X
X

Fact Check : ਹਨੂੰਮਾਨਗੜ੍ਹ ਦੀ ਇੱਕ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਦੇ ਵੀਡੀਓ ਨੂੰ ਹਮਲੇ ਦਾ ਦੱਸ ਕੇ ਕੀਤਾ ਜਾ ਰਿਹਾ ਹੈ ਸ਼ੇਅਰ

ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਇੱਕ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਦੇ ਵੀਡੀਓ ਨੂੰ ਰਾਜਸਥਾਨ ਵਿੱਚ ਹੋਏ ਹਮਲੇ ਦੇ ਫੇਕ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਰਾਜਸਥਾਨ ਦਾ ਹੀ ਹੈ, ਪਰ ਕਿਸੇ ਹਮਲੇ ਦਾ ਨਾਲ ਸੰਬੰਧਤ ਨਹੀਂ ਹੈ। ਵੀਡੀਓ ਨੂੰ ਹਮਲੇ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: May 17, 2025 at 04:41 PM
  • Updated: May 17, 2025 at 05:01 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਕੀਤੀ ਗਈ ਕਾਰਵਾਈ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿਜਫ਼ਾਇਰ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਕਈ ਵੀਡੀਓ ਅਤੇ ਤਸਵੀਰਾਂ ਵਾਇਰਲ ਕੀਤੀਆਂ ਗਈਆਂ। ਹੁਣ ਇਸ ਨਾਲ ਜੋੜਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਭਿਆਨਕ ਅੱਗ ਅਤੇ ਅਸਮਾਨ ‘ਚ ਕਾਲੇ ਧੁਆਂ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਰਾਜਸਥਾਨ ਹਮਲੇ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਰਾਜਸਥਾਨ ਦਾ ਹੀ ਹੈ, ਪਰ ਇਹ ਵੀਡੀਓ ਕਿਸੇ ਹਮਲੇ ਦਾ ਨਹੀਂ ਹੈ। ਇਹ ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਇੱਕ ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਦਾ ਹੈ। ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Sikh Mithan Singh Sikligar ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਰਾਜਿਸਥਾਨ ਚ ਵੀ ਹਮਲਾ. ਮਿੰਟਾ ਚ ਮੱਚ ਗਈ ਹਾਹਾਕਾਰ .ਵਾਹਿਗੁਰੂ ਮੇਹਰ ਕਰੇ ਸਭ ਤੇ #AirStrike #IndiaPakistanWar #indianarmy #war”

ਕਈ ਯੂਜ਼ਰਸ ਨੇ ਇਸ ਫੋਟੋ ਨੂੰ ਸੋਸ਼ਲ ਮੀਡਿਆ ‘ਤੇ ਹਾਲੀਆ ਦੱਸ ਕੇ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ aapno__hanumangarh ਨਾਮ ਦੇ ਇੰਸਟਾਗ੍ਰਾਮ ਹੈਂਡਲ ‘ਤੇ ਮਿਲਾ। 9 ਮਈ 2025 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਹਨੂੰਮਾਨਗੜ੍ਹ ਜੰਕਸ਼ਨ ਦਾ ਹੈ, ਜਿੱਥੇ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗ ਗਈ ਸੀ।

ਸਰਚ ਦੌਰਾਨ ਸਾਨੂੰ etvbharat.com ‘ਤੇ ਵੀ ਵੀਡੀਓ ਨਾਲ ਜੁੜੀ ਖਬਰ ਮਿਲੀ। ਰਿਪੋਰਟ ਨੂੰ 8 ਮਈ 2025 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਹਨੂੰਮਾਨਗੜ੍ਹ ਜੰਕਸ਼ਨ ਦੇ ਇੰਡਸਟ੍ਰੀਅਲ ਏਰੀਆ ਵਿੱਚ ਸਥਿਤ ਇੱਕ ਤੇਜਾਬ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਬਾਅਦ ਉੱਥੇ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀ ਅਤੇ ਕਈ ਘੰਟਿਆਂ ਤੋਂ ਬਾਅਦ ਅੱਗ ਵਿੱਚ ਕਾਬੂ ਪਾਇਆ ਗਿਆ। ਇਸ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ।”

ਵਾਇਰਲ ਵੀਡੀਓ ਨਾਲ ਜੁੜੀ ਖਬਰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਵੀ ਮਿਲੀ। ਨੌ ਦਿਨ ਪਹਿਲਾ ਪ੍ਰਕਾਸ਼ਤ ਇਸ ਖਬਰ ਇਸਨੂੰ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਦਾ ਦੱਸਿਆ ਗਿਆ ਹੈ।

ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।

ਅਸੀਂ ਵੀਡੀਓ ਨੂੰ ਲੈ ਕੇ ਹਨੂੰਮਾਨਗੜ੍ਹ ਦੇ ਏਐਸਆਈ ਰਾਮਪਾਲ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਕਿਸੇ ਧਮਾਕੇ ਨਾਲ ਸੰਬੰਧਿਤ ਨਹੀਂ ਹੈ। ਅਸਲ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗੀ ਗਈ ਸੀ ਅਤੇ ਉਹ ਵੀ ਘਟਨਾ ਵਾਲੀ ਥਾਂ ‘ਤੇ ਉਸ ਸਮੇਂ ਮੌਜੂਦ ਸੀ। ਵਾਇਰਲ ਦਾਅਵਾ ਗਲਤ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਇਸ ਪੇਜ ਨੂੰ 46 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਇੱਕ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਦੇ ਵੀਡੀਓ ਨੂੰ ਰਾਜਸਥਾਨ ਵਿੱਚ ਹੋਏ ਹਮਲੇ ਦੇ ਫੇਕ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਰਾਜਸਥਾਨ ਦਾ ਹੀ ਹੈ, ਪਰ ਕਿਸੇ ਹਮਲੇ ਦਾ ਨਾਲ ਸੰਬੰਧਤ ਨਹੀਂ ਹੈ। ਵੀਡੀਓ ਨੂੰ ਹਮਲੇ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਰਾਜਿਸਥਾਨ ਚ ਵੀ ਹਮਲਾ
  • Claimed By : FB User-Sikh Mithan Singh Sikligar
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later