ਉਦੇਸ਼ ਅਤੇ ਸਕੋਪ
www.vishvasnews.com (ਅਸੀਂ, ਸਾਡੇ, ਵਿਸ਼ਵਾਸ ਨਿਊਜ਼) ਆਪਣੇ ਯੂਜ਼ਰਸ ਦੁਆਰਾ ਦਿੱਤੇ ਗਏ ਭਰੋਸੇ ਦਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਇਸ ਲਈ (‘ਤੁਸੀਂ’ ‘ਤੁਹਾਡਾ’ ‘ਉਪਯੋਗਕਰਤਾ ‘ ‘ਗਾਹਕ’) ਅਸੀਂ ਸਾਡੇ ਉਪਭੋਗਤਾਵਾਂ ਦੁਆਰਾ ਸਾਂਝੇ ਕੀਤੇ ਡਾਟਾ ਦੀ ਸੁਰੱਖਿਆ ਲਈ ਉੱਚ ਪੱਧਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ। ਇਹ ਪ੍ਰਾਈਵੇਸੀ ਪਾਲਿਸੀ MMI ਔਨਲਾਈਨ ਲਿਮਿਟੇਡ (ਵਿਸ਼ਵਾਸ ਨਿਊਜ਼ ਅਤੇ ਇਸਦੀਆਂ ਸਹਾਇਕ ਕੰਪਨੀਆਂ ਅਤੇ ਸਹਿਯੋਗੀਆਂ) ਦੁਆਰਾ ਇਕੱਤਰ ਕੀਤੀ ਜਾਣਕਾਰੀ ਦੀ ਵਰਤੋਂ ਬਾਰੇ ਦੱਸਦੀ ਹੈ ਜੋ ਵੱਖ-ਵੱਖ ਮੋਬਾਈਲ ਐਪਲੀਕੇਸ਼ਨਾਂ ਅਤੇ ਹੋਰ ਸੇਵਾਵਾਂ ਦੁਆਰਾ ਸੇਵਾ ਪ੍ਰਦਾਨ ਕਰਦੀ ਹੈ। ਇਹ ਸਿਰਫ਼ ਮੋਬਾਈਲ ਜਾਂ ਇੰਟਰਨੈੱਟ ਨਾਲ ਜੁੜੇ ਯੰਤਰਾਂ ਜਾਂ ਹੋਰ ਸੇਵਾਵਾਂ ਤੱਕ ਹੀ ਸੀਮਿਤ ਨਹੀਂ ਹੈ। ਅਸੀਂ ਉਸ ਥਾਂ ਦੀਆਂ ਨੀਤੀਆਂ ਦੇ ਅਨੁਸਾਰ ਪ੍ਰਾਈਵੇਸੀ ਪਾਲਿਸੀ ਦੀ ਪਾਲਣਾ ਕਰਦੇ ਹਾਂ ਜਿੱਥੇ ਅਸੀਂ ਕੰਮ ਕਰਦੇ ਹਾਂ। ਕੁਝ ਮਾਮਲਿਆਂ ਵਿੱਚ, ਅਸੀਂ ਕੁਝ ਸੇਵਾਵਾਂ ਜਾਂ ਖੇਤਰਾਂ ਲਈ ਵਾਧੂ ਡੇਟਾ ਪ੍ਰਾਈਵੇਸੀ ਨੋਟਿਸ ਪ੍ਰਦਾਨ ਕਰ ਸਕਦੇ ਹਾਂ। ਇਹਨਾਂ ਨੀਤੀਆਂ ਨੂੰ ਪ੍ਰਾਈਵੇਸੀ ਪਾਲਿਸੀ ਦੇ ਨਾਲ ਜੋੜ ਕੇ ਪੜ੍ਹਿਆ ਜਾ ਸਕਦਾ ਹੈ।
www.vishvasnews.com ਕੰਪਨੀਜ ਐਕਟ 1956 ਦੇ ਤਹਿਤ ਰਜਿਸਟਰਡ MMI ਔਨਲਾਈਨ ਲਿਮਿਟੇਡ ਦੀ ਸੰਪਤੀ ਹੈ। ਇਸਦਾ ਕਾਰਪੋਰੇਟ ਦਫਤਰ 20ਵੀਂ ਮੰਜਿਲ ਵਰਲਡ ਟਰੇਡ ਟਾਵਰ , ਸੈਕਟਰ 16 , ਨੋਇਡਾ , ਉੱਤਰ ਪ੍ਰਦੇਸ਼ ਵਿੱਚ ਹੈ। ਆਪਣੇ ਯੂਜ਼ਰਸ ਨੂੰ ਸਭ ਤੋਂ ਚੰਗੇ ਅਤੇ ਵਿਆਪਕ ਇੰਟਰਨੈਟ ਅਨੁਭਵ ਪ੍ਰਦਾਨ ਕਰਨ ਲਈ ਵਿਸ਼ਵਾਸ ਨਿਊਜ਼ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਵਿਸ਼ਵਾਸ ਨਿਊਜ਼ ਬਾਰੇ ਵਧੇਰੇ ਅਤੇ ਵੱਧ ਜਾਣਕਾਰੀ ਲਈ ਤੁਸੀਂ (ਯੂਜ਼ਰ) About Us ( ਸਾਡੇ ਬਾਰੇ ਵਿੱਚ )ਵਿੱਚ ਪੜ੍ਹ ਸਕਦੇ ਹੋ।ਯੂਜ਼ਰਸ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇਸ ਪ੍ਰਾਈਵੇਸੀ ਪਾਲਿਸੀ ਨੂੰ ਵਿਸ਼ਵਾਸ ਨਿਊਜ਼ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦੀਆਂ ਸ਼ਰਤਾਂ ਅਤੇ ਸੰਯੋਜਨ ਦੇ ਰੂਪ ਵਿੱਚ ਪੜ੍ਹਿਆ ਜਾਣਾ ਚਾਹੀਦਾ ਹੈ।
ਕੀ ਹੈ ਪ੍ਰਾਈਵੇਸੀ ਪਾਲਿਸੀ
ਪ੍ਰਾਈਵੇਸੀ ਪਾਲਿਸੀ ( ਗੋਪਨੀਯਤਾ ਨੀਤੀ ) ਦਾ ਮੁੱਖ ਉਦੇਸ਼ ਸਾਈਟ ‘ਤੇ ਵਿਜਿਟ ਦੌਰਾਨ ਤੁਹਾਡੀ (ਯੂਜ਼ਰ/ਪਾਠਕਾਂ) ਦੀ ਨਿੱਜੀ ਜਾਣਕਾਰੀ ਬਾਰੇ ਸੂਚਿਤ ਕਰਨਾ ਹੈ। ਇਹ ਪਾਲਿਸੀ ਵਿਸ਼ਵਾਸ ਨਿਊਜ਼ ‘ਤੇ ਵਿਜਿਟ ਕਰਨ ਵਾਲੇ ਵਰਤਮਾਨ ਅਤੇ ਸਾਬਕਾ ਵਿਜ਼ਿਟਰਾਂ ‘ਤੇ ਲਾਗੂ ਹੁੰਦਾ ਹੈ, ਜੋ ਵਿਸ਼ਵਾਸ ਨਿਊਜ਼ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਲੌਗਇਨ ਕਰਦੇ ਹਨ ਜਾਂ ਇਸ ਦੀਆਂ ਸੇਵਾਵਾਂ ਦੇ ਸਬੰਧ ਵਿੱਚ ਵਿਸ਼ਵਾਸ ਨਿਊਜ਼ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ, ਪਰ ਇਹ ਵਿਸ਼ਵਾਸ ਨਿਊਜ਼ ਨਾਲ ਜੁੜੇ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਤੱਕ ਸੀਮਿਤ ਨਹੀਂ ਹੈ।
1. ਨਿੱਜੀ ਜਾਣਕਾਰੀ ਦਾ ਸੰਗ੍ਰਹਿ ਅਤੇ ਵਰਤੋਂ
ਨਿੱਜੀ ਜਾਣਕਾਰੀ ( ਪਰਸਨਲ ਇਨਫਰਮੇਸ਼ਨ) ਦਾ ਮਤਲਬ ਹੈ ਕਿਸੇ ਪਛਾਣੇ ਗਏ ਜਾਂ ਪਛਾਣਨ ਯੋਗ ਜੀਵਤ ਵਿਅਕਤੀ (ਡੇਟਾ ਵਿਸ਼ਾ ਇੱਥੇ ਤੁਸੀਂ ਜਾਂ ਤੁਹਾਡੇ/ਯੂਜ਼ਰ /ਉਪਯੋਗਕਰਤਾ ) ਬਾਰੇ ਜਾਣਿਆ ਜਾਂਦਾ ਹੈ। ਖਾਸ ਤੌਰ ‘ਤੇ, ਇੱਕ ਆਮ ਪਛਾਣਕਰਤਾ ਜਿਵੇਂ ਕਿ ਇੱਕ ਨਾਮ, ਇੱਕ ਪਛਾਣ ਨੰਬਰ, ਸਥਾਨ ਡੇਟਾ, ਇੱਕ ਔਨਲਾਈਨ ਪਛਾਣਕਰਤਾ, ਅਤੇ ਇੱਕ ਜਾਂ ਇੱਕ ਤੋਂ ਵੱਧ ਕਾਰਕ ਜੋ ਕਿਸੇ ਵਿਅਕਤੀ ਦੀ ਸਰੀਰਕ, ਅਨੁਵਾਂਸ਼ਿਕ , ਮਾਨਸਿਕ, ਆਰਥਿਕ, ਸੱਭਿਆਚਾਰਕ ਜਾਂ ਸਮਾਜਿਕ ਪਛਾਣ ਲਈ ਜ਼ਰੂਰੀ ਹਨ।
ਕੰਪਨੀ ਸੇਵਾਵਾਂ ਦੇ ਉਪਭੋਗਤਾਵਾਂ ਦੀ ਗੋਪਨੀਯਤਾ ਦਾ ਆਦਰ ਕਰਦੀ ਹੈ ਅਤੇ ਇਕੱਤਰ ਕੀਤੀ ਗਈ ਉਪਭੋਗਤਾ ਜਾਣਕਾਰੀ ਦੀ ਵਾਜਬ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
2. ਉਹ ਜਾਣਕਾਰੀ ਜੋ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ
ਜਦੋਂ ਤੁਸੀਂ ਸਾਡੀ ਵੈੱਬਸਾਈਟ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਨਾਲ ਸੰਬੰਧਿਤ ਕੁਝ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।
ਅਸੀਂ ਆਪਣੇ ਯੂਜ਼ਰਸ ਨਾਲ ਸਾਡੀ ਸੇਵਾਵਾਂ ਦੀ ਵਰਤੋਂ ਜਾਰੀ ਰੱਖਣ ਲਈ ਨਿੱਜੀ ਜਾਣਕਾਰੀ ਮੰਗਦੇ ਹਾਂ। ਯੂਜ਼ਰਸ ਨਾਲ ਜੋ ਜਾਣਕਾਰੀ ਅਸੀਂ ਇਕੱਠੀ ਕੀਤੀ ਹੈ, ਪਾਰ ਇਹ ਇੱਥੇ ਤੱਕ ਸੀਮਿਤ ਨਹੀਂ ਹੈ।
ਨਾਮ
ਲੋਕੇਸ਼ਨ
ਈ ਮੇਲ ਆਈ.ਡੀ
ਯੂਜ਼ਰ ਕਮੈਂਟਸ /ਸਵਾਲ /ਨਿਊਜ਼ ਅਤੇ ਆਰਟੀਕਲ ਨਾਲ ਸੰਬੰਧਿਤ ਜਵਾਬ
ਕੋਨਟੈਕਟ ਨੰਬਰ (ਸੰਪਰਕ ਨੰਬਰ)
ਲਿੰਗ
ਫੋਟੋ
ਅਸੀਂ ਗਾਹਕੀ ਸੇਵਾਵਾਂ ਲਈ ਭੁਗਤਾਨ ਡੇਟਾ ਵੀ ਇਕੱਤਰ ਕਰ ਸਕਦੇ ਹਾਂ। ਹਾਲਾਂਕਿ, ਅਸੀਂ ਕਾਰਡ ਨਾਲ ਸੰਬੰਧਿਤ ਕਿਸੇ ਤਰ੍ਹਾਂ ਦਾ ਡੇਟਾ ਸੰਗ੍ਰਹਿਤ ਨਹੀਂ ਕਰਦੇ ਹਾਂ।
ਜਾਣਕਾਰੀ ਜੋ ਤੁਸੀਂ ਸਾਨੂੰ ਸਵੈ-ਇੱਛਾ ਨਾਲ ਪ੍ਰਦਾਨ ਕਰਦੇ ਹੋ
ਜਦੋਂ ਯੂਜ਼ਰਸ ਤੋਂ ਵਧੇਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜਦੋਂ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾਰੀ ਸਰਵੇਖਣਾਂ ‘ਤੇ ਫੀਡਬੈਕ ਦਿੰਦੇ ਹੋ, ਕੰਟੇਂਟ ਨੂੰ ਮੋਡੀਫਾਈ ਕਰਨ ਜਾਂ ਈਮੇਲ ਪ੍ਰਾਥਮਿਕਤਾਵਾਂ ਨੂੰ ਸੰਸ਼ੋਧਿਤ ਕਰਦੇ ਹੋ, ਕਮੈਂਟ ਕਰਦੇ ਹੋ ਜਾਂ ਈਮੇਲ ਰਾਹੀਂ ਸਵਾਲ ਪੁੱਛਦੇ ਹੋ। ਇਸ ਜਾਣਕਾਰੀ ਵਿੱਚ ਨਿੱਜੀ ਜਾਣਕਾਰੀ ਹੋ ਸਕਦੀ ਹੈ, ਪਰ ਇਹ ਯੂਜ਼ਰ ਦੇ ਨਾਮ, ਈਮੇਲ ਆਈਡੀ, ਮੋਬਾਈਲ ਨੰਬਰ, ਕਮੈਂਟ , ਮੈਸੇਜ ਆਦਿ ਤੱਕ ਸੀਮਿਤ ਨਹੀਂ ਹਨ।
ਯੂਜ਼ਰ ਜਦੋਂ ਸਾਈਟ ‘ਤੇ ਵਿਜਿਟ ਕਰਦੇ ਹਨ ਤਾਂ ਅਸੀਂ ਯੂਜ਼ਰਸ ਨੂੰ ਪ੍ਰਦਾਨ ਕੀਤੀਆਂ ਜਾਣ ਵਾਲਿਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੂਕੀਜ਼ (ਇੱਕ ਛੋਟਾ – ਫਾਈਲ) ਦੀ ਵਰਤੋਂ ਕਰ ਸਕਦੇ ਹਾਂ। ਉਦਾਹਰਨ ਲਈ, ਯੂਜ਼ਰਸ ਵਲੋਂ ਵੈਬਸਾਈਟ ਜਾਂ ਐਪਲੀਕੇਸ਼ਨ ‘ਤੇ ਕੀਤੀ ਜਾ ਰਹੀ ਗਤੀਵਿਧੀ, ਕਿਸੇ ਕੰਟੇਂਟ ਨੂੰ ਯੂਜ਼ਰ ਪਸੰਦ ਕਰ ਰਿਹਾ ਹੈ, ਉਹ ਕਿੰਨਾ ਸਮਾਂ ਦੇ ਰਿਹਾ ਹੈ, ਨਾਲ ਸੰਬੰਧਿਤ ਜਾਣਕਾਰੀ ) ਦਾ ਇਸਤੇਮਾਲ ਕਰ ਸਕਦੇ ਹਨ, ਇਸ ਤੋਂ ਯੂਜ਼ਰਸ ਨਾਲ ਸੰਬੰਧਿਤ ਕੁਝ ਜਾਣਕਾਰੀ ਆਪਣੇ ਆਪ ਇਕੱਠੀ/ਟਰੈਕ ਹੋ ਜਾਂਦੀ ਹੈ। ਹੋ ਸਕਦਾ ਹੈ ਕਿ ਕੁਝ ਕੁਕੀਜ਼ ਅਤੇ ਹੋਰ ਤਕਨੀਕਾਂ ਯੂਜ਼ਰਸ ਦੁਆਰਾ ਫੀਡ ਕੀਤੇ ਗਏ ਨਿੱਜੀ ਜਾਣਕਾਰੀ ਨੂੰ ਰਿਕੋਲ ਕਰ ਸਕਦੀ ਹੈ ਜਾਂ ਇਸੇ ਤਰ੍ਹਾਂ ਦੇ ਇਲੈਕਟ੍ਰੋਨਿਕਸ ਡਿਵਾਈਸਾਂ ਦੀ ਵਰਤੋਂ ਕਰਕੇ ਵਿਜਿਟਰ ਦੇ ਯੂਜ਼ਰ ਆਈਡੈਂਟਿਫਿਕੇਸ਼ਨ (ਯੂਜ਼ਰ ਆਈਡੀ) ਨੰਬਰ ਦਾ ਸੰਗ੍ਰਹਣ ਕਰਦੇ ਹਨ , ਜਿਸ ਨਾਲ ਕਿ ਹਰੇਕ ਵਿਜਿਟਰ ਦੀ ਵਿਅਕਤੀਗਤ ਰੁਚੀਆਂ ਨੂੰ ਪਹਿਚਾਣਨ ਵਿੱਚ ਮਦਦ ਮਿਲਦੀ ਹੈ। ਸਾਡੇ ਵਿਗਿਆਪਨਦਾਤਾ ਵੀ ਯੂਜ਼ਰਸ ਦੇ ਬ੍ਰਾਉਜ਼ਰ ਵਿੱਚ ਆਪਣਾ ਕੂਕੀਜ਼ ਰੱਖ ਸਕਦੇ ਹਨ, ਜਦੋਂ ਤੁਸੀਂ ਉਹਨਾਂ ਦੁਆਰਾ ਜਾਰੀ ਕੀਤੇ ਵਿਗਿਆਪਨ ‘ਤੇ ਕਲਿੱਕ ਕਰਦੇ ਹੋ। ਇਹ ਅਜਿਹੀ ਪ੍ਰਕਿਰਿਆ ਹੈ, ਜਿਸਨੂੰ ਅਸੀਂ ਨਿਯੰਤਰਿਤ ਨਹੀਂ ਕਰਦੇ ਹਾਂ।
ਜਦੋਂ ਵੀ ਯੂਜ਼ਰ ਕੰਪਿਊਟਰ/ਲੈਪਟਾਪ/ਨੋਟਬੁੱਕ/ਮੋਬਾਈਲ/ਟੈਬਲੇਟ/ਪੈਡ ਜਾਂ ਇੰਟਰਨੈਟ ਨਾਲ ਕਨੈਕਟ ਕਰਨ ਵਿੱਚ ਸਮਰੱਥ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ ਰਾਹੀਂ ਸਾਡੀ ਸਾਈਟ ਜਾਂ ਸੇਵਾਵਾਂ ਨੂੰ ਉਪਯੋਗ ਕਰਦੇ ਹਨ ਤਾਂ ਅਸੀਂ ਉਹਨਾਂ ਤੋਂ ਕੁਝ ਖਾਸ ਸੂਚਨਾਵਾਂ ਨੂੰ ਪ੍ਰਾਪਤ ਕਰਦੇ ਹਾਂ।
ਲੌਗ ਫਾਈਲ ਜਾਣਕਾਰੀ
ਜਦੋਂ ਤੁਸੀਂ (ਯੂਜ਼ਰ ) ਸਾਡੀ ਵੈਬਸਾਈਟ, ਐਪਲੀਕੇਸ਼ਨ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨੂੰ ਐਕਸੇਸ ਕਰਦੇ ਹਨ, ਤਾਂ ਅਜਿਹੀ ਸਥਿਤੀ ਵਿੱਚ ਔਟੋਮੈਟਿਕਲੀ ਯੂਜ਼ਰ ਦੇ ਕੰਪਿਊਟਰ ਨਾਲ ਸੰਬੰਧਿਤ ਕੁਝ ਜਾਣਕਾਰੀ, ਜਿਵੇਂ ਕਿ ਇੰਟਰਨੈਟ ਕਨੈਕਸ਼ਨ, ਮੋਬਾਈਲ ਨੰਬਰ ਇਕੱਠੀ ਕਰਦੇ ਹਾਂ। ਇਹ ਯੂਜ਼ਰਸ ਦੇ ਆਈਪੀ ਐਡ੍ਰੇਸ , ਬ੍ਰਾਊਜ਼ਰ ਸੌਫਟਵੇਅਰ, ਓਪਰੇਟਿੰਗ ਸਿਸਟਮ ਦੀ ਕਿਸਮ, ਕਲਿੱਕਸਟ੍ਰੀਮ ਪੈਟਰਨ, ਮਿਤੀ ਅਤੇ ਸਮੇਂ ਨਾਲ ਸੰਬੰਧਿਤ ਹੈ, ਪਰ ਇਹ ਜਾਣਕਾਰੀ ਇੱਥੇ ਤੱਕ ਸੀਮਿਤ ਨਹੀਂ ਹੈ।
ਕਲੀਅਰ ਜੀਆਈਐਫ/ਵੈੱਬ ਬਿਕੰਸ
ਜਦੋਂ ਤੁਸੀਂ ਸਾਡੀ ਵੈੱਬਸਾਈਟ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਯੂਜ਼ਰ ਦੀ ਨਿਜੀ ਪਹਿਚਾਣ ਕੀਤੇ ਬਿਨਾ ਉਸਦੇ ਔਨਲਾਈਨ ਪੈਟਰਨ ਦੀ ਜਾਂਚ ਕਰਨ ਲਈ ਅਸੀਂ ਕਲੀਅਰ ਜੀਆਈਐਫ ਦੀ ਵਰਤੋਂ ਕਰਦੇ ਹਾਂ। ਅਸੀਂ ਕਲੀਅਰ ਜੀਆਈਐਫ ਦਾ ਉਦੋਂ ਹੀ ਇਸਤੇਮਾਲ ਕਰਦੇ ਹਾਂ , ਜਦੋਂ ਯੂਜ਼ਰ ਈਮੇਲ ਦੀ ਵਰਤੋਂ ਕਰਦੇ ਹਨ। ਅਸੀਂ ਗੂਗਲ ਐਨਾਲਿਟੀਕਸ ਅਤੇ ਗੂਗਲ ਸਰਚ ਕੰਸੋਲ ਦੀ ਵਰਤੋਂ ਕਰਕੇ ਵੀ ਆਪਣੇ ਉਪਭੋਗਤਾਵਾਂ ਬਾਰੇ ਵੀ ਜਾਣਕਾਰੀ ਇਕੱਠੀ ਕਰਦੇ ਹਾਂ। ਯੂਜ਼ਰ ਨੇ ਕਿਸ ਕੰਟੇਂਟ ‘ਤੇ ਕਿੰਨਾਂ ਸਮੇਂ ਬਿਤਾਇਆ ਹੈ ਅਤੇ ਸਾਈਟ ‘ਤੇ ਕਿੱਥੇ – ਕਿੱਥੇ ਗਿਆ , ਇਸਦੇ ਰਾਹੀਂ ਇਹ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।
ਵਿਸ਼ਵਾਸ ਨਿਊਜ਼ ‘ਤੇ ਤੁਹਾਡੇ ਲੌਂਗ ਡੇਟਾ ਅਤੇ ਉਪਯੋਗ ਦੇ ਦੁਆਰਾ ਅਸੀਂ ਤੁਹਾਡੇ ਬਾਰੇ ਜਾਣਕਾਰੀ ਇਕੱਠੀ ਕਰ ਸਕਦੇ ਹਾਂ। ਅਸੀਂ ਇੰਟਰਨਲ ਸਰਚ ਦੁਆਰਾ ਆਪਣੇ ਯੂਜ਼ਰਸ ਦੇ ਜਨਸੰਖਿਆ, ਉਹਨਾਂ ਦੁਆਰਾ ਵਰਤੇ ਜਾਣ ਵਾਲੇ ਉਪਕਰਣਾਂ, ਦਿਲਚਸਪੀਆਂ ਅਤੇ ਵਿਵਹਾਰਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ। ਇਸ ਨਾਲ ਅਸੀਂ ਉਨ੍ਹਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਦੇ ਯੋਗ ਹੁੰਦੇ ਹਨ। ਇਸ ਤੋਂ ਇਲਾਵਾ, ਅਸੀਂ ਯੂਜ਼ਰ ਦੇ ਵਿਵਹਾਰ ਬਾਰੇ ਅਤੇ ਆਪਣੇ ਅੰਦਰੂਨੀ ਵਿਸ਼ਲੇਸ਼ਣ ਅਤੇ ਅਨੁਸੰਧਾਨ ਲਈ ਵੀ ਜਾਣਕਾਰੀ ਇਕੱਠੀ ਕਰਦੇ ਹਾਂ। ਜੇਕਰ ਤੁਸੀਂ ਸੋਸ਼ਲ ਮੀਡੀਆ ਅਕਾਊਂਟਸ , ਮੈਸੇਜ ਬੋਰਡਸ, ਚੈਟ ਰੂਮਸ ਜਾਂ ਹੋਰ ਸੰਦੇਸ਼ ਖੇਤਰਾਂ ‘ਤੇ ਸੰਦੇਸ਼ ਦਿੰਦੇ ਹੋ, ਤਾਂ ਅਸੀਂ ਤੁਹਾਨੂੰ ਤਾਂ ਅਸੀਂ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਉੱਥੇ ਤੋਂ ਵੀ ਇਕੱਠੀ ਕਰਦੇ ਹਾਂ।
ਅਸੀਂ ਇਸ ਜਾਣਕਾਰੀ ਨੂੰ ਕਾਨੂੰਨ ਦੀਆਂ ਸੀਮਾਵਾਂ ਦੇ ਅੰਦਰ ਰਹਿਕੇ ਵਿਵਾਦਾਂ ਦੇ ਹੱਲ ਲਈ ਆਪਣੇ ਯੂਜ਼ਰਸ ਦੀ ਮਦਦ ਕਰਨ ਲਈ ਉਪਯੋਗ ਕਰਦੇ ਹਾਂ। ਜੇਕਰ ਤੁਸੀਂ ਸਾਨੂੰ ਨਿੱਜੀ ਪੱਤਰ-ਵਿਹਾਰ , ਜਿਵੇਂ – ਈਮੇਲ ਜਾਂ ਚਿੱਠੀ ਰਾਹੀਂ ਲਿਖਦੇ ਹੋ ਜਾਂ ਥਰਡ ਪਾਰਟੀ ਤੇ ਤੁਹਾਡੀ ਗਤੀਵਿਧੀ ਬਾਰੇ ਲਿਖਦੇ ਹੋ ਤਾਂ ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਵੀ ਇਕੱਠੀ ਕਰ ਸਕਦੇ ਹਨ।
ਹੋਰ ਸਰੋਤਾਂ ਤੋਂ ਪ੍ਰਾਪਤ ਸੂਚਨਾ
ਅਸੀਂ ਤੁਹਾਡੇ (ਯੂਜ਼ਰਸ /ਉਪਯੋਗਕਰਤਾ ) ਬਾਰੇ ਔਨਲਾਈਨ ਹੋਰ ਸਰੋਤਾਂ ਤੋਂ ਵੀ ਜਾਣਕਾਰੀ ਇਕੱਠੀ ਕਰ ਸਕਦੇ ਹਾਂ। ਅਸੀਂ ਇਸਨੂੰ ਆਪਣੇ ਅਕਾਊਂਟ ਇੰਫਰਮੇਸ਼ਨ ਵਿੱਚ ਜੋੜ ਸਕਦੇ ਹਾਂ ਅਤੇ ਸਾਡੀ ਨੀਤੀ ਦੇ ਅਨੁਸਾਰ, ਇਸ ਤੇ ਉਚਿਤ ਕਾਰਵਾਈ ਕਰ ਸਕਦੇ ਹਾਂ। ਜੇਕਰ ਤੁਸੀਂ ਪਲੇਟਫਾਰਮ ਪ੍ਰਦਾਤਾ ਜਾਂ ਹੋਰ ਪਾਰਟਨਰਸ, ਜਿਸਨੂੰ ਅਸੀਂ ਸੇਵਾ ਪ੍ਰਦਾਨ ਕਰਦੇ ਹਾਂ, ਆਪਣੇ ਅਕਾਊਂਟ ਦੇ ਬਾਰੇ ਜਾਣਕਾਰੀ ਦਿੰਦੇ ਹੋ, ਪਰ ਇਹ ਤੁਹਾਡੇ ਨਾਮ ਅਤੇ ਈਮੇਲ ਆਈਡੀ ਤੱਕ ਸੀਮਿਤ ਨਹੀਂ ਹੈ, ਸਾਡੇ ਕੋਲ ਆ ਸਕਦਾ ਹੈ।
ਜੇਕਰ, ਤੁਸੀਂ ਥਰਡ ਪਾਰਟੀ ਸੇਵਾਵਾਂ, ਜਿਵੇਂ ਕਿ ਫੇਸਬੁੱਕ, ਗੂਗਲ ਆਦਿ ਰਾਹੀਂ ਵਿਸ਼ਵਾਸ ਨਿਊਜ਼ ‘ਤੇ ਆਉਂਦੇ ਹੋ, ਤਾਂ ਉਹ ਤੁਹਾਡੇ ਰਜਿਸਟਰਡ ਈਮੇਲ ਆਈਡੀ ਅਤੇ ਪਬਲਿਕ ਪ੍ਰੋਫਾਈਲ ਇਨਫਾਰਮੇਸ਼ਨ ਨੂੰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ।
ਜੇਕਰ ਤੁਸੀਂ ਵੈੱਬਸਾਈਟ ‘ਤੇ ਨਿੱਜੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋ, ਤਾਂ ਅਜਿਹੀ ਸਥਿਤੀ ਵਿੱਚ ਅਸੀਂ ਤੁਹਾਡੇ ਵੈੱਬਸਾਈਟ ‘ਤੇ ਕੁਝ ਸੇਵਾਵਾਂ ਪ੍ਰਦਾਨ ਕਰਨ ਯੋਗ ਨਹੀਂ ਹੋ ਸਕਦੇ ਹਨ। ਤੁਹਾਡਾ ਅਕਾਊਂਟ ਖੋਲਦੇ ਸਮੇਂ ਅਸੀਂ ਤੁਹਾਨੂੰ ਇਸ ਬਾਰੇ ਸੂਚਿਤ ਕਰਨ ਲਈ ਉਚਿਤ ਯਤਨ ਕਰਾਂਗੇ।
ਕਿਸੇ ਵੀ ਸਥਿਤੀ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਦੀ ਅਣਹੋਂਦ ਵਿੱਚ ਵੈੱਬਸਾਈਟ ‘ਤੇ ਕੁਝ ਸੇਵਾਵਾਂ ਨੂੰ ਜਾਰੀ ਨਾ ਰੱਖਣ ਜਾਂ ਇਨਕਾਰ ਕਰਨ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋਵੋਗੇ।
2. ਨਿੱਜੀ ਜਾਣਕਾਰੀ ਦੀ ਪ੍ਰਕਿਰਿਆ
ਕਾਨੂੰਨ ਦੀਆਂ ਸੀਮਾਵਾਂ ਦੇ ਅੰਦਰ ਰਹਿ ਕੇ ਹੀ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰਾਂਗੇ। ਕਾਨੂੰਨੀ ਆਧਾਰ ‘ਤੇ ਅਸੀਂ ਨਿੱਜੀ ਜਾਣਕਾਰੀਆਂ ਨੂੰ ਸੰਸ਼ੋਧਿਤ ਕਰਾਂਗੇ, ਇਸ ਦੌਰਾਨ ਤੁਹਾਡੇ (ਯੂਜ਼ਰਸ ਨਾਲ ) ਸਪੱਸ਼ਟ ਸਹਿਮਤੀ ਪ੍ਰਾਪਤ ਕਰਾਂਗੇ। ਇਹ ਸਭ ਸਾਡੀਆਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਜ਼ਰੂਰੀ ਹੈ। ਉਦਾਹਰਨ ਲਈ, ਸਾਡੀ ਸਹਿਯੋਗੀ ਅਤੇ ਸਮੂਹ ਕੰਪਨੀਆਂ ਦੁਆਰਾ ਯੂਜ਼ਰਸ ਦੀ ਇੰਫਰਮੇਸ਼ਨ ਨੂੰ ਸੰਸ਼ੋਧਿਤ ਕਰਨਾ।
ਜੇਕਰ ਤੁਸੀਂ ਵਿਸ਼ੇਸ਼ ਨਿਊਜ਼ਲੈਟਰ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ, ਤਾਂ ਨਿਊਜ਼ਲੈਟਰ ਦੇ ਹੇਠਾਂ ਅਨਸਬਸਕ੍ਰਾਈਬ (ਸਦਸਯਤਾ ਸਮਾਪਤ ਕਰੋ) ਨਿਰਦੇਸ਼ ਦੀ ਪਾਲਣਾ ਕਰ ਸਕਦੇ ਹੋ।
ਅਸੀਂ ਕੂਕੀਜ਼ ਅਤੇ ਹੋਰ ਟੈਕਨੋਲੋਜੀ ਜਿਵੇਂ, ਪਿਕਸਲ ਟੈਗਸ, Google Ads , ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਯੂਜ਼ਰ ਲਈ ਆਪਣੀ ਸੇਵਾਵਾਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਕਰਦੇ ਹਾਂ।
ਤੁਹਾਡੀਆਂ ਰੁਚੀਆਂ ਦੇ ਮੁਤਾਬਕ ਵਿਗਿਆਪਨ ਦਿਖਾਉਂਦੇ ਸਮੇਂ ਅਸੀਂ ਕੂਕੀਜ਼ ਜਾਂ ਹੋਰ ਟੈਕਨੋਲੋਜੀ ਨੂੰ ਸੰਵੇਦਨਸ਼ੀਲ ਸ਼੍ਰੇਣੀਆਂ ਨਾਲ ਨਹੀਂ ਜੋੜਾਂਗੇ। ਜਿਵੇਂ – ਨਸਲ ,ਧਰਮ, ਸੈਕਸੁਅਲ ਓਰਿਏਂਟੇਸ਼ਨ (ਯੋਨ ਅਭਿਵਿਨਯਾਸ ) ਜਾਂ ਸਿਹਤ ‘ਤੇ ਆਧਾਰਿਤ ਨੋਟਿਫਿਕੇਸ਼ਨ ਨੂੰ ਯੂਜ਼ਰ ਜਾਂ ਯੂਜ਼ਰ ਦੁਆਰਾ ਵਰਤੇ ਜਾ ਰਹੇ ਹੈਂਡ ਹੈਲਡ ਡਿਵਾਈਸ ਨੂੰ (ਨੋਟਿਫਿਕੇਸ਼ਨ ਨੂੰ ਬੰਦ ਕਰਨ ਲਈ ਤੁਸੀਂ ਸਾਡੇ ਅਕਾਊਂਟ ਸੈਟਿੰਗਾਂ ‘ਤੇ ਵਿਜਿਟ ਕਰ ਸਕਦੇ ਹੋ।)
ਸਾਡੀਆਂ ਸੇਵਾਵਾਂ ਬਾਰੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਉਦਾਹਰਨ ਲਈ, ਈਮੇਲ ਅਤੇ ਨੋਟਿਫਿਕੇਸ਼ਨ ਰਾਹੀਂ, ਤਾਂ ਜੋ ਅਸੀਂ ਤੁਹਾਨੂੰ ਵਿਸ਼ਵਾਸ ਨਿਊਜ਼ ਨਾਲ ਸੰਬੰਧਿਤ ਕੰਟੇਂਟ ਭੇਜ ਸਕੀਏ।
ਮਾਰਕੀਟ ਰਿਸ਼ਰਚ ਅਤੇ ਸਰਵੇਖਣਾਂ ਰਾਹੀਂ, ਅਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਹੋਰ ਵੀ ਬੇਹਤਰ ਬਣਾ ਸਕਦੇ ਹਨ।
ਧੋਖਾਧੜੀ ਅਤੇ ਹੋਰ ਵਿੱਤੀ ਅਪਰਾਧਾਂ ਨੂੰ ਛੱਡ ਕੇ ਕ੍ਰਾਈਮ ਦੀ ਜਾਂਚ ਕਰਨਾ , ਉਸਨੂੰ ਰੋਕਣਾ, ਕਾਨੂੰਨੀ ਕਾਰਵਾਈ ਕਰਨ (ਜਾਂ ਕਾਨੂੰਨੀ ਕਾਰਵਾਈ ਦੇ ਸੰਬੰਧ ਵਿੱਚ ਕਿਸੇ ਵੀ ਕਿਸਮ ਦੀ ਸਲਾਹ ਦੇਣਾ), ਯੂਜ਼ਰਸ ਦੇ ਅਨੁਸਾਰ ਖੋਜ ਨਤੀਜੇ, ਕਿਸੇ ਵੀ ਸੰਭਾਵੀ ਕਾਨੂੰਨੀ ਕਾਰਵਾਈ ਸੰਬੰਧਿਤ ਕਾਨੂੰਨੀ ਅਧਿਕਾਰਾਂ ਦੀ ਸਥਾਪਨਾ ਦੇ ਸਬੰਧ ਵਿੱਚ ਯੂਜ਼ਰਸ ਪੇਸ਼ੇਵਰ ਜਾਂ ਲੀਗਲ ਐਡਵਾਈਜ਼ ਲੈ ਸਕਦੇ ਹਨ।
ਸਾਡੇ ਆਟੋਮੇਟਿਡ ਸਿਸਟਮ ਤੁਹਾਡੇ ਕੰਟੇਂਟ ਦਾ ਵਿਸ਼ਲੇਸ਼ਣ ਕਰ ਕੇ ਅਨੁਕੂਲ ਸਰਚ ਰਿਜਲਟ , ਜਿਵੇਂ – ਅਨੁਸ਼ੰਸਾਏ , ਖਾਸ ਪ੍ਰਚਾਰ ਅਤੇ ਆਫ਼ਰ ਪ੍ਰਦਾਨ ਕਰਨ ਦੇ ਲਈ ਵਿਗਿਆਪਨਦਾਤਾਵਾਂ ਨੂੰ ਸਾਡੇ ਯੂਜ਼ਰਸ ਨੂੰ ਸਮਝਣ ਅਤੇ ਸਾਡੀ ਵੈੱਬਸਾਈਟ ‘ਤੇ ਵਿਗਿਆਪਨ ਦੇਣ ਲਈ ਮਦਦ ਕਰ ਸਕਦੀ ਹੈ। ਹਾਲਾਂਕਿ , ਆਮਤੌਰ ‘ਤੇ ਇਹ ਵੈੱਬਸਾਈਟ ‘ਤੇ ਇਕੱਤਰ ਆਂਕੜੇ ਦੇ ਰੂਪ ਵਿੱਚ ਹੁੰਦਾ ਹੈ।
ਪ੍ਰਾਈਵੇਸੀ ਪਾਲਿਸੀ ਜਾਂ ਸੇਵਾਵਾਂ ਵਿੱਚ ਪਰਿਵਰਤਨ ਹੋਣ ‘ਤੇ ਅਸੀਂ ਯੂਜ਼ਰਸ ਨੂੰ ਨੋਟਿਫਿਕੇਸ਼ਨ ਭੇਜ ਕੇ ਸੂਚਿਤ ਕਰਦੇ ਹਨ।
ਅਸੀਂ ਆਪਣੀ ਗਾਹਕ ਸਹਾਇਤਾ ਟੀਮ ਅਤੇ ਹੋਰ ਸੇਵਾਵਾਂ ਰਾਹੀਂ ਯੂਜ਼ਰਸ ਨੂੰ ਇੰਟਰਐਕਟਿਵ ਫੀਚਰਸ ਦੇ ਜਰੀਏ ਵੀ ਜੋੜਨ ਦਾ ਕੰਮ ਕਰਦੇ ਹਾਂ, ਜਿਸ ਨਾਲ ਯੂਜ਼ਰਸ ਦੀ ਕੁਵੇਰੀਜ਼ ਜਾਂ ਹੋਰ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਮਦਦ ਮਿਲਦੀ ਹੈ।
3. ਥਰਡ ਪਾਰਟੀ ਸੇਵਾਵਾਂ
ਵਿਸ਼ਵਾਸ ਨਿਊਜ਼ ਥਰਡ ਪਾਰਟੀ ਦੇ ਸੇਵਾ ਪ੍ਰਦਾਤਾਵਾਂ ਨੂੰ ਯੂਜ਼ਰਸ ਦੀ ਨਿੱਜੀ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ, ਜੋ ਉਹ ਵਿਸ਼ਵਾਸ ਨਿਊਜ਼ ਵੈਬਸਾਈਟ ਤੋਂ ਇਕੱਠੀ ਕਰਦੀ ਹੈ, ਤਾਂ ਜੋ ਉਤਪਾਦ ਨੂੰ ਬਿਹਤਰ ਬਣਾਉਣ ਲਈ ਉਤਪਾਦਾਂ, ਜਾਣਕਾਰੀ ਅਤੇ ਸੇਵਾਵਾਂ ਦੇ ਸੰਬੰਧ ਵਿੱਚ ਥਰਡ ਪਾਰਟੀ ਮਦਦ ਕਰ ਸਕੇ।
ਸੇਵਾ ਪ੍ਰਦਾਤਾ ਵੀ ਇੱਕ ਮਹੱਤਵਪੂਰਨ ਸਾਧਨ ਹਨ ਜਿਸ ਦੁਆਰਾ ਵਿਸ਼ਵਾਸ ਨਿਊਜ਼ ਆਪਣੀ ਵੈਬਸਾਈਟ ਅਤੇ ਮੇਲਿੰਗ ਸੂਚੀ ਨੂੰ ਮੇਂਟੇਨ ਰੱਖਦਾ ਹੈ।
ਵਿਸ਼ਵਾਸ ਨਿਊਜ਼ ਥਰਡ ਪਾਰਟੀ ਨੂੰ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਉਚਿਤ ਕਦਮ ਚੁੱਕਣ ਲਈ ਪਾਬੰਦ ਹੈ।
ਬਿਨਾ ਯੂਜ਼ਰ ਦੀ ਸਹਿਮਤੀ ਤੋਂ ਵਿਸ਼ਵਾਸ ਨਿਊਜ਼ ਕਦੇ ਵੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਸੇ ਥਰਡ ਪਾਰਟੀ ਨੂੰ ਟ੍ਰਾਂਸਫਰ ਨਹੀਂ ਕਰਦਾ, ਜਦੋਂ ਤੱਕ ਕਿ ਉਹ ਕਿਸੇ ਕਾਨੂੰਨੀ ਸੇਵਾਵਾਂ ਜਾਂ ਸੰਬੰਧਿਤ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ ਜ਼ਰੂਰੀ ਹੋ।
ਇਸੇ ਤਰ੍ਹਾਂ ਤੋਂ ਬਿਨਾ ਯੂਜ਼ਰ ਦੀ ਸਹਿਮਤੀ ਦੇ ਆਨਲਾਈਨ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਵੇਚਣਾ ਵਿਸ਼ਵਾਸ ਨਿਊਜ਼ ਦੀਆਂ ਨੀਤੀਆਂ ਦੇ ਵਿਰੁੱਧ ਹੈ।
ਜਦੋਂ ਤੁਸੀਂ ਵਿਸ਼ਵਾਸ ਨਿਊਜ਼ ਨਾਲ ਜੁੜਦੇ ਹੋ ਤਾਂ ਤੁਹਾਡੀ ਨਿੱਜੀ ਜਾਣਕਾਰੀ ਯੂਰਪੀਅਨ ਇਕੋਨੋਮਿਕ ਖੇਤਰ ਜਾਂ ਯੂਰਪੀਅਨ ਇਕੋਨੋਮਿਕ ਖੇਤਰ ਤੋਂ ਬਾਹਰ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਇਸਦੇ ਲਈ, ਪਹਿਲਾਂ ਹੀ ਪਾਲਿਸੀ ਵਿੱਚ ਨਿਯਮ ਨਿਰਧਾਰਿਤ ਕੀਤੇ ਗਏ ਹਨ, ਤਾਂ ਜੋ ਸਥਾਨਕ ਸੇਵਾ ਪ੍ਰਦਾਤਾਵਾਂ ਦੀ ਮਦਦ ਮਿਲ ਸਕੇ। ਯੂਰਪੀਅਨ ਇਕੋਨੋਮਿਕ ਐਰਿਆ ਅਤੇ ਉਸਦੇ ਬਾਹਰ ਟ੍ਰਾਂਸਫਰ ਡੇਟਾ ਸੁਰੱਖਿਆ ਮਾਪਦੰਡਾਂ ਦੁਆਰਾ ਪੂਰੀ ਤਰ੍ਹਾਂ ਕਵਰ ਕੀਤਾ ਜਾਂਦਾ ਹੈ।
ਅਸੀਂ ਆਪਣੇ ਵਿਗਿਆਪਨਦਾਤਾਵਾਂ ਨੂੰ ਆਪਣੇ ਯੂਜ਼ਰਸ ਨੂੰ ਸਮਝਣ ਲਈ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਨ। ਇਹ ਆਮ ਤੌਰ ‘ਤੇ ਸਾਡੀ ਵੈੱਬਸਾਈਟ ਦੇ ਵੱਖ-ਵੱਖ ਪੰਨਿਆਂ ‘ਤੇ ਵਿਜਿਟ ਕਰਨ ਵਾਲੇ ਯੂਜ਼ਰਸ ਦੀ ਸੰਖਿਆ ਦੇ ਰੂਪ ਵਿੱਚ ਹੁੰਦਾ ਹੈ।
ਜਦੋਂ ਤੁਸੀਂ ਸਾਡੀ ਸਾਈਟ ‘ਤੇ ਵਿਜਿਟ ਕਰਦੇ ਹੋ ਤਾਂ ਅਸੀਂ ਇਸ਼ਤਿਹਾਰਾਂ ਲਈ ਥਰਡ ਪਾਰਟੀ ਦੇ ਵਿਗਿਆਪਨ ਦੀ ਮਦਦ ਲੈਂਦੇ ਹਨ। ਇਹ ਕੰਪਨੀਆਂ ਯੂਜ਼ਰਸ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦੀਆਂ ਹਨ। ਜਿਵੇਂ ਕਿ, ਤੁਹਾਡੀ ਡਿਵਾਈਸ ਤੇ ਵਰਤੀ ਜਾ ਰਹੀ ਫੋਟੋਆਂ/ਮੀਡੀਆ/ਫਾਇਲਾਂ/ਲੋਕੇਸ਼ਨ /ਆਡੀਓਜ਼/ਐਪਲੀਕੇਸ਼ਨਾਂ ਆਦਿ , ਪਰ ਇਹ ਇੰਨ੍ਹੇ ਤੱਕ ਹੀ ਸੀਮਿਤ ਨਹੀਂ ਹੈ।ਹਾਲਾਂਕਿ, ਅਸੀਂ ਅਜਿਹੇ ਡੇਟਾ ਨੂੰ ਸੰਗ੍ਰਹਿਤ ਨਹੀਂ ਕਰਦੇ ਹੈ।
ਕਿਰਪਾ ਇਹ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਥਰਡ ਸਾਈਟ ਜਾਂ ਪਲੇਟਫਾਰਮ (ਉਦਾਹਰਣ ਵਜੋਂ, ਸੋਸ਼ਲ ਮੀਡੀਆ ਲੌਗਇਨ, ਦੇ ਰਾਹੀਂ ਅਸੀਂ ਜੋ ਜਾਣਕਾਰੀ ਇਕੱਠੀ ਕਰਦੇ ਹਾਂ) ਰਾਹੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰਦੇ ਹੋ , ਤਾਂ ਇਹ ਸਾਡੀ ਸਾਈਟ ਦੀ ਪ੍ਰਾਈਵੇਸੀ ਪਾਲਿਸੀ ਦੁਆਰਾ ਕਵਰ ਕੀਤੀ ਜਾਂਦੀ ਹੈ ਅਤੇ ਜੋ ਜਾਣਕਾਰੀ ਥਰਡ ਪਾਰਟੀ ਜਾਂ ਸਾਈਟ ਸੰਗ੍ਰਹਿਤ ਕਰਦੀ ਹੈ , ਉਹ ਉਨ੍ਹਾਂ ਦੀ ਪਾਲਿਸੀ ਦੁਆਰਾ ਕਵਰ ਕੀਤੀ ਜਾਂਦੀ ਹੈ।
ਥਰਡ ਪਾਰਟੀ ਸਾਈਟ ਜਾਂ ਪਲੇਟਫਾਰਮ ‘ਤੇ ਤੁਹਾਡੇ ਵਲੋਂ ਦਿੱਤੇ ਗਏ ਪ੍ਰਾਈਵੇਸੀ ਪਸੰਦ ਸਾਡੀ ਵੈੱਬਸਾਈਟ ਦੁਆਰਾ ਸਿੱਧੇ ਤੌਰ ‘ਤੇ ਇਕੱਠੀ ਕੀਤੀ ਗਈ ਜਾਣਕਾਰੀ ‘ਤੇ ਲਾਗੂ ਨਹੀਂ ਹੁੰਦੀ ਹੈ।
ਕਿਰਪਾ ਇਹ ਧਿਆਨ ਰੱਖੋ ਕਿ ਸਾਡੀ ਸਾਈਟ ਹੋਰ ਸਾਈਟ ਨਾਲ ਵੀ ਲਿੰਕ ਹੋ ਸਕਦੀ ਹੈ , ਜਿਨ੍ਹਾਂ ‘ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਹੈ। ਇੱਥੇ ਅਸੀਂ ਦੁੱਜੀ ਸਾਈਟ ਦੁਆਰਾ ਅਪਣਾਈ ਜਾ ਰਹੀ ਪ੍ਰਾਈਵੇਸੀ ਪਾਲਿਸੀ ਲਈ ਜ਼ਿੰਮੇਵਾਰ ਨਹੀਂ ਹੈ।
ਅਸੀਂ ਤੁਹਾਨੂੰ ਦੂਜੀਆਂ ਸਾਈਟਾਂ ਦੀ ਪ੍ਰਾਈਵੇਸੀ ਪਾਲਿਸੀ ਨੂੰ ਪੜ੍ਹਨ ਲਈ ਪ੍ਰੋਤਸਾਹਿਤ ਕਰਦੇ ਹਾਂ, ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਠੀ ਕਰ ਸਕਦੀ ਹੈ।
ਜਦੋਂ ਤੁਸੀਂ ਕਿਸੇ ਟਾਰਗੇਟ ਵਿਗਿਆਪਨ ਨੂੰ ਦੇਖਦੇ ਹੋ ਤਾਂ ਵਿਸ਼ਵਾਸ ਨਿਊਜ਼ ਤੁਹਾਡੀ ਨਿੱਜੀ ਜਾਣਕਾਰੀ ਨੂੰ ਵਿਗਿਆਪਨਦਾਤਾਵਾਂ ਨੂੰ ਪ੍ਰਦਾਨ ਨਹੀਂ ਕਰਾਉਂਦਾ ਹੈ।
ਹਾਲਾਂਕਿ, ਇਸ ਕਿਸਮ ਦੇ ਵਿਗਿਆਪਨ ਨੂੰ ਦੇਖਦੇ ਸਮੇਂ ਤੁਸੀਂ ਵਿਗਿਆਪਨਦਾਤਾਵਾਂ ਦੀ ਇਸ ਧਾਰਣਾ ਨੂੰ ਮਜ਼ਬੂਤ ਕਰਦੇ ਹੋ ਕਿ ਉਹਨਾਂ ਦਾ ਟਾਰਗੇਟ ਸਹੀ ਥਾਂ ‘ਤੇ ਕੰਮ ਕਰ ਰਿਹਾ ਹੈ। ਦੂਜੇ ਸ਼ਬਦਾਂ ਵਿੱਚ, ਤੁਸੀਂ ਵਿਗਿਆਪਨਦਾਤਾਵਾਂ ਦੇ ਮਾਪਦੰਡਾਂ ਨੂੰ ਪੂਰਾ ਕਰ ਰਹੇ ਹੁੰਦੇ ਹੋ।
4. ਬੱਚੇ
ਵਿਸ਼ਵਾਸ ਨਿਊਜ਼ ਦੀ ਸਾਈਟ ਦੀ ਵਰਤੋਂ ਕਰਦੇ ਸਮੇਂ ਤੁਸੀਂ ਸਹਿਮਤ ਹੋ ਕਿ ਤੁਹਾਡੀ ਘੱਟੋ-ਘੱਟ ਉਮਰ (ਇਸ ਪੈਰੇ ਵਿੱਚ ਹੇਠਾਂ ਵਰਣਨ ਕੀਤੀ ਗਈ ਹੈ।) ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਇਸ ਲਈ ਨਿਊਨਤਮ ਉਮਰ 16 ਸਾਲ ਹੋਵੇਗੀ। ਹਾਲਾਂਕਿ, ਸਥਾਨਕ ਨਿਯਮਾਂ ਦੇ ਅਨੁਸਾਰ. ਕਾਨੂੰਨੀ ਤੌਰ ‘ਤੇ ਵਿਸ਼ਵਾਸ ਨਿਊਜ਼ ਨੂੰ ਦੇਖਣ ਲਈ ਨਿਊਨਤਮ ਉਮਰ ਤੋਂ ਵੱਧ ਹੋਣਾ ਜ਼ਰੂਰੀ ਹੈ, ਅਜਿਹੀ ਸਥਿਤੀ ਵਿੱਚ ਨਿਊਨਤਮ ਉਮਰ ਤੋਂ ਵੱਧ ਦਾ ਜ਼ਰੂਰੀ ਹੋਣਾ ਲਾਗੂ ਹੋਵੇਗਾ।
ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਸਾਰੇ ਨਿਆਇਕ ਖੇਤਰਾਂ ਵਿੱਚ ਜੇਕਰ ਤੁਹਾਡੀ ਉਮਰ 18 ਸਾਲ ਹੈ ਜਾਂ ਤੁਹਾਡੇ ਨਿਆਇਕ ਖੇਤਰ ਵਿੱਚ ਤੁਸੀਂ ਬਾਲਗ ਮੰਨੇ ਜਾਂਦੇ ਹੋ, ਤਾਂ ਤੁਸੀਂ ਆਪਣੇ ਕਾਨੂੰਨੀ ਅਭਿਭਾਵਕ , ਮਾਤਾ -ਪਿਤਾ ਜਾਂ ਜ਼ਿੰਮੇਵਾਰ ਬਾਲਗ ਦੀ ਨਿਗਰਾਨੀ ਹੇਠ ਵਿਸ਼ਵਾਸ ਨਿਊਜ਼ ਪੜ੍ਹ ਸਕਦੇ ਹੋ।
5. ਜਾਣਕਾਰੀ ਸਾਂਝੀ ਕਰਨਾ
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਉਹਨਾਂ ਕਰਮਚਾਰੀਆਂ ਤੱਕ ਪਹੁੰਚਾਉਂਦੇ ਹਾਂ, ਜਿਹਨਾਂ ਬਾਰੇ ਸਾਡਾ ਮੰਨਣਾ ਹੈ ਕਿ ਉਤਪਾਦ ਦੀ ਗੁਣਵੱਤਾ /ਸੇਵਾਵਾਂ ਨੂੰ ਸੰਚਾਲਿਤ ਕਰਨ ਜਾਂ ਬਿਹਤਰ ਬਣਾਉਣ ਲਈ ਜਾਂ ਸੰਬੰਧਿਤ ਨੌਕਰੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਸ ਜਾਣਕਾਰੀ ਨੂੰ ਜਾਣਨਾ ਜ਼ਰੂਰੀ ਹੈ।
ਵਿਸ਼ਵਾਸ ਨਿਊਜ਼ ਤੁਹਾਡੇ ਦੁਆਰਾ ਬੇਨਤੀ ਕੀਤੇ ਉਤਪਾਦ ਜਾਂ ਸੇਵਾਵਾਂ ਤੋਂ ਇਲਾਵਾ ਹੋਰ ਲੋਕਾਂ ਜਾਂ ਗੈਰ-ਸੰਬੰਧਿਤ ਕੰਪਨੀਆਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਸੇ ਵੀ ਤਰ੍ਹਾਂ ਸਾਂਝਾ ਨਹੀਂ ਕਰਦਾ ਹੈ।
ਜਦੋਂ ਤੁਹਾਡੇ ਕੋਲ ਇਜਾਜ਼ਤ ਹੋਵੇ ਜਾਂ ਹੇਠ ਲਿਖੀਆਂ ਸਥਿਤੀਆਂ ਵਿੱਚ ਅਜਿਹਾ ਕਰਨਾ ਜ਼ਰੂਰੀ ਹੈ:
ਵਾਰੰਟ , ਕੋਰਟ ਔਡਰਸ ਜਾਂ ਲੀਗਲ ਪ੍ਰਕ੍ਰਿਆ ਅਧਿਕਾਰਾਂ ਨੂੰ ਸਥਾਪਿਤ ਕਰਨ ਲਈ ਜਾਂ ਕਾਨੂੰਨੀ ਦਾਅਵਿਆਂ ਦੇ ਖਿਲਾਫ ਬਚਾਅ ਕਰਨ ਲਈ, ਸਾਡਾ ਮੰਨਣਾ ਹੈ ਕਿ ਅਵੈਧ ਗਤੀਵਿਧੀਆਂ, ਸ਼ੱਕੀ ਧੋਖਾਧੜੀ, ਕਿਸੇ ਵੀ ਵਿਅਕਤੀ ਦੀ ਸਰੀਰਕ ਸੁਰੱਖਿਆ ਲਈ ਸੰਭਾਵੀ ਖਤਰਿਆਂ ਨਾਲ ਸੰਬੰਧਿਤ ਸਥਿਤੀਆਂ ਜਾਂ ਵਿਸ਼ਵਾਸ ਨਿਊਜ਼ ਨੂੰ ਵਰਤਣ ਕਰਨ ਸੰਬੰਧ ਵਿੱਚ ਸੇਵਾ ਦੀ ਸ਼ਰਤਾਂ ਦੀ ਉਲੰਘਣਾ ਦੇ ਸੰਬੰਧ ਵਿੱਚ ਜਾਂਚ ,ਰੋਕਥਾਮ ਜਾਂ ਕਾਰਵਾਈ ਕਰਨ ਦੇ ਲਈ ਕਾਨੂੰਨੀ ਤੌਰ ‘ਤੇ ਜਾਣਕਾਰੀ ਸਾਂਝਾ ਕਰਨਾ ਜ਼ਰੂਰੀ ਹੈ।
ਅਸੀਂ ਤੁਹਾਡੇ ਬਾਰੇ ਇਕੱਠੀ ਕੀਤੀ ਜਾਣਕਾਰੀ ਨੂੰ ਟ੍ਰਾਂਸਫਰ ਕਰਦੇ ਹਾਂ, ਜੇਕਰ ਵਿਸ਼ਵਾਸ ਨਿਊਜ਼ ਕਿਸੇ ਹੋਰ ਕੰਪਨੀ ਨੂੰ ਅਧਿਗ੍ਰਹਿਤ ਕਰਦੀ ਹੈ ਜਾਂ ਕਿਸੇ ਹੋਰ ਕੰਪਨੀ ਨਾਲ ਮਿਲ ਜਾਂਦੀ ਹੈ।
ਅਜਿਹੀ ਸਥਿਤੀ ਵਿੱਚ ਵਿਸ਼ਵਾਸ ਨਿਊਜ਼ ਤੁਹਾਡੀ ਨਿੱਜੀ ਜਾਣਕਾਰੀ ਨੂੰ ਟ੍ਰਾਂਸਫਰ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਰਾਹੀਂ ਤੁਹਾਨੂੰ ਸੂਚਿਤ ਕਰੇਗਾ।
6. ਨਿੱਜੀ ਜਾਣਕਾਰੀ ਨੂੰ ਰੱਖਣਾ
ਵਿਸ਼ਵਾਸ ਨਿਊਜ਼ ਦੁਆਰਾ ਸੰਸਾਧਿਤ ਤੁਹਾਡੀ ਜਾਣਕਾਰੀ ਨੂੰ ਇਸ ਰੂਪ ਵਿੱਚ ਰੱਖਿਆ ਜਾਂਦਾ ਹੈ ਕਿ ਉਸਦਾ ਉਪਯੋਗ ਕੇਵਲ ਉਹਨਾਂ ਸੇਵਾਵਾਂ ਲਈ ਕੀਤਾ ਜਾਵੇਗਾ , ਜਿਨ੍ਹਾਂ ਲਈ ਇਹ ਇਕੱਠੀ ਕੀਤੀ ਗਈ ਹੈ। ਇਹ ਕਾਨੂੰਨੀ ਤੌਰ ‘ਤੇ, ਨਿਆਮਕ , ਇਕਰਾਰਨਾਮੇ ਜਾਂ ਵੈਧਾਨਿਕ ਜ਼ਿੰਮੇਵਾਰੀਆਂ ਦੇ ਅਨੁਸਾਰ, ਲਾਗੂ ਕੀਤਾ ਜਾਂਦਾ ਹੈ।
ਅਜਿਹੀ ਮਿਆਦ ਦੇ ਸਮਾਪਤ ਹੁੰਦੇ ਹੀ ਤੁਹਾਡੀ ਨਿੱਜੀ ਜਾਣਕਾਰੀਆਂ ਨੂੰ ਜਾਂ ਤਾਂ ਡਿਲੀਟ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਕਨੂੰਨੀ/ਸੰਵਿਦਾਤਮਕ ਪ੍ਰਤਿਧਾਰਣਾ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਦੇ ਹੋਏ ਜਾਂ ਵੈਧਾਨਿਕ ਸੀਮਾ ਦੀ ਮਿਆਦ ਦੇ ਅਨੁਸਾਰ ਸੰਗ੍ਰਹਿਤ ਆਰਕਾਈਵ ਕਰ ਦਿੱਤਾ ਜਾਂਦਾ ਹੈ।
7. ਨਿਗਰਾਨੀ (ਮੌਨੀਟਰ ਕਰਨਾ)
ਕਾਨੂੰਨ ਦੁਆਰਾ ਮਾਨਤਾ ਪ੍ਰਾਪਤ ਸੀਮਾਵਾਂ ਤੱਕ ਵਿਸ਼ਵਾਸ ਨਿਊਜ਼ ਆਪਣੀਆਂ ਕਾਨੂੰਨੀ ਅਤੇ ਵਿਨਿਯਾਮਕ ਜ਼ਿੰਮੇਵਾਰੀਆਂ ਅਤੇ ਸਾਡੀਆਂ ਅੰਦਰੂਨੀ ਨੀਤੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਤੁਹਾਡੀ ਨਿੱਜੀ ਜਾਣਕਾਰੀ ਸੂਚਨਾਵਾਂ ਨੂੰ ਰਿਕਾਰਡ ਅਤੇ ਮੌਨੀਟਰ ਕਰ ਸਕਦਾ ਹੈ।
8. ਤੁਹਾਡਾ ਨਿਯੰਤਰਣ ਅਤੇ ਵਿਕਲਪ (ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਨੀਤੀ ਦੇ ਤਹਿਤ ਲਾਗੂ)
ਜਦੋਂ ਤੁਸੀਂ ਸਾਡੀ ਵੈੱਬਸਾਈਟ ਦੀ ਵਰਤੋਂ ਕਰਦੇ ਹੋ (ਜਾਂ ਕਿਸੇ ਹੋਰ ਸਾਈਟ ਜੋ ਇਸ ਨਾਲ ਜੁੜੀ ਹੋਵੇ) ਤਾਂ ਅਜਿਹੀ ਪਰਿਸਥਿਤੀ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਤੱਕ ਪਹੁੰਚਣਾ ਅਤੇ ਉਸਦੀ ਪਹਿਚਾਣ ਕਰਨਾ ਅਤੇ ਤੁਹਾਡੇ ਦੁਆਰਾ ਬੇਨਤੀ ਕੀਤੇ ਗਏ ਜਾਣਕਾਰੀ ਨੂੰ ਪ੍ਰਦਾਨ ਕਰਾਉਣ ਲਈ ਉਚਿਤ ਯਤਨ ਕਰਦੇ ਹੈ ਅਤੇ ਇਹ ਸੁਨਿਸ਼ਚਿਤ ਕਰਦੇ ਹਨ ਕਿ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਜਾਂ ਸੰਵੇਦਨਸ਼ੀਲ ਡੇਟਾ ਵਿੱਚ ਕਿਸੇ ਤਰ੍ਹਾਂ ਦੀ ਕਮੀ ਜਾਂ ਗ਼ਲਤੀ ਪਾਏ ਜਾਣ ‘ਤੇ ਉਸਨੂੰ ਸਹੀ ਜਾਂ ਸੋਧਿਆ ਜਾ ਸਕਦਾ ਹੈ।ਅਸੀਂ ਹਰੇਕ ਯੂਜ਼ਰਸ ਨੂੰ ਆਪਣੀ ਪਛਾਣ ਕਰਨ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਕਹਿੰਦੇ ਹਨ। ਅਸੀਂ ਉਹਨਾਂ ਦੇ ਬੇਨਤੀਆਂ ਨੂੰ ਅਸਵੀਕਾਰ ਕਰ ਸਕਦੇ ਹਾਂ ਜੋ ਅਨੁਚਿਤ ਤੌਰ ‘ਤੇ ਦੋਹਰਾਏ ਗਏ ਹਨ ਜਾਂ ਦੂਜੇ ਯੂਜ਼ਰਸ ਦੀ ਗੋਪਨੀਯਤਾ ਨੂੰ ਖਤਰੇ ਵਿੱਚ ਪਾਉਣ ਦੀ ਕੋਈ ਕੋਸ਼ਿਸ਼ ਅਸਵੀਕਾਰਨਯੋਗ ਹੋਵੇਗੀ। ਉਦਾਹਰਨ ਲਈ ਬੈਕਅੱਪ ਟੇਪਸ ਬਾਰੇ ਜਾਣਕਾਰੀ ਲਈ ਬੇਨਤੀ ਜਾਂ ਇੱਕ ਅਜਿਹੀ ਬੇਨਤੀ ਜਿਸ ਲਈ ਐਕਸੇਸ ਦੀ ਇਜਾਜ਼ਤ ਨਹੀਂ ਹੈ।
ਕਿਸੇ ਵੀ ਮਾਮਲੇ ਵਿੱਚ ਜਿੱਥੇ ਅਸੀਂ ਜਾਣਕਾਰੀ ਪ੍ਰਦਾਨ ਕਰਦੇ ਹਾਂ ਜਾਂ ਸੁਧਾਰ ਕਰਦੇ ਹਾਂ, ਅਸੀਂ ਇਸ ਸੇਵਾ ਨੂੰ ਬਿਨਾਂ ਕਿਸੇ ਖਰਚੇ ਦੇ ਪ੍ਰਦਾਨ ਕਰਦੇ ਹਾਂ, ਸਿਵਾਏ ਜੇਕਰ ਅਜਿਹਾ ਕਰਨ ਲਈ ਅਸਮਬੱਧ ਕੋਸ਼ਿਸ਼ ਦੀ ਲੋੜ ਹੋਵੇਗੀ। ਤੁਸੀਂ ਸਾਨੂੰ ਈਮੇਲ ਭੇਜ ਕੇ ਅਜਿਹੀਆਂ ਬੇਨਤੀਆਂ ਕਰ ਸਕਦੇ ਹੋ।
ਸੁਧਾਰ ਦਾ ਅਧਿਕਾਰ
ਤੁਹਾਡੇ ਕੋਲ ਸਾਡੇ ਦੁਆਰਾ ਅਪਡੇਟ ਕੀਤੇ ਜਾਣ ਗਲਤ ਜਾਂ ਅਧੂਰੇ ਡੇਟਾ ਨੂੰ ਸੁਧਾਰਨ ਦਾ ਅਧਿਕਾਰ ਹੈ। ਬਿਨਾਂ ਕਿਸੇ ਦੇਰੀ ਦੇ ਤੁਸੀਂ ਵਿਸ਼ਵਾਸ ਨਿਊਜ਼ ‘ਤੇ ਅਪਡੇਟ ਤੁਹਾਡੇ ਬਾਰੇ ਕਿਸੇ ਵੀ ਅਧੂਰੀ ਜਾਂ ਗਲਤ ਜਾਣਕਾਰੀ ਨੂੰ ਸੁਧਾਰ ਸਕਦੇ ਹੋ।
ਡੇਟਾ ਪੋਰਟੇਬਿਲਟੀ
ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਰੱਖਦੇ ਹੋ, ਜੋ ਤੁਸੀਂ ਸਾਨੂੰ ਆਮ ਤੌਰ ‘ਤੇ ਇਸਤੇਮਾਲ ਕੀਤੀ ਜਾਣ ਵਾਲੀ ਮਸ਼ੀਨ-ਪੜ੍ਹਨ ਯੋਗ ਪ੍ਰਾਰੂਪ ਵਿੱਚ ਪ੍ਰਦਾਨ ਕੀਤੀ ਹੈ ਅਤੇ ਜਿੱਥੇ ਵੀ ਸੰਭਵ ਹੋਵੇ, ਕਿਸੇ ਹੋਰ ਨਿਯੰਤ੍ਰਕ ਨੂੰ ਪ੍ਰੇਸ਼ਿਤ ਨੂੰ ਕਰਨ ਦਾ ਅਧਿਕਾਰ ਹੈ।
ਡਾਟਾ ਮਿਟਾਉਣਾ
ਅਸੀਂ ਉਦੋਂ ਤੱਕ ਤੁਹਾਡੀ ਨਿੱਜੀ ਜਾਣਕਾਰੀ ਨੂੰ ਰੱਖਦੇ ਹਾਂ, ਜਦੋਂ ਤੱਕ ਇਹ ਤੁਹਾਨੂੰ ਸੰਬੰਧਿਤ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਜ਼ਰੂਰੀ ਹੁੰਦੀ ਹੈ ਜਾਂ ਤੁਸੀਂ ਸਾਨੂੰ ਆਪਣੇ ਨਿੱਜੀ ਡੇਟਾ ਨੂੰ ਮਿਟਾਉਣ ਲਈ ਕਹਿੰਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਨਾ ਕਰੀਏ, ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਸਾਨੂੰ ਬੇਨਤੀ ਕਰ ਸਕਦੇ ਹੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸੰਬੰਧੀ ਡੇਟਾ ਨੂੰ ਡਿਲੀਟ ਕਰ ਦੇਈਏ। ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਦੀ ਬੇਨਤੀ ਕਰਦੇ ਹੋ;
ਅਜਿਹੀ ਸਥਿਤੀ ਵਿੱਚ ਅਸੀਂ ਤੁਹਾਡੇ ਕੁਝ ਨਿਜੀ ਜਾਣਕਾਰੀ ਨੂੰ ਸਾਡੇ ਵੈਧ ਵਪਾਰਕ ਹਿੱਤਾਂ ਦੀ ਰੱਖਿਆ , ਜਿਵੇਂ – ਧੋਖਾਧੜੀ ਦਾ ਪਤਾ ਲਗਾਉਣਾ, ਰੋਕਥਾਮ ਅਤੇ ਸੁਰੱਖਿਆ ਵਧਾਉਣ ਦੀ ਆਵਸ਼ਕਤਾ ਦੇ ਲਈ ਰੱਖ ਸਕਦੇ ਹੈ।
ਅਸੀਂ ਤੁਹਾਡੀ ਨਿਜੀ ਜਾਣਕਾਰੀ ਨੂੰ ਆਪਣੀ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਰੱਖ ਹਾਂ ਅਤੇ ਵਰਤ ਸਕਦੇ ਹਾਂ।
ਤੁਹਾਡੇ ਖਾਤਾ ਦੇ ਡਿਲੀਟ ਹੋਣ ਤੋਂ ਬਾਅਦ ਵੀ ਤੁਹਾਡੇ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ (ਉਦਾਹਰਨ ਲਈ – ਕਮੈਂਟਸ /ਲੇਖਾਂ ਨੂੰ ਪੋਸਟ ਕਰਨਾ) ਦਿਖਾਈ ਦੇ ਸਕਦੀ ਹੈ। ਹਾਲਾਂਕਿ, ਤੁਹਾਡੀ ਨਿੱਜੀ ਜਾਣਕਾਰੀ ਨੂੰ ਹਟਾ ਦਿੱਤਾ ਜਾਵੇਗਾ । ਇਸ ਤੋਂ ਇਲਾਵਾ, ਤੁਹਾਡੇ ਬਾਰੇ ਨਿੱਜੀ ਜਾਣਕਾਰੀ ਦੀਆਂ ਕੁਝ ਕਾਪੀਆਂ (ਲੌਗ ਰਿਕਾਰਡ) ਸਾਡੇ ਡੇਟਾਬੇਸ ਵਿੱਚ ਰਹਿ ਸਕਦੀਆਂ ਹਨ, ਪਰ ਇਹ ਨਿੱਜੀ ਪਹਿਚਾਣਕਰਤਾਵਾਂ ਤੋਂ ਵੱਖ ਹੋ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਆਪਣੀਆਂ ਸੇਵਾਵਾਂ ਨੂੰ ਬਣਾਈ ਰੱਖਦੇ ਹਾਂ, ਤੁਹਾਡੀ ਜਾਣਕਾਰੀ ਨੂੰ ਮਿਟਾਏ ਜਾਣ ਤੋਂ ਬਾਅਦ ਵੀ ਉਹ ਸਾਡੇ ਬੈਕਅੱਪ ਸਿਸਟਮ ਵਿੱਚ ਕੁਝ ਸਮੇਂ ਤੱਕ ਬਣੀ ਰਹਿੰਦੀ ਹੈ।ਸਰਵਰ ਤੋਂ ਪੂਰੀ ਤਰ੍ਹਾਂ ਡਿਲੀਟ ਹੋਣ ਵਿੱਚ ਸਮਾਂ ਲੱਗਦਾ ਹੈ।
ਸਹਿਮਤੀ ਵਾਪਸ ਲੈਣਾ ਅਤੇ ਪ੍ਰੋਸੈਸਿੰਗ ‘ਤੇ ਪ੍ਰਤਿਬੰਧ
ਤੁਹਾਡੀ ਸੇਵਾਵਾਂ ਦੀ ਮਿਆਦ ਦੇ ਦੌਰਾਨ ਕਿਸੇ ਵੀ ਸਮੇਂ ਤੁਸੀਂ ਈਮੇਲ ਰਾਹੀਂ ਆਪਣੀ ਸਹਿਮਤੀ ਵਾਪਸ ਲੈ ਸਕਦੇ ਹੋ। ਅਸੀਂ ਤੁਹਾਡੀ ਬੇਨਤੀ ਦੀ ਸਮੀਖਿਆ ਕਰਾਂਗੇ ਅਤੇ ਤੁਹਾਨੂੰ ਤੁਹਾਡੀ ਪਹਿਚਾਣ ਦੀ ਪੁਸ਼ਟੀ ਕਰਨ ਲਈ ਕਹਿ ਸਕਦੇ ਹਾਂ। ਤਸਦੀਕ ਕਰਨ ਤੋਂ ਬਾਅਦ ਅਸੀਂ ਉਸ ਸਹਿਮਤੀ ਨੂੰ ਵਾਪਸ ਲੈ ਲਵਾਂਗੇ ,ਜਿਸ ਲਈ ਤੁਹਾਡੇ ਵਲੋਂ ਬੇਨਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਅਸੀਂ ਤੁਹਾਡੀ ਨਿਜੀ ਜਾਣਕਾਰੀ ਨੂੰ ਅੱਗੇ ਕਿਸੇ ਵੀ ਪ੍ਰੋਸੈਸਿੰਗ ਲਈ ਰੋਕ ਦਿਆਂਗੇ।
ਪ੍ਰੋਸੈਸਿੰਗ (ਪ੍ਰਸੰਸਕਰਣ) ਨੂੰ ਰੋਕਣ (ਆਪੱਤੀ ) ਦੇ ਲਈ ਅਧਿਕਾਰ
ਕਨੂੰਨ ਦੁਆਰਾ ਪ੍ਰਦਾਨ ਕੀਤੇ ਗਏ ਖਾਸ ਮਾਮਲਿਆਂ ਨੂੰ ਛੱਡ ਕੇ, ਤੁਹਾਨੂੰ ਕੋਲ ਅਧਿਕਾਰ ਹੈ ਕਿ ਤੁਸੀਂ ਵਿਸ਼ੇਸ਼ ਸਥਿਤੀ ਨੂੰ ਦੇਖਦੇ ਹੋਏ ਕਿਸੇ ਵੀ ਸਮੇਂ ਆਪਣੇ ਨਿਜੀ ਡੇਟਾ ਦੇ ਪ੍ਰਸੰਸਕਰਣ ਦੇ ਸੰਬੰਧ ਵਿੱਚ ਇਤਰਾਜ਼ ਕਰ ਸਕਦੇ ਹੋ। ਅਜਿਹੇ ਅਧਿਕਾਰ ਦੀ ਵਰਤੋਂ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਜਿੱਥੇ ਤੁਹਾਡੇ ਨਿੱਜੀ ਡੇਟਾ ਦੀ ਵਰਤੋਂ ਮਾਰਕੀਟਿੰਗ ਦੇ ਉਦੇਸ਼ਾਂ ਲਈ ਕੀਤੀ ਜਾਂਦੀ ਹੈ।
ਪੂਰੀ ਤਰ੍ਹਾਂ ਸਵੈਚਲਿਤ ਪ੍ਰਸੰਸਕਰਣ ‘ਤੇ ਆਧਾਰਿਤ ਫੈਸਲਿਆਂ, ਜਿਸ ਵਿੱਚ ਪ੍ਰੋਫਾਈਲਿੰਗ ਵੀ ਸ਼ਾਮਿਲ ਹੈ , ‘ਤੇ ਆਪੱਤੀ ਦਾ ਅਧਿਕਾਰ
ਕ਼ਾਨੂਨ ਦਵਾਰਾ ਪ੍ਰਦਾਨ ਕੀਤੇ ਗਏ ਵਿਸ਼ੇਸ਼ ਮਾਮਲਿਆਂ ਨੂੰ ਛੱਡ ਕੇ ਤੁਹਾਨੂੰ ਇਹ ਅਧਿਕਾਰ ਹੈ ਕਿ ਸਵੈਚਲਿਤ ਪ੍ਰਸੰਸਕਰਣ ਦੇ ਆਧਾਰ ‘ਤੇ ਤੁਹਾਡੀ ਪ੍ਰੋਫਾਈਲਿੰਗ ਨਾ ਕੀਤੀ ਜਾਵੇ , ਜੋ ਤੁਹਾਡੇ ਕਾਨੂੰਨੀ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਤੋਂ ਨੁਕਸਾਨ ਪਹੁੰਚਾਉਂਦਾ ਹੋ ਜਾਂ ਪ੍ਰਭਾਵਿਤ ਕਰਦਾ ਹੋ।
ਵਿਸ਼ਵਾਸ ਨਿਊਜ਼ ਤੁਹਾਡੇ ਦੁਆਰਾ ਕੀਤੀ ਗਈ ਬੇਨਤੀ ਦੀ ਪ੍ਰਾਪਤੀ ਕਰਨ ਦੇ ਇੱਕ ਮਹੀਨੇ ਦੇ ਅੰਦਰ ਬਿਨਾਂ ਕਿਸੇ ਦੇਰੀ ਦੇ ਸੰਬੰਧਿਤ ਬੇਨਤੀ ‘ਤੇ ਕਾਰਵਾਈ ਬਾਰੇ ਤੁਹਾਨੂੰ ਜਾਣਕਾਰੀ ਪ੍ਰਦਾਨ ਕਰੇਗਾ।
ਤੁਹਾਡੀਆਂ ਬੇਨਤੀਆਂ ਦੀ ਗੁੰਝਲਤਾ ਅਤੇ ਬੇਨਤੀਆਂ ਦੀ ਨੰਬਰ ਨੂੰ ਦੇਖਦੇ ਹੋਏ ਇਹ ਦੋ ਹੋਰ ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਬੇਨਤੀ ਦੀ ਪ੍ਰਾਪਤੀ ਕਰਨ ਦੇ ਇੱਕ ਮਹੀਨੇ ਦੇ ਅੰਦਰ ਅਜਿਹੇ ਕਿਸੇ ਵੀ ਡੇਟਾ ਦੇ ਸੰਬੰਧ ਵਿੱਚ ਸੂਚਿਤ ਕਰੇਗਾ, ਨਾਲ ਹੀ ਦੇਰੀ ਦੇ ਸੰਬੰਧ ਵਿੱਚ ਵੀ ਜਾਣਕਾਰੀ ਦੇਵੇਗਾ।
ਸ਼ਿਕਾਇਤਾਂ
ਜੇਕਰ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਦੀ ਪ੍ਰਕਿਰਿਆ ਸੰਬੰਧੀ ਕੋਈ ਵੀ ਸ਼ਿਕਾਇਤ ਹੈ, ਤਾਂ ਤੁਸੀਂ ਸਾਡੀ ਪ੍ਰਾਈਵੇਸੀ ਪਾਲਿਸੀ ਅਫਸਰ ਨਾਲ contact@vishvasnews.com ‘ਤੇ ਸੰਪਰਕ ਕਰ ਸਕਦੇ ਹੋ। ਤੁਹਾਨੂੰ ਵਿਸ਼ਵਾਸ ਨਿਊਜ਼ ਦੁਆਰਾ ਕੀਤੇ ਗਏ ਡੇਟਾ ਪ੍ਰੋਸੈਸਿੰਗ ਗਤੀਵਿਧੀਆਂ ਬਾਰੇ ਸਮਰੱਥ ਡੇਟਾ ਅਧਿਕਾਰੀ ਨੂੰ ਸ਼ਿਕਾਇਤ ਕਰਨ ਦਾ ਅਧਿਕਾਰ ਹੈ।
9. ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ
ਅਸੀਂ ਨਿੱਜੀ ਡੇਟਾ ਤੱਕ ਅਣਅਧਿਕਾਰਤ ਪਹੁੰਚ ਜਾਂ ਅਣਅਧਿਕਾਰਤ ਤਬਦੀਲੀ ਜਾਂ ਡੇਟਾ ਨੂੰ ਅਣਅਧਿਕਾਰਤ ਡਿਲੀਟ ਕਰਨ ਤੋਂ ਬਚਾਉਣ ਲਈ ਉਚਿਤ ਸੁਰੱਖਿਆ ਉਪਾਅ ਨੂੰ ਅਪਣਾਉਂਦੇ ਹਨ।
ਅਸੀਂ ਨਿੱਜੀ ਡੇਟਾ ਦੀ ਸੁਰੱਖਿਆ ਦੀ ਪਾਲਣਾ ਕਰਨ ਲਈ ਹਮੇਸ਼ਾਂ ਚੌਕਸ ਰਹਿੰਦੇ ਹਾਂ। ਇਸ ਦੇ ਲਈ ਸਮੇਂ-ਸਮੇਂ ‘ਤੇ ਡਾਟਾ ਕਲੈਕਸ਼ਨ, ਪ੍ਰਸੰਸਕਰਣ ਸਿਸਟਮ ਦਾ ਆਡਿਟ ਕੀਤਾ ਜਾਂਦਾ ਹੈ, ਤਾਂ ਜੋ ਕੋਈ ਵੀ ਇਸ ਦੀ ਅਣਅਧਿਕਾਰਤ ਦੁਰਵਰਤੋਂ ਨਾ ਕਰ ਸਕੇ। ਇਸਦੇ ਲਈ, ਸਹੀ ਐਨਕ੍ਰਿਪਸ਼ਨ ਤੋਂ ਲੈ ਕੇ ਸ਼ਾਰੀਰਿਕ ਸੁਰੱਖਿਆ ਮਾਪਦੰਡਾਂ ਦੀ ਵੀ ਪਾਲਣਾ ਕਰਦੇ ਹੈ। ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਕੰਪਨੀ ਦੁਆਰਾ ਨਿਯੰਤਰਿਤ ਡੇਟਾ ਬੇਸ ਦੇ ਅੰਦਰ ਸੁਰੱਖਿਅਤ ਰੱਖੀ ਜਾਂਦੀ ਹੈ। ਡੇਟਾਬੇਸ ਨੂੰ ਇੱਕ ਸਰਵਰ ਵਿੱਚ ਸਟੋਰ ਕੀਤਾ ਜਾਂਦਾ ਹੈ, ਜੋ ਕਿ ਕਲਾਉਡ ਫਾਇਰਵਾਲ ਦੁਆਰਾ ਸੁਰੱਖਿਅਤ ਹੁੰਦਾ ਹੈ। ਸਰਵਰ ਤੱਕ ਪਹੁੰਚ ਪਾਸਵਰਡ ਨਾਲ ਸੁਰੱਖਿਅਤ ਹੈ ਅਤੇ ਬਹੁਤ ਘੱਟ ਲੋਕਾਂ ਨੂੰ ਪਹੁੰਚ ਦੀ ਇਜਾਜ਼ਤ ਹੈ। ਹਾਲਾਂਕਿ, ਸਾਡੇ ਸੁਰੱਖਿਆ ਉਪਾਅ ਬਹੁਤ ਪ੍ਰਭਾਵਸ਼ਾਲੀ ਹੈ ,ਜਿੰਨਾ ਕਿ ਉਹ ਹੋਣੇ ਚਾਹੀਦੇ ਹਨ। ਫਿਰ ਵੀ ਕੋਈ ਸੁਰੱਖਿਆ ਪ੍ਰਣਾਲੀ ਅਭੇਦ ਨਹੀਂ ਹੈ।
ਜੇਕਰ ਤੁਸੀਂ ਜਾਣਦੇ ਹੋ ਜਾਂ ਤੁਹਾਡੇ ਕੋਲ ਵਿਸ਼ਵਾਸ ਕਰਨ ਦਾ ਕੋਈ ਕਾਰਨ ਹੈ ਕਿ ਤੁਹਾਡੇ ਵਿਸ਼ਵਾਸ ਨਿਊਜ਼ ਸਰਵਿਸ ਅਕਾਊਂਟ ਦੀ ਕੋਈ ਗ਼ਲਤ ਦੁਰਵਰਤੋਂ ਹੋ ਰਹੀ ਹੈ ਜਾਂ ਚੋਰੀ ਹੋ ਗਈ ਹੈ ਜਾਂ ਬਦਲਿਆ ਗਿਆ ਹੈ ਜਾਂ ਤੁਹਾਡੇ ਅਕਾਊਂਟ ਆਈਡੀ ਤੋਂ ਕਿਸੇ ਤਰ੍ਹਾਂ ਦਾ ਵਾਸਤਵਿਕ ਜਾਂ ਸ਼ੱਕੀ ਅਣਅਧਿਕਾਰਤ ਵਰਤੋਂ ਕੀਤੀ ਗਈ ਹੈ, ਤਾਂ ਤੁਹਾਨੂੰ ਬੇਨਤੀ ਹੈ ਕਿ ਸਾਡੀ ਗਾਹਕ ਸਹਾਇਤਾ ਟੀਮ ਦੇ ਜਰੀਏ ਸਾਡੇ ਨਾਲ ਸੰਪਰਕ ਕਰੋ।
10. ਸੋਸ਼ਲ ਮੀਡੀਆ
ਵਿਸ਼ਵਾਸ ਨਿਊਜ਼ ਕੁਝ ਸੋਸ਼ਲ ਮੀਡੀਆ ਅਕਾਊਂਟਸ , ਪੰਨਿਆਂ ਜਾਂ ਚੈਨਲਾਂ ਰਾਹੀਂ ਆਪਣੇ ਯੂਜ਼ਰਸ ਨਾਲ ਸੰਪਰਕ ਸਥਾਪਤ ਕਰਦਾ ਹੈ। ਵਿਸ਼ਵਾਸ ਨਿਊਜ਼ ਆਪਣੀਆਂ ਸੇਵਾਵਾਂ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਲਈ ਇਨ੍ਹਾਂ ਚੈਨਲਾਂ ‘ਤੇ ਕੀਤੀਆਂ ਟਿੱਪਣੀਆਂ ਦੀ ਨਿਗਰਾਨੀ ਅਤੇ ਰਿਕਾਰਡ ਕਰਦਾ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਤੁਸੀਂ ਇਹਨਾਂ ਸੋਸ਼ਲ ਮੀਡੀਆ ਸਾਈਟਾਂ ਰਾਹੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਨਾ ਕਰੋ:
ਸੰਵੇਦਨਸ਼ੀਲ ਨਿੱਜੀ ਡੇਟਾ 1. ਵਿਸ਼ੇਸ਼ ਸ਼੍ਰੇਣੀਆਂ ਦੀ ਸੰਵੇਦਨਸ਼ੀਲ ਜਾਣਕਾਰੀ , ਜਿਸ ਦੇ ਅੰਦਰ ਤੁਹਾਡੀ ਕੋਈ ਵੀ ਜਾਣਕਾਰੀ ਜੋ ਤੁਹਾਡੇ ਨਸਲ ਜਾਂ ਜਾਤੀ ਮੂਲ, ਰਾਜਨੀਤਿਕ ਰਾਏ, ਧਾਰਮਿਕ ਜਾਂ ਦਾਰਸ਼ਨਿਕ ਵਿਸ਼ਵਾਸਾਂ ਜਾਂ ਟਰੇਡ ਯੂਨੀਅਨ ਮੈਂਬਰਸ਼ਿਪ ਦਾ ਖੁਲਾਸਾ ਕਰਨ ਵਾਲੀ ਜਾਣਕਾਰੀ ਅਤੇ ਵਿਸ਼ਿਸ਼ਟ ਪਹਿਚਾਣ ਦੇ ਉਦੇਸ਼ ਲਈ ਬਾਇਓਮੀਟ੍ਰਿਕ ਡੇਟਾ ਦਾ ਪ੍ਰਸੰਸਕਰਣ, ਜਿਸ ਨਾਲ ਤੁਹਾਡੀ ਨਿਜੀ ਪਹਿਚਾਣ ਕੀਤੀ ਜਾ ਸਕੇ ,ਰਾਸ਼ਟਰੀ ਪਹਿਚਾਣ ਨੰਬਰ ਜਾਂ ਸੈਕਸ ਲਾਈਫ ਜਾਂ ਸੇਕਸ਼ੂਅਲ ਰੁਚੀ ਨਾਲ ਜੁੜੀ ਜਾਣਕਾਰੀ ਸ਼ਾਮਲ ਹੋ।2. ਹੋਰ ਸੰਵੇਦਨਸ਼ੀਲ ਨਿੱਜੀ ਡੇਟਾ ਵਿੱਚ ਅਪਰਾਧ ਅਤੇ ਅਪਰਾਧਿਕ ਜਾਣਕਾਰੀ, ਰਾਸ਼ਟਰੀ ਪਹਿਚਾਣ ਨੰਬਰ ਜਾਂ ਕਿਸੇ ਵਿਅਕਤੀ ਬਾਰੇ ਅਨੁਚਿਤ ਜਾਣਕਾਰੀ। ਵਿਸ਼ਵਾਸ ਨਿਊਜ਼ ਉਨ੍ਹਾਂ ਪੋਸਟਾਂ ‘ਤੇ ਆਪਣੇ ਕਰਮਚਾਰੀਆਂ ਤੋਂ ਇਲਾਵਾ ਕਿਸੇ ਦੂੱਜੇ ਦੁਆਰਾ ਅਜਿਹੀਆਂ ਟਿੱਪਣੀਆਂ ਲਈ ਜ਼ਿੰਮੇਵਾਰ ਨਹੀਂ ਹੈ। ਵਿਸ਼ਵਾਸ ਨਿਊਜ਼ ਆਪਣੇ ਇਸਤੇਮਾਲ ਲਈ ਅਜਿਹੀਆਂ ਸਾਈਟ ਤੋਂ ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ ਦੇ ਲਈ ਜ਼ਿੰਮੇਵਾਰ ਹੈ।
11. ਨਿਯਮ ਵਿੱਚ ਬਦਲਾਵ
ਵਿਸ਼ਵਾਸ ਨਿਊਜ਼ ਦੇ ਕੋਲ ਕਦੇ ਵੀ ਇਸ ਨੀਤੀ ਨੂੰ ਅਪਡੇਟ ਕਰਨ, ਬਦਲਣ ਜਾਂ ਸੋਧਣ ਦਾ ਅਧਿਕਾਰ ਹੈ। ਨੀਤੀ ਅੱਪਡੇਟ ਨੂੰ ਤਬਦੀਲੀ ਜਾਂ ਸੋਧ ਦੀ ਮਿਤੀ ਤੋਂ ਪ੍ਰਭਾਵੀ ਮੰਨਿਆ ਜਾਵੇਗਾ।
12. ਸੰਪਰਕ ਜਾਣਕਾਰੀ
ਸਪੋਰਟ /ਸਹਿਯੋਗ
ਜੇਕਰ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਦੇ ਉਪਯੋਗ ਜਾਂ ਪ੍ਰਾਈਵੇਸੀ ਪਾਲਿਸੀ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਸਾਨੂੰ ਇਸ ਈਮੇਲ – contact@vishvasnews.com ਪੱਤੇ ‘ਤੇ ਮੇਲ ਕਰੋ।
ਡਾਕ ਪਤਾ
MMI ਔਨਲਾਈਨ ਲਿਮਿਟੇਡ
ਪਲਾਟ ਨੰ., C-1, 2001
20ਵੀਂ ਮੰਜ਼ਿਲ, ਟਾਵਰ B, WTT
ਸੈਕਟਰ 16 ਨੋਇਡਾ, ਉੱਤਰ ਪ੍ਰਦੇਸ਼ 201301
13. ਡਿਸਕਲੇਮਰ (ਅਸਵਿਕਰਨ)
ਵਿਸ਼ਵਾਸ ਨਿਊਜ਼ ਤੁਹਾਡੇ ਦੁਆਰਾ ਸਾਂਝੀ ਕੀਤੀ ਗਈ ਕਿਸੇ ਵੀ ਨਿੱਜੀ ਜਾਣਕਾਰੀ ਲਈ ਜਵਾਬਦੇਹ ਨਹੀਂ ਹੋਵੇਗਾ, ਜੋ ਕਿ ਵਿਸ਼ਵਾਸ ਨਿਊਜ਼ ਦੁਆਰਾ ਲਾਜ਼ਮੀ ਜਾਂ ਵਿਕਲਪਿਕ ਤੌਰ ‘ਤੇ ਨਹੀਂ ਪੁੱਛਿਆ ਗਿਆ ਹੈ। ਆਪਣੇ ਆਪ ਦਿੱਤੀ ਗਈ ਜਾਣਕਾਰੀ /ਜਾਣਬੁੱਝ ਕੇ ਦਿੱਤੀ ਗਈ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋਵੇਗਾ।