X
X

Fact Check: ਤਿੰਨ ਟ੍ਰੇਨਾਂ ਦੇ ਟੱਕਰ ਤੋਂ ਬਾਅਦ ਰੇਲ ਹਾਦਸੇ ਦਾ ਦਾਅਵਾ Fake, ਵੀਡੀਓ AI ਜਨਰੇਟਡ ਹੈ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਟ੍ਰੇਨਾਂ ਦੇ ਆਪਸ ਵਿੱਚ ਟਕਰਾਉਣ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਅਸਲੀ ਨਹੀਂ ਹੈ, ਏਆਈ ਤੋਂ ਬਣਾਇਆ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਟ੍ਰੇਨਾਂ ਨੂੰ ਆਪਸ ਵਿੱਚ ਟਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿੰਨ ਟ੍ਰੇਨ ਆਪਸ ਵਿੱਚ ਭੀੜ ਗਈ।

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਪੂਰੀ ਤਰ੍ਹਾਂ ਫਰਜੀ ਸਾਬਤ ਹੋਇਆ। ਟ੍ਰੇਨਾਂ ਦੇ ਟਕਰਾਉਣ ਦਾ ਇਹ ਵੀਡੀਓ ਏਆਈ ਤੋਂ ਤਿਆਰ ਕੀਤਾ ਗਿਆ ਹੈ। ਇਹ ਅਸਲੀ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Sukh Vlogs ਨੇ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਹੈ,“ਰੇਲ ਗੱਡੀ ਦਾ ਹੋਇਆ ਆਪਸ ਵਿੱਚ ਐਕਸੀਡੈਂਟ।”

ਵੀਡੀਓ ਉੱਤੇ ਲਿਖਿਆ ਹੋਇਆ ਹੈ: ਤਿੰਨ ਟ੍ਰੇਨਾਂ ਆਪਸ ਵਿੱਚ ਭੀੜ ਗਈਆਂ।

ਪੜਤਾਲ

ਵਾਇਰਲ ਦਾਅਵੇ ਦੀ ਪੁਸ਼ਟੀ ਲਈ ਅਸੀਂ ਸਭ ਤੋਂ ਪਹਿਲਾ ਗੂਗਲ ‘ਤੇ ਸੰਬੰਧਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਈ ਕੋਈ ਮੀਡਿਆ ਰਿਪੋਰਟ ਨਹੀਂ ਮਿਲੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਜਦੋਂ ਟ੍ਰੇਨਾਂ ਆਪਸ ਵਿੱਚ ਟਕਰਾਉਂਦੀ ਹੈ, ਤਾਂ ਵੀਡੀਓ ਵਿਚ ਨਜਰ ਆ ਰਹੇ ਲੋਕ ਅਜੀਬ ਦਿੱਖ ਰਹੇ ਹਨ। ਜਿਸ ਕਾਰਨ ਸਾਨੂੰ ਵੀਡੀਓ ਦੇ ਏਆਈ ਤੋਂ ਬਣੇ ਹੋਣ ਦਾ ਸ਼ੱਕ ਹੋਇਆ।

ਅਸੀਂ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਇਹਨਾਂ ਨੂੰ ਏਆਈ ਟੂਲ ਦੀ ਮਦਦ ਨਾਲ ਸਰਚ ਕੀਤਾ। ਅਸੀਂ ਸਕ੍ਰੀਨਸ਼ੋਟ ਨੂੰ decopy.ai ਤੂਲ ‘ਤੇ ਅਪਲੋਡ ਕੀਤਾ। ਇਸ ਟੂਲ ਨੇ ਵੀਡੀਓ ਦੇ 99.90 ਪ੍ਰਤੀਸ਼ਤ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਅਸੀਂ ਸਕ੍ਰੀਨਸ਼ੋਟ ਨੂੰ ਇੱਕ ਹੋਰ ਟੂਲ wasitai ਰਾਹੀਂ ਵੀ ਸਰਚ ਕੀਤਾ। ਇਸ ਟੂਲ ਨੇ ਵੀ ਇਸਨੂੰ ਏਆਈ ਤੋਂ ਬਣੀ ਦੱਸਿਆ ਹੈ।

ਅਸੀਂ ਇਸ ਵੀਡੀਓ ਨੂੰ ਏਆਈ ਮਾਹਰ ਅਜਹਰ ਮਾਚਵੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਏਆਈ ਤੋਂ ਬਣੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਟ੍ਰੇਨ ਆਪਸ ਵਿੱਚ ਭਿੜਦੀ ਹੈ, ਤਾਂ ਉਸ ਸਮੇਂ ਲੋਕ ਜੋ ਨਜਰ ਆ ਰਹੇ ਹਨ, ਉਹ ਅਜੀਬ ਹੈ। ਟ੍ਰੇਨ ਉੱਤੇ ਕੋਈ ਨਾਮ, ਨੰਬਰ ਕੁਝ ਨਜਰ ਨਹੀਂ ਆ ਰਿਹਾ ਹੈ। ਜਿਸ ਤੋਂ ਸਾਫ ਹੈ ਕਿ ਵੀਡੀਓ ਅਸਲੀ ਨਹੀਂ ਹੈ।

ਜਾਂਚ ਦੇ ਅੰਤ ‘ਤੇ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ 4 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਟ੍ਰੇਨਾਂ ਦੇ ਆਪਸ ਵਿੱਚ ਟਕਰਾਉਣ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਅਸਲੀ ਨਹੀਂ ਹੈ, ਏਆਈ ਤੋਂ ਬਣਾਇਆ ਗਿਆ ਹੈ।

  • Claim Review : ਤਿੰਨ ਟ੍ਰੇਨਾਂ ਆਪਸ ਵਿੱਚ ਭੀੜ ਗਈਆਂ।
  • Claimed By : FB User-Sukh Vlogs
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later