X

Fact Check : ਹਰਿਆਣਾ ਦੇ ਸੀ.ਐਮ ਦੀ ਤਿੰਨ ਸਾਲ ਪੁਰਾਣੀ ਤਸਵੀਰ ਨਾਲ ਛੇੜਛਾੜ ਕਰਕੇ ਹੁਣ ਕੀਤਾ ਜਾ ਰਿਹਾ ਹੈ ਵਾਇਰਲ

  • By Vishvas News
  • Updated: April 6, 2021

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਦਿੱਲੀ ਦੀਆਂ ਸਰਹੱਦਾਂ ਦੇ ਚਾਰੇ ਪਾਸੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਤਕ ਵਿੱਚ ਕਿਸਾਨਾਂ ਨੇ ਉਨ੍ਹਾਂ ਦੇ ਉੱਪਰ ਕੁਝ ਸੁੱਟ ਦਿੱਤਾ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਸ਼ੁਰੂ ਕੀਤੀ। ਸਾਨੂੰ ਪਤਾ ਲੱਗਿਆ ਤਿੰਨ ਸਾਲ ਪਹਿਲਾ ਦੀ ਇੱਕ ਤਸਵੀਰ ਨੂੰ ਕੁਝ ਲੋਕ ਹੁਣ ਵਾਇਰਲ ਕਰ ਰਹੇ ਹਨ । ਮਈ 2018 ਹਿਸਾਰ ਵਿੱਚ ਇੱਕ ਨੌਜਵਾਨ ਨੇ ਮੁੱਖ ਮੰਤਰੀ ਦੇ ਉੱਪਰ ਕਾਲਾ ਤੇਲ ਸੁੱਟ ਦਿੱਤਾ ਸੀ। ਉਸ ਹੀ ਤਸਵੀਰ ਨਾਲ ਛੇੜਛਾੜ ਕਰਕੇ ਹੁਣ ਕੁਝ ਲੋਕ ਕਿਸਾਨਾਂ ਦੇ ਨਾਮ ਤੋਂ ਵਾਇਰਲ ਕਰ ਰਹੇ ਹਨ। ਸਾਡੀ ਜਾਂਚ ਵਿੱਚ ਇਹ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਈ।

ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਧਰਮੇਂਦਰ ਨੇ 4 ਅਪ੍ਰੈਲ ਨੂੰ ਦੋ ਫੋਟੋਆਂ ਦਾ ਕਲਾਜ ਅੱਪਲੋਡ ਕਰਦੇ ਹੋਏ ਲਿਖਿਆ: ਰੋਹਤਕ ਵਿੱਚ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਸਾਹਿਬ ਕੱਲ ਦੀ ਤਸਵੀਰ 🙈🙈😋😋😊😊😂 ਜੈ ਕਿਸਾਨ, ਵਿਜਯੀ ਕਿਸਾਨ, ਕਿਸਾਨ ਏਕਤਾ ਜ਼ਿੰਦਾਬਾਦ ’

ਇਸ ਪੋਸਟ ਨੂੰ ਦੂਜੇ ਯੂਜ਼ਰਸ ਵੀ ਸੱਚ ਮਾਣਕਾਰ ਸ਼ੇਅਰ ਕਰ ਰਹੇ ਹਨ, ਫੇਸਬੁੱਕ ਪੋਸਟ ਦਾ ਅਰਕਾਈਵਡ ਵਰਜ਼ਨ ਇੱਥੇ ਦੇਖੋ ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਆਨਲਾਈਨ ਟੂਲ ਅਤੇ ਕੀ ਵਰਡਸ ਤੋਂ ਕੀਤੀ। ਸਭ ਤੋਂ ਪਹਿਲਾਂ ਹਰਿਆਣਾ ਦੇ ਸੀ.ਐੱਮ ਮਨੋਹਰ ਲਾਲ ਖੱਟਰ ਦੀ ਵਾਇਰਲ ਤਸਵੀਰ ਨੂੰ ਆਪਣੇ ਗੂਗਲ ਰਿਵਰਸ ਇਮੇਜ ਟੂਲ ਵਿੱਚ ਅੱਪਲੋਡ ਕਰਕੇ ਸਰਚ ਕੀਤਾ। ਸਾਨੂੰ ਅਸਲ ਤਸਵੀਰ ਟਾਈਮਜ਼ ਆਫ਼ ਇੰਡੀਆ ਦੀ ਵੈੱਬਸਾਈਟ ਤੇ ਮੌਜੂਦ ਇੱਕ ਖ਼ਬਰ ਤੇ ਮਿਲੀ।

18 ਮਈ 2018 ਨੂੰ ਪਬਲਿਸ਼ ਇਸ ਖ਼ਬਰ ਵਿੱਚ ਦੱਸਿਆ ਗਿਆ ਕਿ ਜਦੋ ਮੁੱਖ ਮੰਤਰੀ ਹਿਸਾਰ ਦੇ ਇੱਕ ਪਿੰਡ ਵਿੱਚ ਗਏ ਤਾਂ ਉੱਥੇ ਪ੍ਰਵੀਨ ਕੁਮਾਰ ਨਾਮ ਦੇ ਵਿਅਕਤੀ ਨੇ ਉਹਨਾਂ ਤੇ ਕਾਲਾ ਤੇਲ ਸੁੱਟ ਦਿੱਤਾ। ਪੂਰੀ ਖਬਰ ਇੱਥੇ ਪੜ੍ਹੋ।

ਅਸਲ ਅਤੇ ਵਾਇਰਲ ਤਸਵੀਰ ਵਿੱਚ ਸਾਨੂੰ ਇੱਕ ਹੋਰ ਅੰਤਰ ਨਜ਼ਰ ਆਇਆ। ਅਸਲ ਤਸਵੀਰ ਵਿੱਚ ਸਾਨੂੰ ਮੁੱਖ ਮੰਤਰੀ ਦੇ ਚਿਹਰੇ ਤੇ ਤੇਲ ਨਜ਼ਰ ਨਹੀਂ ਆਇਆ,ਜਦੋ ਕਿ ਵਾਇਰਲ ਤਸਵੀਰ ਵਿੱਚ ਚਿਹਰੇ ਤੇ ਸਾਨੂੰ ਤੇਲ ਵਰਗਾ ਕੁਝ ਦਿਖਾਈ ਦਿੱਤਾ।ਮਤਲਬ ਸਾਫ਼ ਹੈ ਕਿ ਅਸਲ ਤਸਵੀਰ ਨਾਲ ਵੀ ਛੇੜਛਾੜ ਕਰਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ ਦੌਰਾਨ ਸਾਨੂੰ ਅਸਲ ਕਲਾਜ ਵੀ ਮਿਲਿਆ। ਜਿਸ ਨਾਲ ਛੇੜਛਾੜ ਕਰਕੇ ਵਾਇਰਲ ਕੀਤਾ ਗਿਆ। ਅਮਰ ਉਜਾਲਾ ਦੀ ਵੈੱਬਸਾਈਟ ਤੇ ਮੌਜੂਦ ਇੱਕ ਖ਼ਬਰ ਵਿੱਚ ਦੱਸਿਆ ਗਿਆ “ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਕਾਲਾ ਤੇਲ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਉਹਨਾਂ ਨੂੰ ਕਾਲੇ ਝੰਡੇ ਵੀ ਦਿਖਾਏ ਗਏ। ਹਿਸਾਰ ਵਿੱਚ ਰੋਡ ਸ਼ੋਅ ਦੌਰਾਨ ਇਹ ਹਰਕਤ ਕੀਤੀ ਗਈ। ਰੋਡ ਸ਼ੋਅ ਲਈ ਆਏ ਮਨੋਹਰ ਲਾਲ ਖੱਟਰ ਤੇ ਦੇਵੀ ਭਵਨ ਪਰਿਸਰ ਵਿੱਚ ਆਦਮਪੁਰ ਹਲਕੇ ਦੇ ਪਿੰਡ ਜਾਖੋਦ ਖੇੜਾ ਨਿਵਾਸੀ ਨੌਜਵਾਨ ਪ੍ਰਵੀਨ ਪਹਿਲਵਾਨ ਨੇ ਕਾਲਾ ਤੇਲ ਸੁੱਟ ਦਿੱਤਾ।

ਇਹ ਖ਼ਬਰ 19 ਮਈ 2018 ਨੂੰ ਪਬਲਿਸ਼ ਕੀਤੀ ਗਈ। ਪੂਰੀ ਖ਼ਬਰ ਇੱਥੇ ਪੜ੍ਹੋ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਯੂ-ਟਿਊਬ ਨਾਲ ਸਬੰਧਤ ਕੀ ਵਰਡਸ ਟਾਈਪ ਕਰਕੇ ਘਟਨਾ ਦਾ ਵੀਡੀਓ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਜ਼ੀ ਹਿੰਦੁਸਤਾਨ ਦੇ ਯੂ-ਟਿਊਬ ਚੈਨਲ ਤੇ ਇੱਕ ਵੀਡੀਓ ਮਿਲਿਆ।17 ਮਈ 2018 ਨੂੰ ਅਪਲੋਡ ਇਸ ਖ਼ਬਰ ਵਿੱਚ ਦੱਸਿਆ ਗਿਆ ਕੇ ਹਰਿਆਣਾ ਦੇ ਸੀ.ਐੱਮ ਤੇ ਕਾਲਾ ਤੇਲ ਸੁੱਟਿਆ ਗਿਆ। ਘਟਨਾ ਹਿਸਾਰ ਵਿੱਚ ਹੋਈ। ਇਸ ਵੀਡੀਓ ਵਿੱਚ ਮੁੱਖ ਮੰਤਰੀ ਨੂੰ ਉਹ ਹੀ ਕੱਪੜੇ ਪਾਏ ਹੋਏ ਦੇਖਿਆ ਜਾ ਸਕਦਾ ਹੈ। ਜੋ ਵਾਇਰਲ ਤਸਵੀਰ ਵਿੱਚ ਹਨ। ਪੂਰਾ ਵੀਡੀਓ ਇੱਥੇ ਦੇਖੋ।

https://youtu.be/QZ5_vC5tCtI


ਜਿਆਦਾ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਨੇ ਹਰਿਆਣਾ ਦੇ ਡਿਜੀਟਲ ਪ੍ਰਭਾਰੀ ਸੁਨੀਲ ਝਾਅ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਵਰਗੀ ਘਟਨਾ ਹਾਲ ਫਿਲਹਾਲ ਵਿੱਚ ਨਹੀਂ ਹੋਈ ਹੈ। ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਪੜਤਾਲ ਦੇ ਅੰਤ ਵਿੱਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਧਰਮੇਂਦਰ ਨੂੰ 1129 ਲੋਕ ਫੋਲੋ ਕਰਦੇ ਹਨ। ਯੂਜ਼ਰ ਹਰਿਆਣਾ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਮਈ 2018 ਨੂੰ ਹਰਿਆਣਾ ਦੇ ਸੀ.ਐੱਮ ਤੇ ਕਾਲਾ ਤੇਲ ਸੁੱਟਿਆ ਗਿਆ ਸੀ। ਉਸ ਨਾਲ ਜੁੜੀ ਤਸਵੀਰ ਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : हरियाणा के सीएम पर हमला
  • Claimed By : Dharmendra Harsi Patel Sop
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later