X
X

Fact Check: ਭਿਆਨਕ ਭੂਸਖਲਨ ਦਾ ਇਹ ਵੀਡੀਓ ਹਿਮਾਚਲ ਨਹੀਂ, ਚੀਨ ਦਾ ਹੈ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਭਿਆਨਕ ਭੁਸਖਲਨ ਦਾ ਇਹ ਵੀਡੀਓ ਹਿਮਾਚਲ ਨਹੀਂ,ਚੀਨ ਦਾ ਹੈ। ਦਰਅਸਲ, ਜੁਲਾਈ 2025 ਵਿੱਚ ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਭਿਆਨਕ ਭੂਸਖਲਨ ਹੋਇਆ ਸੀ,ਉਸੀ ਵੀਡੀਓ ਨੂੰ ਹੁਣ ਹਿਮਾਚਲ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਨੇ ਬਹੁਤ ਤਬਾਹੀ ਮਚਾਈ ਹੈ। ਕਈ ਥਾਵਾਂ ‘ਤੇ ਬੱਦਲ ਫਟ ਗਏ ਅਤੇ ਹੜ ਆ ਗਿਆ ਹੈ। ਮੀਂਹ ਕਾਰਨ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅਚਾਨਕ ਪਾਣੀ ਦਾ ਤੇਜ ਬਹਾਵ ਆਉਂਦਾ ਹੈ ਅਤੇ ਘਰ ਅਤੇ ਰੁੱਖ ਪਾਣੀ ਵਿੱਚ ਬਹਿ ਜਾਂਦੇ ਹੈ। ਵੀਡੀਓ ਨੂੰ ਕੁਝ ਯੂਜ਼ਰਸ ਹਿਮਾਚਲ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਵਾਇਰਲ ਵੀਡੀਓ ਚੀਨ ‘ਚ ਜੁਲਾਈ 2025 ਵਿੱਚ ਹੋਏ ਭੂਸਖਲਨ ਦਾ ਹੈ। ਜਿਸਨੂੰ ਹੁਣ ਹਿਮਾਚਲ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਪੇਜ Punjab Singh ਨੇ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,”ਪਹਾੜਾ ਦਾ ਬੂਰਾ ਹਾਲ।”

ਵੀਡੀਓ ਉੱਤੇ ਲਿਖਿਆ ਹੋਇਆ ਹੈ: ਨਾ ਜਾਓ ਪੰਜਾਬੀਉ ਹਜੇ ਪਹਾੜਾ ਤੇ ਹਿਮਾਚਲੀ ਬਹੁਤ ਗੁੱਸੇ ਵਿੱਚ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ lanacion.com.ar/ ਦੀ ਵੈੱਬਸਾਈਟ ‘ਤੇ ਮਿਲੀ। 7 ਜੁਲਾਈ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਚੀਨ ਦੇ ਸਿਚੁਆਨ ਪ੍ਰਾਂਤ ਦੇ ਦਾਨਬਾ ਸ਼ਹਿਰ ਵਿੱਚ ਭੂਸਖਲਨ ਨੇ ਇੱਕ ਪਿੰਡ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਹਾਲ ਹੀ ਵਿੱਚ ਹੋਈ ਭਾਰੀ ਮੀਂਹ ਕਾਰਨ ਕਈ ਮਕਾਨਾਂ ਅਤੇ ਰੁੱਖ ਵਹਿ ਗਏ।”

ਵਾਇਰਲ ਵੀਡੀਓ Geól. Sergio Almazán ਦੇ ਅਧਿਕਾਰਤ ਐਕਸ ਹੈਂਡਲ ‘ਤੇ ਮਿਲਾ। 5 ਜੁਲਾਈ 2025 ਨੂੰ ਸ਼ੇਅਰ ਵੀਡੀਓ ਵਿੱਚ ਇਸ ਘਟਨਾ ਨੂੰ ਚੀਨ ਦਾ ਦੱਸਿਆ ਗਿਆ ਹੈ।

https://twitter.com/chematierra/status/1941356300845318366

ਵੀਡੀਓ Unstoppable Weather ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। 6 ਜੁਲਾਈ 2025 ਨੂੰ ਅਪਲੋਡ ਵਿੱਚ ਦੱਸਿਆ ਗਿਆ,”4 ਜੁਲਾਈ 2025 ਨੂੰ ਚੀਨ ਵਿੱਚ ਇੱਕ ਵੱਡੀ ਤਬਾਹੀ ਆਈ ਜਦੋਂ ਸਿਚੁਆਨ ਦੇ ਦਾਨਬਾ ਕਾਉਂਟੀ ਦੇ ਪਿੰਡਾਂ ਵਿਚ ਇੱਕ ਵਿਸ਼ਾਲ ਭੂਸਖਲਨ ਹੋਇਆ।”

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਦੇਖੋ।

ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ,ਹਿਮਾਚਲ ਸਟੇਟ ਐਡੀਟਰ ਨਵਨੀਤ ਸ਼ਰਮਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਵੀਡੀਓ ਹਿਮਾਚਲ ਦਾ ਨਹੀਂ ਹੈ।ਇਸ ਵਿੱਚ ਲੋਕ ਜੋ ਭਾਸ਼ਾ ਬੋਲ ਰਹੇ ਹਨ ਉਹ ਕੋਈ ਹੋਰ ਹੈ। ਇਹ ਸੱਚ ਹੈ ਕਿ ਭਾਰੀ ਮੀਂਹ ਕਾਰਨ ਹਿਮਾਚਲ ਦੇ ਕਈ ਹਿੱਸਿਆਂ ‘ਤੇ ਬਹੁਤ ਨੁਕਸਾਨ ਹੋ ਰਿਹਾ ਹੈ, ਪਰ ਇਹ ਵੀਡੀਓ ਇੱਥੇ ਦਾ ਨਹੀਂ ਹੈ।

ਅਸੀਂ ਹਿਮਾਚਲ ਨੂੰ ਲੈ ਕੇ ਗੂਗਲ ‘ਤੇ ਸਰਚ ਕੀਤਾ। ਸਾਨੂੰ ਪੰਜਾਬੀ ਜਾਗਰਣ ਦੀ ਵੈੱਬਸਾਈਟ ‘ਤੇ 14 ਜੁਲਾਈ 2025 ਨੂੰ ਪ੍ਰਕਾਸ਼ਤ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ,”ਹਿਮਾਚਲ ਦੇ ਚਾਰ ਮਾਈਲ ਵਿੱਚ ਇੱਕ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਕੀਰਤਪੁਰ-ਮਨਾਲੀ ਚਾਰ-ਮਾਰਗੀ ਸੜਕ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ। ਲਗਭਗ 29 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਐਤਵਾਰ ਦੇਰ ਸ਼ਾਮ ਨੂੰ ਇੱਕ ਪਾਸੇ ਦੀ ਆਵਾਜਾਈ ਲਈ ਰਸਤਾ ਬਹਾਲ ਕਰ ਦਿੱਤਾ ਗਿਆ ਸੀ, ਪਰ ਸੋਮਵਾਰ ਰਾਤ 11 ਵਜੇ ਅਤੇ ਫਿਰ ਸਵੇਰੇ 8 ਵਜੇ ਭਾਰੀ ਜ਼ਮੀਨ ਖਿਸਕਣ ਨਾਲ ਪ੍ਰਸ਼ਾਸਨ ਅਤੇ ਯਾਤਰੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ।”

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ‘ਤੇ ਲਗਭਗ 5 ਹਜਾਰਾਂ ਮਿੱਤਰ ਹਨ। ਯੂਜ਼ਰ ਨੇ ਖੁਦ ਨੂੰ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਭਿਆਨਕ ਭੁਸਖਲਨ ਦਾ ਇਹ ਵੀਡੀਓ ਹਿਮਾਚਲ ਨਹੀਂ,ਚੀਨ ਦਾ ਹੈ। ਦਰਅਸਲ, ਜੁਲਾਈ 2025 ਵਿੱਚ ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਭਿਆਨਕ ਭੂਸਖਲਨ ਹੋਇਆ ਸੀ,ਉਸੀ ਵੀਡੀਓ ਨੂੰ ਹੁਣ ਹਿਮਾਚਲ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਵਾਇਰਲ ਵੀਡੀਓ ਹਿਮਾਚਲ ਦਾ ਹੈ।
  • Claimed By : ਫੇਸਬੁੱਕ ਪੇਜ -Punjab Singh
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later