X
X

Fact Check: ਗੰਦੇ ਪਾਣੀ ਨਾਲ ਬਿਰਆਨੀ ਬਣਾਉਂਦੇ ਵਿਅਕਤੀ ਦਾ AI ਵੀਡੀਓ ਸੰਪਰਦਾਇਕ ਰੰਗ ਦੇ ਕੇ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਨਾਲੇ ਦੇ ਪਾਣੀ ਨਾਲ ਬਿਰਆਨੀ ਬਣਾਉਂਦੇ ਵਿਅਕਤੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਅਸਲੀ ਨਹੀਂ ਹੈ, ਸਗੋਂ AI ਦੁਆਰਾ ਬਣਾਇਆ ਗਿਆ ਹੈ।

  • By: Jyoti Kumari
  • Published: Dec 29, 2025 at 05:21 PM
  • Updated: Dec 29, 2025 at 05:25 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਮੁਸਲਿਮ ਆਦਮੀ ਨਾਲੇ ਤੋਂ ਪਾਣੀ ਕੱਢ ਕੇ ਬਿਰਆਨੀ ਵਾਲੇ ਪਤੀਲੇ ਵਿੱਚ ਪਾ ਦਿੰਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਵੀਡੀਓ ਵਿੱਚ ਕਈ ਹੋਰ ਲੋਕ ਵੀ ਨਜਰ ਆ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਕਿਸੇ ਅਸਲ ਘਟਨਾ ਦਾ ਨਹੀਂ ਹੈ, ਸਗੋਂ ਏਆਈ ਦੁਆਰਾ ਬਣਾਇਆ ਗਿਆ ਹੈ। ਜਿਸਨੂੰ ਅਸਲੀ ਘਟਨਾ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘गुरप्रीत वङैच’ ਨੇ (ਆਰਕਾਈਵ ਲਿੰਕ) 29 ਦਸੰਬਰ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਆਹ ਦੇਖੋ ਫਰੈਂਡਸ ਇਹ ਹੋਈ ਜਾਂਦਾ ਲੋਕਾਂ ਵਿੱਚ ਸਾਫ ਸਫਾਈ ਦਾ ਧਿਆਨ ਦੇਖੋ ਕਿਵਾ ਰੱਖੀ ਜਾਂਦਾ ਖਾਣੇ ਚ ਪਾਈ ਜਾਂਦਾ ਨਾਲੀ ਚੋ ਕੱਢ ਕੇ ਪਾਣੀ ਕਮੈਂਟ ਕਰਕੇ ਦੱਸਣਾ ਕੀ ਕਰਨਾ ਚਾਹੀਦਾ ਐਸੇ ਲੋਕਾਂ ਵਾਸਤੇ #ਟਰੈਂਡਿੰਗਪੋਸਟ #ਟਰੈਂਡਿੰਗਰੀਲ #ਟਰੈਂਡਿੰਗਸ਼ੋਟ #ਗੁਰਪ੍ਰੀਤਵੜੈਚ ”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਅਸੀਂ ਸਭ ਤੋਂ ਪਹਿਲਾ ਵੀਡੀਓ ਨੂੰ ਗੌਰ ਨਾਲ ਦੇਖਿਆ। ਵੀਡੀਓ ਵਿੱਚ ਕਈ ਥਾਂ ‘ਤੇ ਆਦਮੀ ਦਾ ਇੱਕ ਹੱਥ ਧੁੰਧਲਾ ਹੋ ਜਾਂਦਾ ਹੈ ਅਤੇ ਪੀਛੇ ਦਿੱਖ ਰਹੇ ਲੋਕ ਸਥਿਰ ਖੜ੍ਹੇ ਹਨ। ਜਿਸ ਤੋਂ ਇਸ ਵੀਡੀਓ ਦੇ ਏਆਈ ਤੋਂ ਬਣੇ ਹੋਣ ਦਾ ਸ਼ੱਕ ਹੋਇਆ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਏਆਈ ਡਿਟੈਕਸ਼ਨ ਟੂਲ ‘hivemoderation’ ਦੀ ਮਦਦ ਨਾਲ ਵੀਡੀਓ ਨੂੰ ਸਰਚ ਕੀਤਾ। ਟੂਲ ਨੇ 99 ਪ੍ਰਤੀਸ਼ਤ ਤੱਕ ਵੀਡੀਓ ਦੇ ਏਆਈ ਦੁਆਰਾ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਵੀਡੀਓ ਨੂੰ ਇੱਕ ਹੋਰ ਟੂਲ ‘aurigin.ai’ ਰਾਹੀਂ ਵੀ ਸਰਚ ਕੀਤਾ। ਇਸ ਟੂਲ ਨੇ ਵੀਡੀਓ ਨੂੰ 98 ਪ੍ਰਤੀਸ਼ਤ ਏਆਈ ਤੋਂ ਬਣਾਈ ਗਈ ਦੱਸਿਆ ਹੈ।

ਵਧੇਰੇ ਜਾਣਕਾਰੀ ਲਈ, ਅਸੀਂ ਏਆਈ ਅਤੇ ਇਮਰਜਿੰਗ ਤਕਨਾਲੋਜੀ ਵਿੱਚ ਕੰਮ ਕਰ ਰਹੇ ਰਿਸਰਚਰ ਅਜ਼ਹਰ ਮਾਚਵੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਪਤਾ ਲੱਗਦਾ ਹੈ ਕਿ ਆਦਮੀ ਦਾ ਇੱਕ ਹੱਥ ਬਿਲਕੁਲ ਹਿਲ ਨਹੀਂ ਰਿਹਾ ਅਤੇ ਧੁੰਧਲਾ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਵੀਡੀਓ ਵਿੱਚ ਜੋ ਹੋਰ ਲੋਕ ਦਿੱਖ ਰਹੇ ਹਨ, ਉਹ ਇੱਕ ਥਾਂ ‘ਤੇ ਹੀ ਖੜੇ ਹਨ, ਬਿਲਕੁਲ ਵੀ ਹਿਲ ਨਹੀਂ ਰਹੇ। ਇਸ ਤੋਂ ਸਾਫ ਹੈ ਵੀਡੀਓ ਏਆਈ ਨਿਰਮਿਤ ਹੈ।ਉਨ੍ਹਾਂ ਨੇ ਸਾਡੇ ਨਾਲ ਕੁਝ ਸਕ੍ਰੀਨਸ਼ੋਟ ਵੀ ਸ਼ੇਅਰ ਕੀਤੇ ਹਨ, ਜਿਸ ਤੋਂ ਸਾਫ ਹੈ ਕਿ ਇਹ ਵੀਡੀਓ ਏਆਈ ਨਾਲ ਬਣਾਇਆ ਗਿਆ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਯੂਜ਼ਰ ਨੂੰ 16 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਨਾਲੇ ਦੇ ਪਾਣੀ ਨਾਲ ਬਿਰਆਨੀ ਬਣਾਉਂਦੇ ਵਿਅਕਤੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਅਸਲੀ ਨਹੀਂ ਹੈ, ਸਗੋਂ AI ਦੁਆਰਾ ਬਣਾਇਆ ਗਿਆ ਹੈ।

  • Claim Review : ਮੁਸਲਿਮ ਆਦਮੀ ਨੇ ਨਾਲੇ ਦੇ ਪਾਣੀ ਨਾਲ ਬਿਰਆਨੀ ਬਣਾਈ।
  • Claimed By : ਫੇਸਬੁੱਕ ਯੂਜ਼ਰ -गुरप्रीत वङैच
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later