X

Fact Check: ਪੰਜਾਬ ਚ ਅਕਾਲੀ ਗਠਬੰਧਣ ਨੂੰ 70 ਸੀਟਾਂ ਮਿਲਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਫਰਜੀ ਅਤੇ ਐਡੀਟਡ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ 70 ਸੀਟਾਂ ਮਿਲਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਓਪੀਨੀਅਨ ਪੋਲ ਗ੍ਰਾਫਿਕਸ ਫਰਜ਼ੀ ਅਤੇ ਐਡੀਟੇਡ ਹਨ। ਜ਼ੀ-ਨਿਊਜ਼ ਅਤੇ ਡਿਜ਼ਾਈਨ ਬਾਕਸਡ ਦੇ ਦੋਵੇਂ ਓਪੀਨੀਅਨ ਪੋਲ (20 ਜਨਵਰੀ ਅਤੇ 5 ਫਰਵਰੀ 2022) ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕ੍ਰਮਵਾਰ 32-35 ਅਤੇ 25-28 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

  • By Vishvas News
  • Updated: March 7, 2022

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਗ੍ਰਾਫਿਕਸ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਇੱਕ ਓਪੀਨੀਅਨ ਪੋਲ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਹਰ ਹਲਕਾ ਜਿੱਤ ਕੇ ਸਰਕਾਰ ਬਣਾਵੇਗਾ। ਇਸ ਦੇ ਨਾਲ ਹੀ ਦੂਜੇ ਨੰਬਰ ਤੇ ਕਾਂਗਰਸ ਅਤੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਆਉਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਨਿਕਲਿਆ। ਪੰਜਾਬ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਓਪੀਨੀਅਨ ਪੋਲ ਦਾ ਦਾਅਵਾ ਕਰਨ ਵਾਲਾ ਇਹ ਗ੍ਰਾਫਿਕਸ ਐਡੀਟੇਡ ਅਤੇ ਫਰਜ਼ੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Ludhiana North ਨੇ 5 ਮਾਰਚ ਨੂੰ ਵਾਇਰਲ ਗ੍ਰਾਫਿਕਸ ( ਆਰਕਾਈਵ ਲਿੰਕ ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਪੰਜਾਬ ਚ ਹਰ ਪਾਸਿਓ ਆ ਰਹੇ ਸਰਵੇਖਣਾ਼ਂ ਨੇ ਮੋਹਰ ਲਗਾ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਹਰ ਹਲਕਾ ਜਿੱਤ ਕੇ ਸਰਕਾਰ ਬਣਾਵੇਗਾ।”

ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸੰਬੰਧਿਤ ਕੀਵਰਡਸ ਨਾਲ ਸਰਚ ਕੀਤਾ, ਸਾਨੂੰ ਜ਼ੀ ਨਿਊਜ਼ ਅਤੇ ਡਿਜ਼ਾਈਨ ਬਾਕਸਡ ਦੇ ਓਪੀਨੀਅਨ ਪੋਲ ਨਾਲ ਸੰਬੰਧਿਤ ਕਈ ਨਿਊਜ਼ ਆਰਟੀਕਲ ਮਿਲੇ, ਜਿਸ ਵਿੱਚ ਸੀਟਾਂ ਨੂੰ ਲੈ ਕੇ ਦਿਖਾਇਆ ਗਿਆ ਅਨੁਮਾਨ ਵਾਇਰਲ ਗ੍ਰਾਫਿਕਸ ਵਿੱਚ ਨਜ਼ਰ ਆ ਰਹੀਆ ਸੀਟਾਂ ਦੀ ਸੰਖਿਆ ਦੇ ਬਿਲਕੁਲ ਉਲਟ ਹਨ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂਟਿਊਬ ਤੇ ਜ਼ੀ ਨਿਊਜ਼ ਡਿਜ਼ਾਈਨ ਬਾਕਸ ਦੇ ਓਪੀਨੀਅਨ ਪੋਲ ਨੂੰ ਖੋਜਿਆ। ਸਾਨੂੰ ਜ਼ੀ ਨਿਊਜ਼ ਦੇ ਅਧਿਕਾਰਿਕ ਯੂਟਿਊਬ ਚੈਨਲ ਤੇ 20 ਜਨਵਰੀ 2022 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਵੀਡੀਓ ਵਿੱਚ ਦਿੱਖ ਰਹੇ ਓਪੀਨੀਅਨ ਪੋਲ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੂੰ 32-35 ਸੀਟਾਂ, ਕਾਂਗਰਸ ਨੂੰ 35-38 ਸੀਟਾਂ , ਆਮ ਆਦਮੀ ਪਾਰਟੀ ਨੂੰ 36-39 ਸੀਟਾਂ, ਬੀਜੇਪੀ ਨੂੰ 04-07 ਸੀਟਾਂ ਤੇ ਹੋਰਾਂ ਨੂੰ 0-2 -04 ਸੀਟਾਂ ਆਉਣਗੀਆਂ।

ਸਾਨੂੰ dnaindia.com ਦੀ ਵੈਬਸਾਈਟ ਤੇ ਪੰਜਾਬ ਵਿਧਾਨ ਸਭਾ ਚੌਣਾਂ ਨਾਲ ਜੁੜੀ ਹੋਈ ਇੱਕ ਰਿਪੋਰਟ ਮਿਲੀ। 20 ਜਨਵਰੀ 2022 ਨੂੰ ਪ੍ਰਕਾਸ਼ਿਤ ਇਸ ਰਿਪੋਰਟ ਚ ਜ਼ੀ ਨਿਊਜ਼ ਅਤੇ ਡਿਜ਼ਾਈਨ ਬਾਕਸਡ ਦੇ ਇਸ ਓਪੀਨੀਅਨ ਪੋਲ ਅਨੁਸਾਰ ਪੰਜਾਬ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ 32-35 ਸੀਟਾਂ,ਆਮ ਆਦਮੀ ਪਾਰਟੀ ਨੂੰ 36-39 ਸੀਟਾਂ,ਕਾਂਗਰਸ ਨੂੰ 35-38 ਅਤੇ ਬੀਜੇਪੀ ਨੂੰ 04-07 ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਗਿਆ ਹੈ। ਪੂਰੀ ਖਬਰ ਇੱਥੇ ਪੜ੍ਹੋ।

ਹੋਰ ਸਰਚ ਕਰਨ ਤੇ ਸਾਨੂੰ 5 ਫਰਵਰੀ ਨੂੰ ਇੰਡੀਆ ਡਾਟ ਕਾਮ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ, ਜੋ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਫਾਈਨਲ ਓਪੀਨੀਅਨ ਪੋਲ ਦੇ ਅੰਕੜੇ ਤੇ ਅਧਾਰਿਤ ਹੈ। ਜੀ-ਨਿਊਜ਼ ਅਤੇ ਡਿਜ਼ਾਈਨ ਬਾਕਸਡ ਦੇ ਇਸ ਫਾਈਨਲ ਓਪੀਨੀਅਨ ਪੋਲ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ 25-28 ਸੀਟਾਂ, ਆਮ ਆਦਮੀ ਪਾਰਟੀ ਨੂੰ 39-42 ਸੀਟਾਂ, ਕਾਂਗਰਸ ਨੂੰ 38-41 ਸੀਟਾਂ ਅਤੇ ਬੀਜੇਪੀ ਨੂੰ 3-6 ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਗਿਆ ਹੈ।

ਹੇਂਠਾ ਦਿਖਾਏ ਗਏ ਕੋਲਾਜ ਵਿੱਚ 20 ਜਨਵਰੀ ਅਤੇ 5 ਫਰਵਰੀ ਦੇ ਓਪੀਨੀਅਨ ਪੋਲ ਦੇ ਮੁਕਾਬਲੇ ਵਾਇਰਲ ਗ੍ਰਾਫਿਕਸ ਵਿੱਚ ਕਿੱਤੇ ਗਏ ਦਾਅਵੇ ਨੂੰ ਦੇਖਿਆ ਜਾ ਸਕਦਾ ਹੈ।

ਵੱਧ ਜਾਣਕਾਰੀ ਲਈ ਅਸੀਂ ਡਿਜ਼ਾਇਨਬਾਕਸਡ ਨਾਲ ਸੰਪਰਕ ਕੀਤਾ ਅਤੇ ਸਾਡੀ ਗੱਲ ਡਿਜ਼ਾਇਨਬਾਕਸਡ ਚ Aarushi Kumar ਨਾਲ ਹੋਈ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦੇ ਲਿੰਕ ਨੂੰ ਵਹਟਸਐੱਪ ਤੇ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫਰਜੀ ਹੈ। ਨਾਲ ਹੀ ਉਨ੍ਹਾਂ ਨੇ ਸਾਨੂੰ ਮੇਲ ਤੇ ਵੀ ਇਸ ਬਾਰੇ ਦੱਸਿਆ ਕਿ ਇਹ ਫੋਟੋ ਅਸਲੀ ਨਹੀਂ ਬਲਕਿ ਨਕਲੀ ਹੈ ਕਿਉਂਕਿ ZEE ਡਿਜ਼ਾਇਨਬਾਕਸਡ ਐਗਜ਼ਿਟ ਪੋਲ ਸਰਵੇ ਅੱਜ 7 ਮਾਰਚ, 2022 ਨੂੰ ਪਹਿਲੀ ਵਾਰ ਪ੍ਰਸਾਰਿਤ ਹੋਵੇਗਾ।

ਇਸ ਨਾਲ ਮਿਲਦੇ – ਜੁਲਦੇ ਦਾਅਵੇ ਨਾਲ ਪਹਿਲਾ ਵੀ ਅਜਿਹੀ ਇੱਕ ਪੋਸਟ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਸੀ , ਜਿਸਦਾ ਫ਼ੈਕਟ ਚੈੱਕ ਵਿਸ਼ਵਾਸ ਨਿਊਜ਼ ਨੇ ਕੀਤਾ ਸੀ। ਤੁਸੀਂ ਸਾਡੀ ਪਹਿਲਾਂ ਦੀ ਪੜਤਾਲ ਨੂੰ ਇੱਥੇ ਪੜ੍ਹ ਸਕਦੇ ਹੋ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ਤੇ 4 ਹਜ਼ਾਰ ਮਿੱਤਰ ਹਨ ਅਤੇ ਯੂਜ਼ਰ ਲੁਧਿਆਣਾ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ 70 ਸੀਟਾਂ ਮਿਲਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਓਪੀਨੀਅਨ ਪੋਲ ਗ੍ਰਾਫਿਕਸ ਫਰਜ਼ੀ ਅਤੇ ਐਡੀਟੇਡ ਹਨ। ਜ਼ੀ-ਨਿਊਜ਼ ਅਤੇ ਡਿਜ਼ਾਈਨ ਬਾਕਸਡ ਦੇ ਦੋਵੇਂ ਓਪੀਨੀਅਨ ਪੋਲ (20 ਜਨਵਰੀ ਅਤੇ 5 ਫਰਵਰੀ 2022) ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕ੍ਰਮਵਾਰ 32-35 ਅਤੇ 25-28 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

  • Claim Review : ਪੰਜਾਬ ਚ ਹਰ ਪਾਸਿਓ ਆ ਰਹੇ ਸਰਵੇਖਣਾ਼ਂ ਨੇ ਮੋਹਰ ਲਗਾ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਹਰ ਹਲਕਾ ਜਿੱਤ ਕੇ ਸਰਕਾਰ ਬਣਾਵੇਗਾ।
  • Claimed By : FB User- Ludhiana North
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later