Fact Check :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀਡੀਓ ਨੂੰ ਐਡਿਟ ਕਰਕੇ ਕੀਤਾ ਗਿਆ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਭਗਵੰਤ ਮਾਨ ਦੀ ਅਸਲ ਵੀਡੀਓ ਦਾ ਸਿਰਫ ਸੱਤ ਸਕਿੰਟ ਦਾ ਹਿੱਸਾ ਐਡਿਟ ਕਰਕੇ ਵਾਇਰਲ ਕੀਤਾ ਗਿਆ।
- By Vishvas News
- Updated: September 13, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਟਵਿੱਟਰ ਅਤੇ ਵਟਸਐਪ ‘ਤੇ ਵਾਇਰਲ ਹੋ ਰਿਹਾ ਹੈ। 7 ਸੈਕੰਡ ਦੇ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਕਹਿ ਰਹੇ ਹਨ ਕਿ “ਉਹ ਜੋ ਨਹੀਂ ਕਰ ਸਕਦੇ , ਉਹ ਵੀ ਕਹਿ ਦਿੰਦੇ ਹਨ”। ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਭਗਵੰਤ ਮਾਨ ਦੀ ਅਸਲ ਵੀਡੀਓ ਵਿੱਚੋਂ ਸਿਰਫ਼ 7 ਸੈਕੰਡ ਦੀ ਇੱਕ ਕਲਿੱਪ ਕੱਟ ਕੇ ਫ਼ਰਜ਼ੀ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਅਧੂਰੀ ਕਲਿੱਪ ਕਾਰਨ ਉਨ੍ਹਾਂ ਦੇ ਬਿਆਨ ਦਾ ਅਰਥ ਹੀ ਬਦਲ ਦਿੱਤਾ ਗਿਆ। ਅਸਲ ਵੀਡੀਓ ਵਿੱਚ ਉਹ ਕਹਿ ਰਹੇ ਸਨ “ਕਿ ਜੋ ਨਹੀਂ ਕਰ ਸਕਦੇ ਉਹ ਵੀ ਕਹਿ ਦਿੰਦੇ ਹਨ ਕਿ ਭਾਈ ਇਹ ਨਹੀਂ ਹੋ ਸਕਦਾ ਸਾਡੇ ਕੋਲੋਂ”। ਵਾਇਰਲ ਕਲਿੱਪ ‘ਚੋਂ ‘ਕੀ ਭਾਈ ਇਹ ਨਹੀਂ ਹੋ ਸਕਦਾ ਸਾਡੇ ਤੋਂ’ ਵਾਲਾ ਹਿੱਸਾ ਉਡਾ ਦਿੱਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ 8 ਸਤੰਬਰ ਨੂੰ ਇੱਕ ਵੀਡੀਓ ਕਲਿੱਪ ਪੋਸਟ ਕਰਦੇ ਹੋਏ ਲਿਖਿਆ: ‘ਸੁਨ ਰਹੇ ਹੋ ਨਾ ਵਿਨੋਦ। ਬਕਾਸੁਰ ਦੀ ਬਕਬਕ … ਅਸੀਂ ਤਾਂ ਜੋ ਕਹਿੰਦੇ ਹਾਂ ਉਹ ਕਰ ਦਿੰਦੇ ਹਨ , ਜੋ ਨਹੀਂ ਕਰ ਸਕਦੇ ਉਹ ਵੀ ਕਹਿ ਦਿੰਦੇ ਹਾਂ। ਸਮਝ ਰਹੇ ਹੋ ਨਾ ਕਿ ਮੁਫਤ ਦੀ ਚਾਹ ਚ ਵੋਟ ਦੇਣ ਵਾਲਿਯੋਂ । ਸਾਵਧਾਨ ਰਹੋ, ਸਚੇਤ ਰਹੋ।’
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਅਸਲ ਵੀਡੀਓ ਆਮ ਆਦਮੀ ਪਾਰਟੀ ਦੇ ਯੂਟਿਊਬ ਚੈਨਲ ‘ਤੇ ਮਿਲਿਆ। 7 ਸਤੰਬਰ 2022 ਨੂੰ ਅਪਲੋਡ ਇਸ ਵੀਡੀਓ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਕਿ ਇਹ ਲਾਈਵ ਵੀਡੀਓ ਹਰਿਆਣਾ ਦੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਟਾਊਨ ਹਾਲ ਦਾ ਹੈ। ਇਸਦੇ 18:16 ਮਿੰਟ ਬਾਅਦ ਭਗਵੰਤ ਮਾਨ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, ‘ਅਸੀਂ ਤਾਂ ਜੋ ਕਹਿੰਦੇ ਹਾਂ, ਉਹੀ ਕਰ ਦਿੰਦੇ ਹਨ। ਜੋ ਨਹੀਂ ਕਰ ਸਕਦੇ… ਉਹ ਵੀ ਕਹਿ ਦਿੰਦੇ ਹਨ ਕਿ ਇਹ ਨਹੀਂ ਹੋ ਸਕਦਾ ਹੈ। ਜਦੋਂ ਕਿ ਵਾਇਰਲ ਕਲਿੱਪ ਵਿੱਚ, ‘ ਕਿ ਇਹ ਨਹੀਂ ਹੋ ਸਕਦਾ ਹੈ ਸਾਡੇ ਤੋਂ ‘ ਵਾਲਾ ਹਿੱਸਾ ਹਟਾ ਦਿੱਤਾ ਗਿਆ।
ਜਾਂਚ ਨੂੰ ਅੱਗੇ ਲੈ ਕੇ ਅਸੀਂ ਦੈਨਿਕ ਜਾਗਰਣ, ਹਿਸਾਰ ਦੇ ਈ-ਪੇਪਰ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ 8 ਸਤੰਬਰ ਦੇ ਐਡੀਸ਼ਨ ਵਿੱਚ ਇੱਕ ਖਬਰ ਮਿਲੀ। ਦੱਸਿਆ ਗਿਆ ਕਿ ਹਿਸਾਰ ਦੇ ਮਿਲੇਨੀਅਮ ਪੈਲੇਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਕ ਇੰਡੀਆ ਨੰਬਰ ਵਨ ਮੁਹਿੰਮ ਤਹਿਤ ਨੌਜਵਾਨਾਂ ਨਾਲ ਗੱਲਬਾਤ ਕੀਤੀ। ਸਾਨੂੰ ਅਮਰ ਉਜਾਲਾ ਦੀ ਵੈੱਬਸਾਈਟ ‘ਤੇ ਵੀ ਇਸ ਨਾਲ ਜੁੜੀ ਖ਼ਬਰ ਮਿਲੀ।

ਜਾਂਚ ਦੌਰਾਨ ਵਿਸ਼ਵਾਸ ਨਿਊਜ਼ ਨੇ ਹਿਸਾਰ ਦੇ ਦੈਨਿਕ ਜਾਗਰਣ ਦੇ ਬਿਊਰੋ ਚੀਫ ਚੇਤਨ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਹ ਸਪੱਸ਼ਟ ਕੀਤਾ ਕਿ ਵਾਇਰਲ ਵੀਡੀਓ ਅਧੂਰਾ ਹੈ।
ਜਾਂਚ ਦੇ ਅੰਤ ‘ਚ ਫੇਸਬੁੱਕ ਯੂਜ਼ਰ ਪ੍ਰਮੋਦ ਸ਼ੌਕੀਨ ਦੀ ਜਾਂਚ ਕੀਤੀ ਗਈ। ਯੂਜ਼ਰ ਨੂੰ 740 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਭਗਵੰਤ ਮਾਨ ਦੀ ਅਸਲ ਵੀਡੀਓ ਦਾ ਸਿਰਫ ਸੱਤ ਸਕਿੰਟ ਦਾ ਹਿੱਸਾ ਐਡਿਟ ਕਰਕੇ ਵਾਇਰਲ ਕੀਤਾ ਗਿਆ।
- Claim Review : ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਾਂ ਜੋ ਕਹਿੰਦੇ ਹਾਂ ਉਹ ਕਰ ਦਿੰਦੇ ਹਨ , ਜੋ ਨਹੀਂ ਕਰ ਸਕਦੇ ਉਹ ਵੀ ਕਹਿ ਦਿੰਦੇ ਹਨ।
- Claimed By : ਫੇਸਬੁੱਕ ਯੂਜ਼ਰ ਪ੍ਰਮੋਦ ਸ਼ੌਕੀਨ
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-