇ ਇਸਦੇ ਅੱਗੇ ਕਹਿੰਦੀ ਹੈ ਕਿ ,“ਤੁਹਾਨੂੰ ਤਾਂ ਬਹੁਤ ਸਾਰੇ ਲੋਕਾਂ ਨੇ ਵੋਟ ਦਿੱਤਾ। ਤੁਸੀਂ ਲੋਕ ਤੰਤਰ ਦੇ ਤਰੀਕੇ ਨਾਲ ਹੀ ਸੈਂਟਰ ਵਿੱਚ ਆਏ ਨਾ, ਇਸ ਦੇ ਬਾਵਜੂਦ ਕਿਉਂ ਸਾਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ? ਕਿਉਂਕਿ ਅਸੀਂ ਬੋਲਦੇ ਹਾਂ ਤੁਹਾਡੇ ਲਈ ਅਤੇ ਉਨ੍ਹਾਂ ਹਿੰਦੂਆਂ ਤੋਂ ਹੀ ਟਾਰਗੇਟ ਕੀਤਾ ਜਾਂਦਾ ਹੈ ਜੋ ਤੁਹਾਨੂੰ ਵੀ ਵੋਟ ਦੇਣਗੇ , ਪਰ ਸਾਥੋਂ ਨਫਰਤ ਕਰਣਗੇ । ਤੁਸੀਂ ਕਰੋ ਜੋ ਤੁਹਾਨੂੰ ਸਹੀ ਲਗਦਾ ਹੈ, ਤੁਸੀਂ ਧਰਨਾ ਕਰੋ ਤੁਸੀਂ ਪੀਆਈਐਲ ਪਾਓ ਜੋ ਤੁਹਾਨੂੰ ਸਹੀ ਲੱਗਦਾ ਹੈ ਉਹ ਕਰੋ ਕਾਨੂੰਨੀ ਤੌਰ ਤੋਂ ।” ਪੂਰੀ ਵੀਡੀਓ ਇੱਥੇ ਵੇਖੋ।

Jansatta ਦੇ ਯੂਟਿਊਬ ਚੈਨਲ ਤੇ 5 ਮਈ 2021 ਵੀਡੀਓ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰ ਲਿਖਿਆ ਹੋਇਆ ਸੀ “पश्चिम बंगाल में चुनाव (Bengal Election) के बाद हुई हिंसा पर अब बॉलीवुड से भी रिएक्शन सामने आ रहे हैं। एक्ट्रेस पायल रोहतगी (Payal Rahtagi) ने इस घटना पर गुस्से से भरा रिएक्शन दिया है। एक्ट्रेस ने अपना गुस्सा पीएम मोदी (Pm Modi) पर जाहिर करते हुए कहा है कि उनके होते हुए ये सब कैसे हो रहा है? एक्ट्रेस का एक वीडियो सोशल मीडिया पर वायरल हो रहा है जिसमें पायल रोती हुई भी दिखाई दे रही हैं। रोते रोते ही एक्ट्रेस पीएम मोदी से सवाल करती हैं और कहती हैं- ‘मोदी जी आपको शर्म नहीं आती?…’ ਪੂਰਾ ਵੀਡੀਓ ਇੱਥੇ ਵੇਖੋ।

PTC News ਤੇ ਵੀ ਤੁਸੀਂ ਇਸ ਨਾਲ ਜੁੜੀ ਵੀਡੀਓ ਨੂੰ ਵੇਖ ਸਕਦੇ ਹੋ। ਇਸ ਤੋਂ ਇਹ ਤਾਂ ਸਾਫ ਹੋਇਆ ਕਿ ਵੀਡੀਓ ਪੁਰਾਣਾ ਹੈ ਅਤੇ ਇਸ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ । ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਪਾਇਲ ਰੋਹਤਗੀ ਨੇ ਖੇਤੀ ਕਾਨੂੰਨ ਵਾਪਸ ਹੋਣ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬਾਰੇ ਅਜਿਹਾ ਕੁਝ ਬੋਲਿਆ ਵੀ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਕਿਤੇ ਵੀ ਨਹੀਂ ਮਿਲੀ ।

ਵਿਸ਼ਵਾਸ ਨਿਊਜ਼ ਨੇ ਵਾਇਰਲ ਹੋ ਰਹੀ ਵੀਡੀਓ ਕਲਿਪ ਦੀ ਸੱਚਾਈ ਜਾਨਣ ਦੇ ਲਈ ਸੀਨੀਅਰ ਏੰਟਰਟੇਨਮੇੰਟ ਜਰਨਲਿਸਟ ਪਰਾਗ ਛਾਪੇਕਰ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗ਼ਲਤ ਹੈ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਕਲਿਪ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 22,402 ਲੋਕ ਫੋਲੋ ਕਰਦੇ ਹਨ । ਅਤੇ ਇਸ ਪੇਜ ਨੂੰ 3 ਮਈ 2017 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਹੋਇਆ । ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਪਾਇਲ ਰੋਹਤਗੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਗੱਲ ਕਹੀ ਸੀ।

  • Claim Review : ਜਿੱਥੇ ਬਿੱਲ cancel ਹੋਣ ਦੀ ਖੁਸ਼ੀ ਹੈ poore world ਚ ਕਿਸਾਨ ਵੀਰਾ ਨੂੰ ਆਪਣੇ ਹੱਕ ਵਾਪਿਸ ਮਿੱਲੇ !yaad karo ਇਹ ਲੋਕ pehla ਖੁਸ਼ ਸੀ ਹੁਣ ਇੰਹਨਾ ਦਾ ਬੁਰਾ ਹਾਲ ਹੈ Samaj ni ਆਉਦੀ ਇਹਨਾ ਤੇ ਹੱਸੀਏ ਜਾ ਲਾਣਤਾ ਪਾਈਏ !!
  • Claimed By : ਫੇਸਬੁੱਕ ਪੇਜ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later