X

Fact Check: ਪੰਜਾਬ ਵਿੱਚ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ‘ਤੇ ਰੋਕ ਲਗਾਉਣ ਦਾ ਇਹ ਦਾਅਵਾ ਭ੍ਰਮਕ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। Daily Post Ludhiana ਦੀ ਇੱਕ ਖਬਰ ਦਾ ਸਕ੍ਰੀਨਸ਼ੋਟ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰਾਂ ਨੂੰ ਵਜਾਉਣ ਤੇ ਪਾਬੰਦੀ ਦਾ ਇਹ ਫੈਸਲਾ ਪੰਜਾਬ ਵਿੱਚ ਨਹੀਂ, ਉੱਤਰ ਪ੍ਰਦੇਸ਼ ਚ ਲਿਆ ਗਿਆ ਹੈ। ਅਸੀਂ ਤੁਹਾਨੂੰ ਦੱਸ ਦੇਈਏ ਕਿ ਅਸਲ ਖਬਰ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਲਾਊਡ ਸਪੀਕਰਾਂ ਤੇ ਪਾਬੰਦੀ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿੱਚ ਲਗਾਈ ਗਈ ਹੈ।

  • By Vishvas News
  • Updated: April 29, 2022

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸੋਸ਼ਲ ਮੀਡਿਆ ਉੱਤੇ ਲਾਊਡ ਸਪੀਕਰਾਂ ਤੇ ਰੋਕ ਲਗਾਉਣ ਦੀ ਇੱਕ ਖਬਰ ਦਾ ਸਕ੍ਰੀਨਸ਼ੋਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। Daily Post Ludhiana ਦੀ ਇੱਕ ਖਬਰ ਦੇ ਸਕ੍ਰੀਨਸ਼ੋਟ ਨੂੰ ਵਾਇਰਲ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹੁਣ ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰਾਂ ਨੂੰ ਵਜਾਉਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਕ੍ਰੀਨਸ਼ੋਟ ਚ ਖਬਰ ਦਾ ਸਿਰਲੇਖ ਲਿਖਿਆ ਹੋਇਆ ਹੈ ,”ਲਾਊਡ ਸਪੀਕਰਾਂ ਤੇ ਲੱਗੀ ਰੋਕ ,ਮੰਦਿਰ-ਮਸਜਿਦ, ਗੈਰ-ਕਾਨੂੰਨੀ ਤੇ ਉੱਚੀ ਆਵਾਜ਼ ਤੇ ਲਗਾਏ ਲਾਊਡ ਸਪੀਕਰ ਤਾਂ…”

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। Daily Post Ludhiana ਦੀ ਇੱਕ ਖਬਰ ਦਾ ਸਕ੍ਰੀਨਸ਼ੋਟ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰਾਂ ਵਜਾਉਣ ਉੱਤੇ ਪਾਬੰਦੀ ਦਾ ਇਹ ਫੈਸਲਾ ਪੰਜਾਬ ਵਿੱਚ ਨਹੀਂ, ਉੱਤਰ ਪ੍ਰਦੇਸ਼ ਚ ਲਿਆ ਗਿਆ ਹੈ। ਅਸੀਂ ਤੁਹਾਨੂੰ ਦੱਸ ਦੇਈਏ ਕਿ ਅਸਲ ਖਬਰ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਲਾਊਡ ਸਪੀਕਰਾਂ ਤੇ ਪਾਬੰਦੀ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ‘ਚ ਲਗਾਈ ਗਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “ਚਾਚਾ ਬਘੇਲ ਸਿੰਘ” ਨੇ ਵਾਇਰਲ ਸਕ੍ਰੀਨਸ਼ੋਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ,’ਡੀਜੇ ਵਜਾਉ ਅਖਾੜੇ ਲਾਉ ਕੋਈ ਰੋਕ ਨਹੀਂ ਹੈ। ਬਸ ਕਿਸੇ ਦੇ ਕੰਨੀਂ ਚੰਗੀ ਗੱਲ ਨਹੀਂ ਪੈਣੀਂ ਚਾਹੀਦੀ। ਆਪ ਸਪੋਟਰਾਂ ਨੂੰ ਵਧਾਈਆਂ ਜੀ ਤੁਹਾਡੇ ਬਦਲਾਅ ਦੀਆਂ।”

ਇੱਥੇ ਵਾਇਰਲ ਪੋਸਟ ਨੂੰ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ। ਕਈ ਯੂਜ਼ਰਸ ਇਸ ਦਾਅਵੇ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਨਾਲ ਜੁੜੇ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਕਿਉਂਕਿ ਵਾਇਰਲ ਸਕ੍ਰੀਨਸ਼ੋਟ ਵਿੱਚ Daily Post Ludhiana ਚੈਨਲ ਦਾ ਲੋਗੋ ਲੱਗਿਆ ਹੋਇਆ ਹੈ , ਇਸ ਲਈ ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਡੇਲੀ ਪੋਸਟ ਲੁਧਿਆਣਾ ਦੇ ਸੋਸ਼ਲ ਮੀਡਿਆ ਅਕਾਊਂਟਸ ਤੇ ਸਰਚ ਤੋਂ ਕੀਤੀ। ਸਾਨੂੰ ਡੇਲੀ ਪੋਸਟ ਲੁਧਿਆਣਾ ਦੇ ਫੇਸਬੁੱਕ ਪੇਜ ਤੇ 26 ਅਪ੍ਰੈਲ 2022 ਨੂੰ ਇਹ ਖਬਰ ਮਿਲੀ। ਅਸੀਂ ਪੂਰੀ ਵੀਡੀਓ ਨੂੰ ਸੁਣਿਆ। ਅਸਲ ਖਬਰ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਲਾਊਡ ਸਪੀਕਰਾਂ ਤੇ ਪਾਬੰਦੀ ਦਾ ਫੈਸਲਾ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿੱਚ ਲਿਆ ਗਿਆ ਹੈ। ਖਬਰ ਵਿੱਚ ਕਿਤੇ ਵੀ ਪੰਜਾਬ ਜਾਂ ਪੰਜਾਬ ਸਰਕਾਰ ਦਾ ਜ਼ਿਕਰ ਨਹੀਂ ਮਿਲਿਆ। ਪੂਰੀ ਖਬਰ ਇੱਥੇ ਦੇਖੋ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੁਝ ਕੀਵਰਡ ਨਾਲ ਗੂਗਲ ਤੇ ਵਾਇਰਲ ਦਾਅਵੇ ਨਾਲ ਜੁੜੀਆਂ ਖਬਰਾਂ ਨੂੰ ਸਰਚ ਕੀਤਾ। ਕੀ ਪੰਜਾਬ ਸਰਕਾਰ ਨੇ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰਾਂ ਨੂੰ ਹਟਾਉਣ ਦਾ ਅਜਿਹਾ ਕੋਈ ਹੁਕਮ ਦਿੱਤਾ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਸਾਨੂੰ ਇਸ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ । ਪਰ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰ ਹਟਵਾਏ ਹਨ।

ਦੈਨਿਕ ਜਾਗਰਣ ਚ 27 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ ,’ਉੱਤਰ ਪ੍ਰਦੇਸ਼ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੇ ਚੱਲਦਿਆਂ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰ ਉਤਾਰ ਦਿੱਤੇ ਗਏ ਹਨ ਜਾਂ ਉਨ੍ਹਾਂ ਦੀ ਆਵਾਜ਼ ਘੱਟ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਪੁਲਿਸ ਨੇ ਧਾਰਮਿਕ ਸਥਾਨਾਂ ਤੇ ਵੱਡੀ ਗਿਣਤੀ ‘ਚ ਲਗਾਏ ਗਏ ਲਾਊਡਸਪੀਕਰਾਂ ਨੂੰ ਘੱਟ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਆਵਾਜ਼ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਘਟਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੁਣ ਤੱਕ ਪੁਲਿਸ ਨੇ ਸੂਬੇ ਵਿੱਚ ਧਾਰਮਿਕ ਸਥਾਨਾਂ ਤੋਂ 10923 ਲਾਊਡ ਸਪੀਕਰ ਨੂੰ ਹਟਾਇਆ ਹੈ।’

ਵਾਇਰਲ ਦਾਅਵੇ ਬਾਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਡਿਜੀਟਲ ਦੇ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ , ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਆਪ ਸਰਕਾਰ ਵਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਿਆ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨੂੰ 86,751 ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਦੇ 4 ਹਜ਼ਾਰ ਤੋਂ ਵੱਧ ਮਿੱਤਰ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। Daily Post Ludhiana ਦੀ ਇੱਕ ਖਬਰ ਦਾ ਸਕ੍ਰੀਨਸ਼ੋਟ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰਾਂ ਨੂੰ ਵਜਾਉਣ ਤੇ ਪਾਬੰਦੀ ਦਾ ਇਹ ਫੈਸਲਾ ਪੰਜਾਬ ਵਿੱਚ ਨਹੀਂ, ਉੱਤਰ ਪ੍ਰਦੇਸ਼ ਚ ਲਿਆ ਗਿਆ ਹੈ। ਅਸੀਂ ਤੁਹਾਨੂੰ ਦੱਸ ਦੇਈਏ ਕਿ ਅਸਲ ਖਬਰ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਲਾਊਡ ਸਪੀਕਰਾਂ ਤੇ ਪਾਬੰਦੀ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿੱਚ ਲਗਾਈ ਗਈ ਹੈ।

  • Claim Review : ਡੀਜੇ ਵਜਾਉ ਅਖਾੜੇ ਲਾਉ ਕੋਈ ਰੋਕ ਨਹੀਂ ਹੈ। ਬਸ ਕਿਸੇ ਦੇ ਕੰਨੀਂ ਚੰਗੀ ਗੱਲ ਨਹੀਂ ਪੈਣੀਂ ਚਾਹੀਦੀ। ਆਪ ਸਪੋਟਰਾਂ ਨੂੰ ਵਧਾਈਆਂ ਜੀ ਤੁਹਾਡੇ ਬਦਲਾਅ ਦੀਆਂ।
  • Claimed By : ਚਾਚਾ ਬਘੇਲ ਸਿੰਘ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later